ਮੋਦੀ ਤੇ ਆਰਐਸਐਸ ਨਾਲ ਬਾਦਲ ਪਰਿਵਾਰ ਦਾ ਪਤੀ-ਪਤਨੀ ਵਾਲਾ ਰਿਸ਼ਤਾ-ਜੱਥੇਦਾਰ ਖੁਸਰੋਪੁਰ

-ਸਿਰਸੇ ਵਾਲੇ ਬਲਾਤਕਾਰੀ ਅਤੇ ਕਾਤਲ ਸਾਧ ਨੂੰ ਸਿ¤ਖੀ ਰਵਾਇਤਾ ਦਾ ਘਾਣ ਕਰਕੇ ਮੁਆਫ਼ ਕਰਨ ਵਾਲੇ ਸ. ਬਾਦਲ ਅਤੇ ਬਾਦਲ ਪਰਿਵਾਰ ਉਸ ਅਕਾਲ ਪੁਰਖ ਦੀ ਮਾਰ ਤੋਂ ਕਤਈ ਨਹੀਂ ਬਚ ਸਕਣਗੇ
ਕਪੂਰਥਲਾ, ਇੰਦਰਜੀਤ ਸਿੰਘ ਚਾਹਲ
ਬਾਦਲ ਅਤੇ ਬਾਦਲ ਪਰਿਵਾਰ ਵ¤ਲੋਂ ਕੀਤੇ ਗਏ ਬ¤ਜ਼ਰ ਗੁਨਾਹਾਂ ਦੀ ਸਜ਼ਾ ਅਦਾਲਤਾਂ ਜਾਂ ਕੈਪਟਨ ਅਮਰਿੰਦਰ ਸਿੰਘ ਨਹੀਂ, ਬਲਕਿ ਸਿ¤ਖ ਸੰਗਤ ਸਿ¤ਖ ਕੌਮ ਦੀ ਕਚਹਿਰੀ ਵਿਚ ਸਿ¤ਖੀ ਰਵਾਇਤਾ ਅਨੁਸਾਰ ਦੇਵੇਗੀ । ਕਿਉਂਕਿ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਕੀਤੇ ਗਏ ਅਪਮਾਨ ਦੀ ਸਾਜ਼ਿਸਾਂ ਦੀ ਸਰਪ੍ਰਸਤੀ ਕਰਨ ਵਾਲੇ ਅਤੇ ਸਿ¤ਖ ਕੌਮ ਦੇ ਦੋਸ਼ੀ ਸਿਰਸੇ ਵਾਲੇ ਬਲਾਤਕਾਰੀ ਅਤੇ ਕਾਤਲ ਸਾਧ ਨੂੰ ਸਿ¤ਖੀ ਰਵਾਇਤਾ ਦਾ ਘਾਣ ਕਰਕੇ ਮੁਆਫ਼ ਕਰਨ ਵਾਲੇ ਸ. ਬਾਦਲ ਅਤੇ ਬਾਦਲ ਪਰਿਵਾਰ ਉਸ ਅਕਾਲ ਪੁਰਖ ਦੀ ਮਾਰ ਤੋਂ ਕਤਈ ਨਹੀਂ ਬਚ ਸਕਣਗੇ ।”ਇਹ ਗੱਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਜਿਲਾ ਪ੍ਰਧਾਨ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਨੇ ਇਕ ਪ੍ਰੈਸ ਬਿਆਨ ਰਾਹੀ ਕਹੀ। ਜੱਥੇਦਾਰ ਖੁਸਰੋਪੁਰ ਨੇ ਕਿਹਾ ਕਿਹਾ ਕਿ ਸਾਬਕਾ ਸੀਐਮ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਵ¤ਲੋਂ ਆਪਣੇ ਉਤੇ ਲ¤ਗੇ ਕੌਮੀ ਗੁਨਾਹਾਂ ਨੂੰ ਨਿਮਰਤਾ ਨਾਲ ਪ੍ਰਵਾਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁ¤ਖ ਪੇਸ਼ ਹੋਣ ਦੀ ਬਜਾਇ ਹਊਮੈ ਅਤੇ ਬੁਖਲਾਹਟ ਵਿਚ ਆ ਕੇ ਗ੍ਰਿਫ਼ਤਾਰ ਕਰਨ ਦੀਆਂ ਚੁਣੋਤੀਆ ਦੇਣ ਦੇ ਅਮਲਾਂ ਨੂੰ ਅਤਿ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਸੈਂਟਰ ਵਿਚ ਸਿ¤ਖ ਕੌਮ ਅਤੇ ਘ¤ਟ ਗਿਣਤੀ ਕੌਮਾਂ ਦੀ ਵਿਰੋਧੀ ਮੋਦੀ-ਆਰ.ਐਸ.ਐਸ. ਦੀ ਹਕੂਮਤ ਹੈ, ਜਿਸ ਨਾਲ ਬਾਦਲਾਂ ਦਾ ਪਤੀ-ਪਤਨੀ ਵਾਲਾ ਰਿਸਤਾ ਹੈ । ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਹੈ । ਪਹਿਲੇ ਤਾਂ ਕੈਪਟਨ ਅਮਰਿੰਦਰ ਸਿੰਘ ਹਕੂਮਤ ਹੀ ਸਿ¤ਖ ਕੌਮ ਦੇ ਦੋਸ਼ੀ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੁਆਰਾ ਪੁਖਤਾ ਸਬੂਤਾਂ ਸਮੇਤ ਠਹਿਰਾਏ ਦੋਸ਼ੀ ਬਾਦਲ ਪਰਿਵਾਰ ਨੂੰ ਸਿ¤ਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਸਜ਼ਾ ਦੇਣ ਤੋਂ ਟਾਲ-ਮਟੋਲ ਹੀ ਕਰ ਰਹੇ ਹਨ । ਜੇਕਰ ਸਿ¤ਖ ਕੌਮ ਦੇ ਅਤੇ ਆਪਣੀ ਕੈਬਨਿਟ ਦੇ ਦਬਾਅ ਦੀ ਬਦੌਲਤ ਸਜ਼ਾ ਦੇਣ ਲਈ ਹੌਸਲਾ ਕਰ ਲੈਣ ਤਾਂ ਸੈਂਟਰ ਦੀ ਮੁਤ¤ਸਵੀ ਮੋਦੀ ਹਕੂਮਤ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਜਿਹਾ ਕਰਨ ਦੀ ਕਤਈ ਇਜ਼ਾਜਤ ਹੀ ਨਹੀਂ ਦੇਣੀ । ਉਨ੍ਹਾਂ ਕਿਹਾ ਕਿ ਸ. ਬਾਦਲ ਤੇ ਦੂਸਰੇ ਰਵਾਇਤੀ ਆਗੂਆਂ ਨੇ ਮਰਹੂਮ ਇੰਦਰਾ ਗਾਂਧੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਉਤੇ ਫ਼ੌਜੀ ਹਮਲਾ ਕਰਨ ਲਈ ਖੁਦ ਪ੍ਰਵਾਨਗੀ ਦਿ¤ਤੀ । 1978 ਵਿਚ ਜਦੋਂ ਨਿਰੰਕਾਰੀ ਮੁ¤ਖੀ ਅੰਮ੍ਰਿਤਸਰ ਵਿਖੇ ਸਿ¤ਖ ਕੌਮ ਵਿਰੁ¤ਧ ਪ੍ਰਚਾਰ ਕਰ ਰਿਹਾ ਸੀ ਅਤੇ 13 ਸਿੰਘਾਂ ਨੇ ਸ਼ਾਂਤਮਈ ਰੋਸ ਕਰਦੇ ਹੋਏ ਨਿਰੰਕਾਰੀ ਮੁ¤ਖੀ ਵ¤ਲ ਵਾਹਿਗੁਰੂ ਦਾ ਜਾਪ ਕਰਦੇ ਹੋਏ ਮਾਰਚ ਕੀਤਾ ਤਾਂ ਉਸ ਸਮੇਂ ਸ. ਬਾਦਲ ਨੇ ਹੀ ਪੁਲਿਸ ਨੂੰ ਗੋਲੀ ਚਲਾਉਣ ਦੇ ਹੁਕਮ ਕਰਕੇ 13 ਸਿੰਘਾਂ ਨੂੰ ਸ਼ਹੀਦ ਕਰਵਾਇਆ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਅਪਮਾਨ ਵਿਰੁ¤ਧ ਜਦੋਂ 14 ਅਕਤੂਬਰ 2015 ਵਿਚ ਜਦੋਂ ਬਹਿਬਲ ਕਲਾਂ ਵਿਖੇ ਸਿ¤ਖ ਸੰਗਤ ਸ਼ਾਂਤਮਈ ਰੋਸ ਧਰਨਾ ਦੇ ਰਹੀ ਸੀ ਤਦ ਵੀ ਸ. ਬਾਦਲ ਮੁ¤ਖ ਮੰਤਰੀ ਸਨ ।
ਬਾਦਲ ਪਰਿਵਾਰ ਵ¤ਲੋਂ ਆਪਣੀ ਅਬੋਹਰ ਰੈਲੀ ਵਿਚ ਇਹ ਕਹਿਣਾ ਕਿ ਸਾਡੀ ਰੈਲੀ ਵਿਚ ਕਾਲਜਾਂ ਤੇ ਸਕੂਲਾਂ ਦੇ ਵਿਦਿਆਰਥੀ ਆਏ ਹਨ, ਦਾ ਜੱਥੇਦਾਰ ਖੁਸਰੋਪੁਰ ਵ¤ਲੋਂ ਬਾਦਲੀਲ ਢੰਗ ਨਾਲ ਤਿ¤ਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਕਿਹਾ ਕਿ ਜੇਕਰ ਇਸ ਹੋਏ ਇਕ¤ਠ ਉਤੇ ਨਿਰਪ¤ਖਤਾ ਨਾਲ ਨਜ਼ਰ ਮਾਰੀ ਜਾਵੇ ਅਤੇ ਵੀਡੀਓਜ਼ ਦੇਖੀਆ ਜਾਣ ਤਾਂ ਪ੍ਰਤ¤ਖ ਰੂਪ ਵਿਚ ਸਪ¤ਸਟ ਹੋ ਰਿਹਾ ਹੈ ਕਿ ਡੇਰਾ ਸਿਰਸੇ ਵਾਲੇ ਬਲਾਤਕਾਰੀ ਤੇ ਕਾਤਲ ਸਾਧ ਦੇ, ਰੋਡੇ-ਭੋਡੇ ਸਿਰਾਂ ਉਤੇ ਕੇਸਰੀ ਪਟਕੇ ਬੰਨ੍ਹਕੇ ਧੋਖਾ ਦੇਣ ਵਾਲੇ ਸਿ¤ਖ ਵਿਰੋਧੀ ਜਮਾਤਾਂ ਦਾ ਇਕ¤ਠ ਸੀ । ਸਿ¤ਖੀ ਸਰੂਪ ਵਾਲਾ ਕੋਈ ਦ੍ਰਿਸ਼ ਨਜ਼ਰ ਨਹੀਂ ਸੀ ਆ ਰਿਹਾ । ਇਸ ਇਕ¤ਠ ਨੇ ਇਹ ਵੀ ਸਾਬਤ ਕਰ ਦਿ¤ਤਾ ਹੈ ਕਿ ਬਾਦਲਾਂ ਨੇ ਸਿ¤ਖੀ ਸਰੂਪ ਨੂੰ ਤਾਂ ਪਹਿਲਾ ਹੀ ਖੋਰਾ ਲਗਾਇਆ ਹੋਇਆ ਹੈ ਅਤੇ ਹੁਣ ਇਕ¤ਠ ਵਿਚ ਡੇਰਾ ਸਿਰਸੇ ਦੇ ਚੇਲਿਆ ਨੂੰ ਬੁਲਾਕੇ ਸਿ¤ਖੀ ਨੂੰ ਪੂਰਨ ਰੂਪ ਵਿਚ ਤਿਲਾਜ਼ਲੀ ਦੇ ਦਿ¤ਤੀ ਹੈ । ਜਿਹੜੇ ਕੋਈ ਗਿਣਤੀ ਦੇ ਸਿ¤ਖ ਇਸ ਵਿਚ ਸਾਮਿਲ ਹੋਏ ਹਨ, ਉਹ ਸਿ¤ਖ ਕੌਮ ਉਤੇ ਹੋਏ ਜ਼ਬਰ-ਜੁਲਮ, ਤਸ¤ਦਦ ਆਦਿ ਤੋਂ ਕੋਰੇ ਹਨ ਅਤੇ ਸਿ¤ਖੀ ਨਾਲ ਉਨ੍ਹਾਂ ਦਾ ਕੋਈ ਵਾਹ-ਵਾਸਤਾ ਨਹੀਂ ਹੈ । ਉਨ੍ਹਾਂ ਨੇ ਕਿਹਾ ਕਿ ਸ. ਭੂੰਦੜ ਵਰਗੇ ਸਿ¤ਖੀ ਦਾ ਦਾਅਵਾ ਕਰਨ ਵਾਲੇ ਆਗੂਆਂ ਵ¤ਲੋਂ ਜੋ ਸ. ਬਾਦਲ ਨੂੰ ‘ਦਰਵੇਸ ਬਾਦਸ਼ਾਹ‘ ਆਖਿਆ ਜਾ ਰਿਹਾ ਹੈ, ਇਸ ਤੋਂ ਵ¤ਡੀ ਚਾਪਲੂਸੀ ਦੀ ਕੋਈ ਉਦਾਹਰਣ ਨਹੀਂ ਹੈ । ਜਦੋਂਕਿ ਸਮੁ¤ਚੀ ਸਿ¤ਖ ਕੌਮ ਅ¤ਜ ਸਾਜ਼ਸੀ ਢੰਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵ¤ਲੋਂ ਸ. ਬਾਦਲ ਨੂੰ ‘ਫਖ਼ਰ-ਏ-ਕੌਮ‘ ਦੇ ਦਿ¤ਤੇ ਗਏ ਖਿਤਾਬ ਨੂੰ ਵਾਪਸ ਲੈਣ ਦੀ ਮੰਗ ਕਰ ਰਹੀ ਹੈ । ਤਾਂ ਚਾਪਲੂਸਾਂ ਵ¤ਲੋਂ ਕੰਧ ਉਤੇ ਲਿਖੇ ਸ਼ਬਦਾਂ ਨੂੰ ਪੜ੍ਹਨ ਤੋਂ ਮੁੰਨਕਰ ਹੋਣਾ, ਇਨ੍ਹਾਂ ਦੀ ਸਿਆਸੀ ਤੇ ਇਖ਼ਲਾਕੀ ਮੌਤ ਨੂੰ ਪ੍ਰਤ¤ਖ ਕਰਦਾ ਹੈ ਅਤੇ ਆਉਣ ਵਾਲਾ ਸਮਾਂ ਇਸ ਗ¤ਲ ਦਾ ਸਹੀ ਦਿਸ਼ਾ ਵ¤ਲ ਫੈਸਲਾ ਕਰਕੇ ਰਹੇਗਾ ਅਤੇ ਜੋ ਆਗੂ ਅ¤ਜ ਵੀ ਸਿ¤ਖ ਕੌਮ ਨੂੰ ਮੂਰਖ ਬਣਾਉਣ ਦੀ ਅਸਫ਼ਲ ਕੋਸ਼ਿਸ਼ ਕਰ ਰਹੇ ਹਨ, ਉਹ ਕਦੀ ਵੀ ਆਪਣੇ ਮੰਦਭਾਵਨਾ ਭਰੇ ਮਨਸੂਬਿਆ ਵਿਚ ਕਾਮਯਾਬ ਨਹੀਂ ਹੋਣਗੇ ।

Geef een reactie

Het e-mailadres wordt niet gepubliceerd. Vereiste velden zijn gemarkeerd met *