ਚੜਦੀ ਕਲਾ ਐਨ ਆਰ ਆਈ ਸਪੋਰਟਸ ਕਲੱਬ ਬੈਲਜ਼ੀਅਮ ਵੱਲੋਂ ਅਵਤਾਰ ਸਿੰਘ ਰਾਹੋਂ ਨੂੰ ਪੂਰਨ ਹਿਮਾਇਤ

ਬੈਲਜ਼ੀਅਮ ਵਿੱਚ ਹੋ ਰਹੀਆਂ ਹਨ ਮਿਊਸੀਪਲ ਚੋਣਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੂਰੇ ਬੈਲਜ਼ੀਅਮ ਵਿੱਚ ਸਥਾਨਕ ਮਿਊਸੀਪਲ ਚੋਣਾ 14 ਅਕਤੂਬਰ ਨੂੰ ਹੋ ਰਹੀਆਂ ਹਨ ਜਿਸ ਦੌਰਾਂਨ ਪੰਜਾਬੀ ਭਾਈਚਾਰੇ ਦੇ ਵੀ ਕੁੱਝ ਉਮੀਦਵਾਰ ਚੋਣ ਮੈਦਾਂਨ ਵਿੱਚ ਕਿਸਮਤ ਅਜਮਾ ਰਹੇ ਹਨ। ਬੈਲਜ਼ੀਅਮ ਦੇ ਖੇਡ ਕਲੱਬ ਚੜਦੀ ਕਲਾ ਐਨ ਆਰ ਆਈ ਸਪੋਰਟਸ਼ ਕਲੱਬ ਨੇ ਬੈਲਜ਼ੀਅਮ ਦੇ ਪੰਜਾਬੀ ਬਹੁ-ਗਿਣਤੀ ਵਾਲੇ ਇਲਾਕੇ ਸਿੰਤਰੂਧਨ ਵਿੱਚ ਬੈਲਜ਼ੀਅਮ ਦੀ ਕੇਂਦਰੀ ਪਾਰਟੀ ਸੀ ਡੀ ਐਂਡ ਵੀ ਵੱਲੋਂ ਚੋਣ ਲੜ ਰਹੇ ਅਵਤਾਰ ਸਿੰਘ ਰਾਹੋਂ ਨੂੰ ਪੂਰਨ ਸਮਰਥਨ ਦਿੱਤਾ ਹੈ। ਕਲੱਬ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਵਤਾਰ ਸਿੰਘ ਰਾਹੋਂ ਬਹੁਤ ਹੀ ਮਿਲਣਸਾਰ ਅਤੇ ਹਰ ਇੱਕ ਦੇ ਕੰਮ ਆਉਣ ਵਾਲੇ ਮੋਹਰੀ ਆਗੂ ਹਨ ਜਿਸ ਕਰਕੇ ਸਮੂਹ ਪੰਜਾਬੀ ਭਾਈਚਾਰੇ ਨੂੰ ਚਾਹੀਦਾਂ ਹੈ ਕਿ ਉਹ ਰਾਹੋਂ ਨੂੰ ਕਾਮਯਾਬ ਕਰਨ ਤਾਂ ਜੋ ਸਾਡੇ ਅਪਣੇ ਮਸਲੇ ਅਤੇ ਜਰੂਰਤਾਂ ਸਥਾਨਕ ਪ੍ਰਸਾਸ਼ਨ ਅੱਗੇ ਸੁਹਿਰਦਤਾ ਨਾਲ ਰੱਖ ਸਕੀਏ। ਕਲੱਬ ਦਾ ਕਹਿਣਾ ਹੈ ਕਿ ਮੌਜੂਦਾ ਮੇਅਰ ਸ੍ਰੀਮਤੀ ਫੇਰਲੇ ਹੀਰਨ ਦੀ ਅਗਵਾਹੀ ਵਿੱਚ ਇਸ ਪਾਰਟੀ ਨੇ ਨਵੇਂ ਗੁਰਦਵਾਰਾ ਸਾਹਿਬ ਦੇ ਹੋ ਰਹੇ ਨਿਰਮਾਣ ਵਿੱਚ ਬਹੁਤ ਸਾਥ ਦਿੱਤਾ ਹੈ ਜਿਸ ਕਾਰਨ ਸਮੂਹ ਪੰਜਾਬੀ ਭਾਈਚਾਰਾ ਵੀ ਸੀ ਡੀ ਐਂਡ ਵੀ ਪਾਰਟੀ ਦਾ ਅਤੇ ਅਵਤਾਰ ਸਿੰਘ ਰਾਹੋਂ ਦਾ ਸਾਥ ਦਿੰਦਾਂ ਹੋਇਆ ਅਪਣਾ ਇੱਕ-ਇੱਕ ਕੀਮਤੀ ਵੋਟ ਇਹਨਾਂ ਨੂੰ ਪਾਵੇ।

Geef een reactie

Het e-mailadres wordt niet gepubliceerd. Vereiste velden zijn gemarkeerd met *