ਉਸਲੋ ਨਾਰਵੇ ਚ ਹੋਇਆ ਬੋਲੀਵੁਡ ਫਿਲਮ ਫੈਸਟੀਵਲ 2018 ਦਾ ਅਗਾਜ਼

ਸਵੀਡਨ (ਅਰੋੜਾ ) ਸੋਲਹ ਸਾਲ ਪਹਿਲਾਂ ਸ਼ੁਰੂ ਹੋਏ ਬੋਲੀਵੁਡ ਫਿਲਮ ਫੈਸਟੀਵਲ (ਨਾਰਵੇ ) ਵਿਚ ਐਤਕੀਂ 10 ਭਾਸ਼ਾਵਾਂ ਦੀਆਂ 50 ਤੋਂ ਵੱਧ ਫੀਚਰ ਅਤੇ ਲਘੂ ਫਿਲਮਾਂ ਦੇ ਪ੍ਰੀਮੀਅਰ ਸ਼ੋਅ ਹੋਣ ਜਾ ਰਹੇ ਹਨ। 7 ਨਵੰਬਰ ਤੋਂ 13 ਨਵੰਬਰ ਦੌਰਾਨ ਚੱਲਣ ਵਾਲੇ ਇਸ ਫੈਸਟੀਵਲ ਦੇ ਪ੍ਰੋਗਰਾਮ ਦਾ ਰਸਮੀ ਲਾਂਚ ਬੀਤੇ ਦਿਨ ਲੋਰੇਂਸਕਉਗ ਸਤੁਰਸੁਆ ’ਚ ਜੋਸਰਸ਼ੋਰ ਨਾਲ ਕੀਤਾ ਗਿਆ।

ਸਮੁੰਦਰੋ ਪਾਰ ਆਏ ਕਲਾਕਾਰਾਂ ਦੇ ਵਿਚ ਭਾਰਤ ਤੋਂ ਸ਼ਾਹਦ ਅਲੀ(ਭਾਰਤੀ ਫ਼ਿਲਮ ਡਾਇਰੈਕਟਰ), ਸੰਜੇ ਕਪੂਰ(ਭਾਰਤੀ ਫ਼ਿਲਮ ਡਾਇਰੈਕਟਰ ਫਿਲਮ ਅਦਾਕਾਰ) , ਜਾਵੇਦ ਸ਼ੇਖ( ਫਿਲਮ ਅਦਾਕਾਰ ਅਤੇ ਨਿਰਮਾਤਾ ) , ਲਖਵਿੰਦਰ ਵਡਾਲੀ (ਪੰਜਾਬੀ ਸਿੰਗਰ ), ਘਾਨਾ ਅਲੀ ਪਾਕਿਸਤਾਨੀ ਅਦਾਕਾਰਾ, ਇਲਾ ਅਰੁਣਾ (ਅਦਾਕਾਰਾ ਤੇ ਗਾਇਕ) ,ਲੋਰੇਂਸਕੋਗ ਦੀ ਮੇਅਰ ਰੰਗਨਹਿਲਡ ਬਰਗਹੈਮ ਅਤੇ ਸਕੇਡਮੋ ਦੇ ਮੇਅਰ ਉਲੇ ਜੈਕਬਫਲੇਟੇਨ ਦੀ ਲੌਰੇਨਸਕੋਗ ਮੇਅਰ ਆਦਿ ਨੇ ਇਸ ਫੈਸਟੀਵਲ ਚ ਸ਼ਿਰਕਤ ਕੀਤੀ। ਇਹ ਇੰਡੀਆ ਤੇ ਪਾਕਿਸਤਾਨ ਦਾ ਸਾਂਝਾ ਫੈਸਟੀਵਲ ਹੈਂ ਜਿਸ ਚ ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਇੱਕ ਹੁੰਦੇ ਹੋਏ ਵੇਖੀਆਂ ਜਾ ਸਕਦਾ ਹੈਂ । ਇਸ ਫੈਸਟੀਵਲ ਦੀ ਸੋਲਹ ਸਾਲ ਪਹਿਲਾ ਨੀਂਹ ਰੱਖਣ ਵਾਲੇ ਨਾਰਸੁੱਲਾਹ ਕੁਰੇਸ਼ੇ ਨੇ ਦੱਸਿਆ ਕਿ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈਂ ਕਿ ਉਹ ਦੋਨਾਂ ਮੁਲਕਾਂ ਦੀ ਭਲਾਈ ਅਤੇ ਏਕਤਾਂ ਲਈ ਕੁਝ ਨਾ ਕੁਝ ਕਰਦੇ ਰਹਿਣ। ਲਖਵਿੰਦਰ ਵਡਾਲੀ ਨੇ ਬਹੁਤ ਸੋਹਣਾ ਸਮਾਂ ਬੰਨਿਆ ਆਪਣੇ ਸੂਫ਼ੀਆਂ ਗਾਇਕੀ ਤੇ ਸ਼ਾਇਰਾਨਾ ਅੰਦਾਜ਼ ਨਾਲ।ਇਸ ਮੌਕੇ ਤੇ ਕੋਰੇ ਕੋਨਦੀ ਨਾਰਵੇ ਦੇ ਅਦਾਕਾਰ , ਪਾਲੀ ਕੁਰੈਸ਼ੀ , ਡਾਕਟਰ ਸੋਨੀਆ ਸਵੀਡਨ ਤੋਂ ਤੇ ਹੋਰ ਵੀ ਕਈ ਹਸਤੀਆਂ ਮਜੂਦ ਸਨ ਵੀ ਮਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *