ਉਜਾੜਾ (ਮਿੰਨੀ ਕਹਾਣੀ)

ਮੇਰੀ ਚਾਚੀ ਦਾ ਟੱਬਰ ਬੜਾ ਸੋਹਣਾ ਤੇ ਖਾਂਦਾ ਪੀਂਦਾ ਸੀ । ਪਰ ਮੇਰੇ ਪਿਉ ਦੀ ਮੌਤ ਹੋਣ ਕਰ ਕੇ ਮੇਰੀ ਮਾਂ ਨੇ ਸਾਨੂੰ ਬੜੀਆਂ ਮੁਸ਼ਕਲਾਂ ਨਾਲ ਪਾਲ਼ਿਆ ਸੀ। ਚਾਚੀ ਦੇ ਬੇਟੇ ਕੇਵਲ ਸਿੰਘ ਦਾ ਵਿਆਹ ਵੀ ਬੜੀ ਧੂਮ-ਧਾਮ ਨਾਲ ਕੀਤਾ ਗਿਆ। ਚਾਚੀ ਦੇ ਦੋ ਪੋਤੇ ਹੋਏ । ਪਰ ਹੁਣ ਚਾਚੀ ਦੇ ਬੇਟੇ ਨੂੰ ਪੀਣ ਦੀ ਲੱਤ ਲੱਗ ਗਈ । ਜੱਦੋ ਚਾਚੀ ਦੇ ਪਹਿਲਾ ਪੋਤਾ ਹੋਇਆ ਉਦੋਂ ਦੀਆ ਚੱਲਦੀਆਂ ਕੇਵਲ ਦੀਆ ਪਾਰਟੀਆਂ ਨੇ ਲੱਤ ਦਾ ਰੂਪ ਕਦੋਂ ਧਾਰਨ ਕਰ ਲਿਆ ਉਸ ਨੂੰ ਪਤਾ ਹੀ ਨਾ ਲੱਗਾ।ਹੋਲੀ-ਹੋਲੀ ਕੇਵਲ ਨੇ ਘਰ ਦਾ ਸਾਰਾ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ । ਚਾਚੀ ਦੀ ਨਹੁੰ ਅਜੀਤ ਕੌਰ ਆਪਣੇ ਦੋਨੋਂ ਪੁੱਤਰਾ ਨੂੰ ਲੈ ਕੇ ਪੇਕੇ ਚਲੀ ਗਈ ਉਸ ਤੋ ਬਾਅਦ ਕੇਵਲ ਨੂੰ ਖੁੱਲ ਹੀ ਮਿਲ ਗਈ । ਉਸ ਨੇ ਜੱਗ ਤੇ ਕੌਲੀ ਸਭ ਵੇਚਣਾ ਸ਼ੁਰੂ ਕਰ ਦਿੱਤਾ। ਹੁਣ ਚਾਚੀ ਵੀ ਕਦੇ ਕਿਸੇ-ਦੇ ਤੇ ਕਦੇ ਕਿਸੇ-ਦੇ ਰੋਟੀ ਖਾ ਲੈਂਦੀ। ਹੁਣ ਕੇਵਲ ਕਈ-ਕਈ ਦਿਨ ਘਰ ਨੀ ਪਰਤਦਾ ਮਾਂ ਕੁਰਲਾਉਂਦੀ ਰਹਿੰਦੀ । ਜਦੋਂ ਘਰ ਆਉਂਦਾ ਤਾਂ ਆਂਢੀਆਂ – ਗੁਆਂਢੀਆਂ ਨਾਲ ਗਾਲ਼ੀ ਗਲੋਚ ਕਰਦਾ। ਜੱਦੋ ਉਹ ਘਰ ਆਉਂਦਾ ਤਾਂ ਕੇਵਲ ਦੀ ਪੂਰੀ ਪੀਤੀ ਹੁੰਦੀ । ਚਾਚੀ ਉਸ ਲਈ ਗੁਆਂਢੀਆਂ ਤੋ ਰੋਟੀ ਮੰਗਣ ਜਾਂਦੀ ਤਾਂ ਆਂਢੀ-ਗੁਆਂਢੀ ਇਹ ਕਹਿ ਕੇ ਮੁੜ ਦਿੰਦੇ ਕਿ ਜਿੱਥੇ ਪੀਂਦਾ ਹੈ ਉ¤ਥੇ ਰੋਟੀ ਵੀ ਖਾ ਲਵੇ ਅਸੀਂ ਨਹੀਂ ਦੇਣੀ ਏਨਾ ਸੁਣ ਕੇ ਚਾਚੀ ਆਪਣੇ ਪੁੱਤਰ ਦੇ ਪੇਟ ਦੀ ਭੁੱਖ ਮਿਟਾਉਣ ਲਈ ਅਗਲੇ ਘਰ ਦੋ ਰੋਟੀਆਂ ਮੰਗਣ ਚਲੀ ਜਾਂਦੀ।
ਹਰਮਿੰਦਰ ਸਿੰਘ ਭੱਟ

Geef een reactie

Het e-mailadres wordt niet gepubliceerd. Vereiste velden zijn gemarkeerd met *