ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਸਵੱਛ ਭਾਰਤ ਬਣਾਉਣ ਲਈ ਸਹਿਯੋਗੀਆਂ ਨੂੰ ਕੀਤਾ ਸਨਮਾਨਿਤ

ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਦੇ ਪ੍ਰਧਾਨ ਅਤੇ ਸੰਸਥਾਪਕ ਡਾ. ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਸਵੱਛ ਭਾਰਤ ਬਣਾਉਣ ਲਈ ਯੋਗਦਾਨ ਦੇਣ ਲਈ ਸੁਮਿਤ ਕੁਮਾਰ ਅਤੇ ਦਵਿੰਦਰ ਸਿੰਘ ਮਿਉਸਪਲ ਕਮੇਟੀ ਸਨੋਰ ਦੇ ਕਰਮਚਾਰੀਆਂ ਨੂੰ ਵਧੀਆ ਕਾਰਗੁਜਾਰੀ ਲਈ ਸਨਮਾਨਿਤ ਕੀਤਾ ਗਿਆ ਡਾ. ਰਾਕੇਸ਼ ਵਰਮੀ ਨੇ ਕਿਹਾ 15 ਸਤੰਬਰ ਤੋਂ ਸੁਰੂ ਹੋਣ ਵਾਲੇ ਸਵੱਛ ਭਾਰਤ ਲਹਿਰ ਤਹਿਤ ਸਵੱਛਤਾ ਹੀ ਸੇਵਾ ਹੈ ਦੇ ਵਿਸ਼ੇਸ ਪ੍ਰੋਗਰਾਮ ਵਿੱਚ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਪਰਿਵਾਰ ਦੇ ਹਜਾਰਾਂ ਹੀ ਮੈਂਬਰ ਵਿਸ਼ੇਸ ਯੋਗਦਾਨ ਪਾਉਣਗੇ ਡਾ.ਵਰਮੀ ਨੇ ਕਿਹਾ ਸਫਾਈ ਨੂੰ ਅਪਨਾਉਣਾ ਹੈ ਗੰਦਗੀ ਨੂੰ ਦੂਰ ਭਜਾਉਣਾ ਹੈ। ਇਸ ਮੋਕੇ ਪ੍ਰੇਮ ਮਹਿਤਾ, ਸੀਮਾ ਮਹਿਤਾ ਨੂੰ ਸਮਾਜ ਸੇਵਾ ਵਿੱਚ ਵਿਸ਼ੇਸ ਯੋਗਦਾਨ ਪਾਉਣ ਲਈ ਅਤੇ ਸਾਕਾਰਤਮਕ ਸੋਚ ਦੀ ਲਹਿਰ ਫੈਲਾਉਣ ਲਈ ਡੀ ਬੀ ਜੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਬਬੀਤਾ ਨੇ ਆਪਣੇ ਲਈ ਅਤੇ ਲੋਕਾਂ ਪ੍ਰਤੀ ਚੰਗੀ ਸੋਚ ਰੱਖਣ ਦੀ ਪ੍ਰੇਰਣਾ ਦਿੱਤੀ। ਇਸ ਮੋਕੇ ਜਨਮ ਦਿਨ ਮਨਾਏ ਗਏ ਤੋਰਫੇ ਦਿੱਤੇ ਗਏ ਬ੍ਰਹਮਾ ਕੁਮਾਰੀਜ਼ ਯੋਗਿਨੀ ਦੀਦੀ ਸੰਚਾਲਿਕਾ ਅੰਤਰਰਾਸ਼ਟਰੀ ਬ੍ਰਹਮਾ ਕੁਮਾਰੀਜ ਸੰਸਥਾਨ ਦੀ ਸਾਖਾ ਸਨੋਰ ਨੇ ਕਿਹਾ ਹਮੇਸ਼ਾ ਸ਼ੁਭ ਭਾਵਨਾ, ਸ਼ੁਭ ਕਾਮਨਾਵਾਂ ਦਾ ਯੋਗਦਾਨ ਦਿੰਦੇ ਰਹੋ ਇਸ ਮੋਕੇ ਸੈਂਕੜੇ ਲੋਕਾਂ ਤੋਂ ਇਲਾਵਾ ਬਿਕਰਮਜੀਤ, ਹੈਪੀ, ਰੋਹਿਤ, ਸੀਮਾ, ਰੇਖਾ, ਉਸ਼ਾ ਵੀ ਹਾਜਿਰ ਰਹੇ। ਇਹ ਜਾਣਕਾਰੀ ਓਮ ਪ੍ਰਕਾਸ਼ ਨੇ ਦਿੱਤੀ।

Geef een reactie

Het e-mailadres wordt niet gepubliceerd. Vereiste velden zijn gemarkeerd met *