ਯੋਰਪ ਸਮਾਚਾਰ ਵਲੋ ਉਚ ਸਿਖਸ਼ਾ ਪ੍ਰਾਪਤ ਲ਼ੜਕੀਆ ਦਾ ਕੀਤਾ ਗਿਆ ਸਨਮਾਨ

ਬੈਲਜੀਅਮ 12 ਸਤੰਬਰ (ਅਮਰਜੀਤ ਸਿੰਘ ਭੋਗਲ)ਬੇਲਜੀਅਮ ਤੋ ਇੰਟਰਨੈਂਟ ਤੇ ਛੱਪਦੇ ਯੋਰਪ ਸਮਾਚਾਰ ਵਲੋ ਬਰੱਸਲਜ ਤੀਆ ਮੇਲੇ ਤੇ ਪੰਜਾਬ ਅਤੇ ਬੈਲਜੀਅਮ ਦੀਆ ਜਮਪੱਲ ਲੜਕੀਆ ਜਿਨਾਂ ਨੇ ਬੈਲਜੀਅਮ ਵਿਚ ਉਚਵਿਦਿਆ ਹਾਸਲ ਕੀਤੀ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਜਿਨਾਂ ਵਿਚ ਖਾਸ ਕਰਕੇ ਕੁਲਦੀਪ ਕੌਰ ਮੱਲ੍ਹੀ ਵਕੀਲ,ਹਿਨਾਂ ਅਰੌੜਾ ਵਕੀਲ,ਨਵਜੋਤ ਕੌਰ ਘੁੰਮਣ ਫਾਰਮਿੰਸਟ, ਗੁਰਪ੍ਰੀਤ ਕੌਰ ਭੋਗਲ ਦੋਭਾਸ਼ੀ ਅਤੇ ਨਵਦੀਪ ਕੌਰ ਢਿਲੋ ਨੂੰ “ਮਾਣ ਮੱਤੀ ਧੀ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ ਜਿਸ ਵਿਚ ਸਨਮਾਨ ਪੱਤਰ, ਸ਼ਾਲ ਅਤੇ ਇਕ ਟਰਾਫੀ ਸ਼ਾਮਲ ਸੀ ਇਸੇ ਤਰਾ ਜਸਪ੍ਰੀਤ ਕੌਰ ਧਾਰਮਿਕ ਅਤੇ ਸੱਭਿਆਚਾਰ, ਨੂਰਪ੍ਰੀਤ ਕੌਰ ਤੇ ਪਲਵਿੰਦਰ ਕੌਰ ਢਿਲੋ ਮਾਣ ਸੱਭਿਆਚਾਰ ਦਾ ਸਰਬਪ੍ਰੀਤ ਕੌਰ ਚੰਗੀ ਅਦਾਕਾਰ, ਰੂਪ ਦਵਿੰਦਰ ਕੌਰ ਘੁੰਮਣ ਨਿਹਾਲ ਯੂ ਕੇ ਵਾਲੇ ਬੇਸਟ ਹੋਸਟ ਇਨ ਯੂਰਪ ਅਤੇ ਸੁਰਜੀਤ ਕੌਰ ਬੈਲਜੀਅਮ ਨੂੰ ਅਮ੍ਰਿਤਾ ਪ੍ਰੀਤਮ ਦੇ ਖਿਤਾਬ ਨਾਲ ਸਨਮਾਨ ਕੀਤਾ ਗਿਆ ਇਸ ਮੋਕੇ ਤੇ ਯੋਰਪ ਸਮਾਚਾਰ ਦੇ ਮੁਖ ਸੰਪਾਦਕ ਸ; ਹਰਜੀਤ ਸਿੰਘ ਨੰਦੜਾ ਨੇ ਕਿਹਾ ਕਿ ਪੜਾਈ ਵਿਚ ਉਚ ਸਿਖਸ਼ਾ ਹਾਸਲ ਕਰਨ ਤੇ ਪੰਜਾਬੀ ਕਲੱਚਰ ਅਤੇ ਪੰਜਾਬੀ ਬੋਲੀ ਨੂੰ ਉਚਾ ਚੁਕਣ ਵਾਲੀ ਹਰ ਉਸ ਔਰਤ ਦਾ ਸਨਮਾਨ ਕੀਤਾ ਜਾਵੇਗਾ ਜੋ ਪੰਜਾਬੀਅਤ ਲਈ ਕੰਮ ਕਰਨਗੀਆ।

Geef een reactie

Het e-mailadres wordt niet gepubliceerd. Vereiste velden zijn gemarkeerd met *