ਜਨਰਲ ਸਮਾਜ ਮੰਚ ਦੇ ਫਗਵਾੜਾ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ

ਮੋਦੀ ਸਰਕਾਰ ਨਾ ਸਮਝੀ ਤਾਂ ‘ਨੋਟਾ’ ਦਬਾਏਗਾ ਜਨਰਲ ਸਮਾਜ
* ਰਾਸ਼ਟਰਪਤੀ ਦੇ ਨਾਂ ਐਸ.ਡੀ.ਐਮ. ਨੂੰ ਦਿ¤ਤਾ ਮੰਗ ਪ¤ਤਰ
ਫਗਵਾੜਾ 6 ਸਤੰਬਰ (ਚੇਤਨ ਸ਼ਰਮਾ-ਰਵੀਪਾਲ ਸ਼ਰਮਾ) ਐਟਰੋਸਿਟੀ ਐਕਟ ਸਬੰਧੀ ਮੋਦੀ ਸਰਕਾਰ ਵਲੋਂ ਲੋਕਸਭਾ ਵਿਚ ਪਾਸ ਕੀਤੇ ਸੋਧ ਬਿਲ ਦੇ ਖਿਲਾਫ ਦੇਸ਼ ਭਰ ਦੇ ਜਨਰਲ ਸਮਾਜ ਦੇ ਸ¤ਦੇ ਤੇ ਅ¤ਜ ਜਨਰਲ ਸਮਾਜ ਮੰਚ ਫਗਵਾੜਾ ਵਲੋਂ ਕੀਤੇ ਬੰਦ ਦਾ ਸ਼ਹਿਰ ਵਿਚ ਮੁਕ¤ਮਲ ਅਸਰ ਨਜ਼ਰ ਆਇਆ। ਸ਼ਹਿਰ ਦੇ ਸਾਰੇ ਹੀ ਮੁ¤ਖ ਬਾਜਾਰ ਜਿ¤ਥੇ ਬੰਦ ਰਹੇ ਉ¤ਥੇ ਹੀ ਪ੍ਰਾਈਵੇਟ ਅਤੇ ਸਰਕਾਰੀ ਸਕੂਲ, ਮਲਟੀਸਟੋਰ ਇ¤ਥੋਂ ਤਕ ਕੇ ਦਵਾਈਆਂ ਦੀਆਂ ਦੁਕਾਨਾਂ ਵੀ ਬੰਦ ਰਹੀਆਂ। ਸੜਕਾਂ ਉਪਰ ਆਵਾਜਾਈ ਵੀ ਨਾ ਦੇ ਬਰਾਬਰ ਦੇਖਣ ਨੂੰ ਮਿਲੀ। ਇਸ ਦੌਰਾਨ ਸਥਾਨਕ ਗਾਂਧੀ ਚੌਕ ’ਚ ਸਵੇਰੇ ਸ਼ਹਿਰ ਦਾ ਸਮੂਹ ਜਨਰਲ ਸਮਾਜ ਇ¤ਕਠਾਂ ਹੋਇਆ ਜਿ¤ਥੋਂ ਰੋਸ ਮੁਜਾਹਰਾ ਕਰਦੇ ਹੋਏ ਐਸ.ਡੀ.ਐਮ. ਦਫਤਰ ਜਾਣ ਦਾ ਪ੍ਰੋਗਰਾਮ ਸੀ ਪਰ ਪ੍ਰਸ਼ਾਸਨ ਨੇ ਸੁਰ¤ਖਿਆ ਦੇ ਮ¤ਦੇਨਜ਼ਰ ਇਸ ਦੀ ਪ੍ਰਵਾਨਗੀ ਨਹੀਂ ਦਿ¤ਤੀ ਜਿਸ ਤੋਂ ਬਾਅਦ ਜਨਰਲ ਸਮਾਜ ਮੰਚ ਦੇ ਅਹੁਦੇਦਾਰਾਂ ਨੇ ਗਾਂਧੀ ਚੌਕ ਵਿਚ ਹੀ ਧਰਨਾ ਦੇ ਕੇ ਨਾ ਸਿਰਫ ਮੋਦੀ ਸਰਕਾਰ ਬਲਕਿ ਹਰ ਉਸ ਮੈਂਬਰ ਪਾਰਲੀਮੈਂਟ ਦੇ ਖਿਲਾਫ ਆਪਣਾ ਗੁ¤ਸਾ ਜਾਹਿਰ ਕੀਤਾ ਜਿਸਨੇ ਸੋਧ ਬਿਲ ਦੇ ਸਮਰਥਨ ਕੀਤਾ ਸੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਨਰਲ ਸਮਾਜ ਮੰਚ ਦੇ ਸੂਬਾ ਪ੍ਰਧਾਨ ਫਤਿਹ ਸਿੰਘ, ਸੂਬਾ ਜਨਰਲ ਸਕ¤ਤਰ ਗਿਰੀਸ਼ ਸ਼ਰਮਾ, ਫਗਵਾੜਾ ਪ੍ਰਧਾਨ ਐਡਵੋਕੇਟ ਵਿਜੇ ਸ਼ਰਮਾ ਤੋਂ ਇਲਾਵਾ ਕੋਰ ਕਮੇਟੀ ਮੈਂਬਰ ਪ੍ਰਿੰਸੀਪਲ ਨਿਰਮਲ ਸਿੰਘ, ਹਰਜਿੰਦਰ ਸਿੰਘ ਖਾਲਸਾ, ਅਸ਼ੋਕ ਸੇਠੀ, ਕਾਂਗਰਸੀ ਆਗੂ ਨਰੇਸ਼ ਭਾਰਦਵਾਜ, ਭਾਜਪਾ ਆਗੂ ਰਾਕੇਸ਼ ਦੁ¤ਗਲ, ਜਸਵੀਰ ਸਿੰਘ ਭੁ¤ਲਾਰਾਈ, ਭਾਜਪਾ ਕੌਂਸਲਰ ਅਨੁਰਾਗ ਮਾਨਖੰਡ, ਕਾਂਗਰਸੀ ਕੌਂਸਲਰ ਸੰਜੀਵ ਬੁ¤ਗਾ, ਸਾਹਿਤਕਾਰ ਡਾ. ਜਵਾਹਰ ਧੀਰ, ਸੁਦੇਸ਼ ਸ਼ਰਮਾ, ਤੇਜਸਵੀ ਭਾਰਦਵਾਜ, ਰਾਕੇਸ਼ ਦੁ¤ਗਲ, ਡਾ. ਅਸ਼ੋਕ ਸ਼ਰਮਾ, ਅਵਤਾਰ ਸਿੰਘ ਮੰਡ, ਚੰਦਰਰੇਖਾ ਨਿ¤ਕੀ ਪ੍ਰਧਾਨ ਬੀ.ਜੀ.ਪੀ. ਮਹਿਲਾ ਮੋਰਚਾ, ਸੁਮਨ ਸ਼ਰਮਾ, ਤਿਲਕ ਰਾਜ ਕਲੂਚਾ ਆਦਿ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਇਸ ਗ¤ਲ ਦਾ ਨੋਟਿਸ ਕੀਤਾ ਕਿ ਐਟਰੋਸਟਿੀ ਐਕਟ ਦੀ ਦੁਰਵਰਤੋਂ ਜਨਰਲ ਸਮਾਜ ਨੂੰ ਬਲੈਕ ਮੇਲ ਕਰਨ ਲਈ ਵਧੇਰੇ ਹੁੰਦੀ ਹੈ ਜਿਸ ਕਰਕੇ ਸੁਪਰੀਮ ਕੋਰਟ ਨੇ ਆਪਣੀ ਡਾਇਰੈਕਸ਼ਨ ਵਿਚ ਉਕਤ ਐਕਟ ਤਹਿਤ ਗਿਰਫਤਾਰੀ ਤੋਂ ਪਹਿਲਾਂ ਮਾਮਲੇ ਦੀ ਨਿਰਪ¤ਖ ਜਾਂਚ ਕਰਨ ਦਾ ਹੁਕਮ ਦਿ¤ਤਾ ਸੀ ਜੋ ਕਿ ਇਨਸਾਨੀਅਤ ਦਾ ਤਕਾਜਾ ਸੀ ਸਾਰੀਆਂ ਹੀ ਸਿਆਸੀ ਧਿਰਾਂ ਨੇ ਦਲਿਤ ਵੋਟ ਬੈਂਕ ਨੂੰ ਆਪਣੇ ਪ¤ਖ ਵਿਚ ਲਾਮਬੰਦ ਕਰਨ ਦੀ ਸਾਜਿਸ਼ ਘੜ ਕੇ ਸੰਸਦ ਵਿਚ ਸੋਧ ਬਿਲ ਲਿਆ ਕੇ ਕਾਲਾ ਕਾਨੂੰਨ ਪਾਸ ਕਰ ਦਿ¤ਤਾ ਜੋ ਕਿ ਜਨਰਲ ਵਰਗ ਦੇ ਲੋਕਾਂ ਨਾਲ ਧ¤ਕੇਸ਼ਾਹੀ ਹੈ। ਉਕਤ ਆਗੂਆਂ ਨੇ ਸੰਸਦ ਵਿਚ ਮੌਜੂਦ ਕਿਸੇ ਵੀ ਜਨਰਲ ਸਮਾਜ ਦੇ ਮੈਂਬਰ ਪਾਰਲੀਮੈਂਟ ਵਲੋਂ ਬਿਲ ਦਾ ਵਿਰੋਧ ਨਾ ਕਰਨ ਦੀ ਵੀ ਸਖਤ ਸ਼ਬਦਾਂ ਵਿਚ ਨਖੇਦੀ ਕੀਤੀ। ਉਹਨਾਂ ਚੇਤਾਵਨੀ ਵੀ ਦਿ¤ਤੀ ਕਿ ਜੇਕਰ ਲੋਕਸਭਾ ਵਿਚ ਪਾਸ ਬਿਲ ਕਾਨੂੰਨ ਬਣ ਗਿਆ ਤਾਂ ਫਗਵਾੜਾ ਦਾ ਜਨਰਲ ਸਮਾਜ ਅਗਲੀਆਂ ਲੋਕਸਭਾ ਚੋਣਾਂ ਵਿਚ ‘ਨੋਟਾ’ ਦਾ ਬਟਨ ਦਬਾਉਣ ਲਈ ਮਜਬੂਰ ਹੋਵੇਗਾ। ਜਨਰਲ ਸਮਾਜ ਦੇ ਰੋਹ ਨੂੰ ਦੇਖਦੇ ਹੋਏ ਐਸ.ਡੀ.ਐਮ. ਫਗਵਾੜਾ ਡਾ. ਸੁਮਿਤ ਮੁ¤ਧ ਅਤੇ ਏ.ਐਸ.ਪੀ. ਫਗਵਾੜਾ ਸੰਦੀਪ ਮਲਿਕ ਪੁਲਿਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਸਮੇਤ ਮੌਕੇ ਤੇ ਪੁ¤ਜੇ ਅਤੇ ਜਨਰਲ ਸਮਾਜ ਮੰਚ ਤੋਂ ਰਾਸ਼ਟਰਪਤੀ ਦੇ ਨਾਮ ਮੰਗ ਪ¤ਤਰ ਲਿਆ। ਇਸ ਮੌਕੇ ਭਾਜਪਾ ਕੌਂਸਲਰ ਰਾਜਕੁਮਾਰ ਗੁਪਤਾ, ਕਾਂਗਰਸੀ ਕੌਂਸਲਰ ਰਾਮ ਪਾਲ ਉ¤ਪਲ, ਅਕਾਲੀ ਕੌਂਸਲਰ ਕੁਲਵਿੰਦਰ ਸਿੰਘ ਕਿੰਦਾ, ਅਸ਼ੋਕ ਗੁਪਤਾ ਇੰਡਸਟ੍ਰੀਲਿਸਟ, ਸੰਜੂ ਚਹਿਲ, ਤਰਲੋਚਨ ਸਿੰਘ ਪ੍ਰਧਾਨ ਕਲਾਥ ਮਰਚੈਂਟ ਐਸੋਸੀਏਸ਼ਨ, ਹਰਜੀਤ ਸਿੰਘ ਕਿੰਨੜਾ ਪ੍ਰਧਾਨ ਸਬਜੀ ਮੰਡੀ ਫਗਵਾੜਾ, ਕੁਲਵੰਤ ਰਾਏ ਪ¤ਬੀ ਆੜਤੀਆ, ਯੋਗੇਸ਼ ਪ੍ਰਭਾਕਰ, ਸੁਮਨ ਸ਼ਰਮਾ, ਮੋਹਨ ਸਿੰਘ ਸਾਂਈ ਪ੍ਰਧਾਨ ਗੁਰਦੁਆਰਾ ਜ¤ਟਾਂ ਬਾਬਾ ਗਧੀਆ, ਨਗਰ ਸੁਧਾਰ ਟਰ¤ਸਟ ਫਗਵਾੜਾ ਦੇ ਸਾਬਕਾ ਚੇਅਰਮੈਨ ਓਮ ਗੁਪਤਾ, ਰਾਮ ਕੁਮਾਰ ਚ¤ਢਾ, ਸ਼ਵਿੰਦਰ ਨਿਸ਼ਚਲ, ਬੰਟੀ ਸ਼ਰਮਾ, ਅਸ਼ੋਕ ਡੀਲਕਸ, ਅਸ਼ੋਕ ਡੀਲਕਸ, ਹਰਬੰਸ ਲਾਲ, ਰਾਕੇਸ਼ ਬਾਂਗਾ, ਆਦਿ ਤੋਂ ਇਲਾਵਾ ਵ¤ਡੀ ਗਿਣਤੀ ਵਿਚ ਜਨਰਲ ਸਮਾਜ ਦੇ ਲੋਕ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *