ਸਰਬ ਨੌਜਵਾਨ ਸਭਾ ਵਲੋਂ ਜਰੂਰਤਮੰਦ ਲੜਕੀਆਂ ਦੇ ਸਮੂਹਿਕ ਵਿਆਹ 12 ਅਕਤੂਬਰ ਨੂੰ

* ਵਿਸ਼ਾਲ ਸਲਾਨਾ ਭਗਵਤੀ ਜਾਗਰਣ 13 ਅਕਤੂਬਰ ਨੂੰ
* ਵਿਦਿਆਰਥੀਆਂ ਦੀ ਮਦਦ ਦਾ ਨਵਾਂ ਪ੍ਰੋਜੈਕਟ ਵੀ ਕੀਤਾ ਸ਼ਾਮਲ
* ਓਲੰਪੀਅਨ ਸੋਢੀ ਤੇ ਏ.ਡੀ.ਸੀ.ਪੀ. ਭੰਡਾਲ ਨੇ ਦਿ¤ਤਾ ਸਹਿਯੋਗ ਦਾ ਭਰੋਸਾ
ਫਗਵਾੜਾ 11 ਸਤੰਬਰ (ਅਸ਼ੋਕ ਸ਼ਰਮਾ ) ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਅਤੇ ਚੜ•ਦੀ ਕਲਾ ਸਿ¤ਖ ਆਰਗਨਾਈਜੇਸ਼ਨ ਯੂ.ਕੇ. ਵਲੋਂ ਪਿਛਲੇ 28 ਸਾਲ ਤੋਂ ਸਫਲਤਾ ਪੂਰਵਕ ਆਯੋਜਿਤ ਕੀਤੇ ਜਾਂਦੇ ਜਰੂਰਤਮੰਦ ਲੜਕੀਆਂ ਦੇ ਸਮੂਹਿਕ ਵਿਆਹ ਅਤੇ ਭਗਵਤੀ ਜਾਗਰਣ ਵਿਚ ਸਹਿਯੋਗ ਲਈ ਹਾਕੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ (ਸੇਵਾ ਮੁਕਤ ਆਈ.ਜੀ. ਪੰਜਾਬ ਪੁਲਿਸ) ਅਤੇ ਏ.ਡੀ.ਸੀ.ਪੀ.-1 ਜਲੰਧਰ ਸ੍ਰ. ਪਰਮਿੰਦਰ ਸਿੰਘ ਭੰਡਾਲ ਨਾਲ ਮੁਲਾਕਾਤ ਕਰਕੇ ਸਹਿਯੋਗ ਦੀ ਮੰਗ ਕੀਤੀ ਗਈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦ¤ਸਿਆ ਕਿ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਅਤੇ ਸ੍ਰ. ਪੀ.ਐਸ. ਭੰਡਾਲ ਅਤੇ ਕਾਫੀ ਲੰਬੇ ਸਮੇਂ ਤੋਂ ਸਭਾ ਨਾਲ ਜੁੜੇ ਹੋਏ ਹਨ ਅਤੇ ਇਸ ਸਲਾਨਾ ਸਮਾਗਮ ਵਿਚ ਉਹਨਾਂ ਦਾ ਹਮੇਸ਼ਾ ਹੀ ਵਢਮੁ¤ਲਾ ਸਹਿਯੋਗ ਰਹਿੰਦਾ ਹੈ। ਉਹਨਾਂ ਦ¤ਸਿਆ ਕਿ ਇਸ ਸਾਲ 12 ਅਕਤੂਬਰ ਦਿਨ ਸ਼ੁ¤ਕਰਵਾਰ ਨੂੰ ਜਰੂਰਤਮੰਦ ਲੜਕੀਆਂ ਦੇ ਸਾਮੂਹਿਕ ਵਿਆਹ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਖੇ ਕਰਵਾਏ ਜਾਣਗੇ ਅਤੇ 13 ਅਕਤੂਬਰ ਦਿਨ ਸ਼ਨੀਵਾਰ ਨੂੰ ਵਿਸ਼ਾਲ ਸਲਾਨਾ ਭਗਵਤੀ ਜਾਗਰਣ ਹਮੇਸ਼ਾ ਦੀ ਤਰ•ਾਂ ਖੇੜਾ ਰੋਡ ਨੇੜੇ ਰੇਲਵੇ ਫਾਟਕ ਵਿਖੇ ਕਰਵਾਇਆ ਜਾ ਰਿਹਾ ਹੈ। ਉਹਨਾਂ ਦ¤ਸਿਆ ਕਿ ਇਸ ਸਾਲ ਇਕ ਨਵਾਂ ਪ੍ਰੋਜੈਕਟ ਸਿ¤ਖਿਆ ਦੇ ਸਿਤਾਰੇ – ਖੋਜ ਤੇ ਵਿਕਾਸ ਵੀ ਸ਼ਾਮਲ ਕੀਤਾ ਜਾ ਰਿਹਾ ਹੈ ਜਿਸ ਤਹਿਤ ਪੜ•ਾਈ ਵਿਚ ਹੋਸ਼ਿਆਰ ਅਤੇ ਪਰਿਵਾਰਕ ਤੌਰ ਤੇ ਆਰਥਕ ਪ¤ਖੋਂ ਕਮਜ਼ੋਰ ਵਿਦਿਆਰਥੀਆਂ ਦੀ ਪੜ•ਾਈ ਦਾ ਖਰਚ ਸੰਸਥਾ ਵਲੋਂ ਚੁ¤ਕਿਆ ਜਾਵੇਗਾ। ਇਸ ਪ੍ਰੋਜੈਕਟ ਤਹਿਤ ਅਠਵੀਂ ਤੋਂ ਬਾਰਵੀਂ ਕਲਾਸ ਤ¤ਕ ਦੇ ਵਿਦਿਆਰਥੀ ਸ਼ਾਮਲ ਹੋਣਗੇ। ਉਹਨਾਂ ਦ¤ਸਿਆ ਕਿ ਓਲੰਪੀਅਨ ਸੁਰਿੰਦਰ ਸਿੰਘ ਸੋਢੀ (ਆਈ.ਪੀ.ਐਸ.) ਅਤੇ ਪੀ.ਐਸ. ਭੰਡਾਲ (ਪੀ.ਪੀ.ਐਸ.) ਨੇ ਇਸ ਨਵੇਂ ਪ੍ਰੋਜੈਕਟ ਨੂੰ ਕਾਫੀ ਸਰਾਹਿਆ ਅਤੇ ਆਪਣੇ ਵਲੋਂ ਹਰ ਤਰ•ਾਂ ਦੇ ਸੰਭਵ ਸਹਿਯੋਗ ਦਾ ਭਰੋਸਾ ਦਿ¤ਤਾ ਹੈ। ਪ੍ਰਧਾਨ ਸੁਖਵਿੰਦਰ ਸਿੰਘ ਨੇ ਦ¤ਸਿਆ ਕਿ ਆਉਂਦੇ ਦਿਨਾਂ ਵਿਚ ਸਮਾਜ ਦੀਆਂ ਹੋਰ ਪ੍ਰਮੁ¤ਖ ਸ਼ਖਸੀਅਤਾਂ ਨਾਲ ਵੀ ਮੁਲਾਕਾਤ ਕਰਕੇ ਸਹਿਯੋਗ ਮੰਗਿਆ ਜਾਵੇਗਾ। ਇਸ ਮੌਕੇ ਬਲਜਿੰਦਰ ਸਿੰਘ ਸਾਬਕਾ ਸਰਪੰਚ ਫਤਿਹਗੜ•, ਹੁਸਨ ਲਾਲ ਕੌਂਸਲਰ, ਹਰਵਿੰਦਰ ਸਿੰਘ ਸੈਣੀ, ਉਂਕਾਰ ਜਗਦੇਵ, ਰਵੀ ਚੌਹਾਨ, ਪਰਵਿੰਦਰ ਜੀਤ ਸਿੰਘ, ਪੰਜਾਬੀ ਗਾਇਕ ਮਨਮੀਤ ਮੇਵੀ, ਨਿਰੰਜਨ ਸਿੰਘ ਬਿਲਖੂ, ਕਰਮਜੀਤ ਸਿੰਘ, ਚਰਨਪ੍ਰੀਤ ਸਿੰਘ, ਯਤਿੰਦਰ ਰਾਹੀ ਤੋਂ ਇਲਾਵਾ ਡਾ. ਕੁਲਦੀਪ ਸਿੰਘ ਆਦਿ ਹਾਜਰ ਸਨ।
ਤਸਵੀਰ – ਏ.ਡੀ.ਸੀ.ਪੀ.-1 ਜਲੰਧਰ ਪੀ.ਐਸ. ਭੰਡਾਲ ਅਤੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨਾਲ ਮੁਲਾਕਾਤ ਦੌਰਾਨ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਹੋਰ।

Geef een reactie

Het e-mailadres wordt niet gepubliceerd. Vereiste velden zijn gemarkeerd met *