ਤੀਆਂ ਮੇਲਾ ਮਹਿਕ ਪੰਜਾਬ ਦੀ 23 ਸਤੰਬਰ ਨੂੰ ਸੰਤਰੂੰਧਨ ਵਿਚ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ


ਬੈਲਜੀਅਮ  (ਹਰਚਰਨ ਸਿੰਘ ਢਿੱਲੋਂ) ਯੂਰਪ ਦੀ ਧਰਤੀ ਤੇ ਵਸਦੇ ਛੋਟੇ ਜਿਹੇ ਦੇਸ਼ ਬੈਲਜੀਅਮ ਦੇ ਜਿਆਦਾ ਪੰਜਾਬੀ ਵਸੋ ਵਾਲੇ ਇਲਾਕੇ ਸੰਤਰੂੰਧਨ ਸ਼ਹਿਰ ਵਿਚ ਪਿਛਲੇ ਸਾਲ ਤੋ ਪੰਜਾਬੀ ਬੀਬੀਆਂ ਨੇ ਇੱਕ ਬਹੁਤ ਵੱਡਾ ਉਪਰਾਲਾ ਕਰਕੇ ਆਪਸੀ ਮੇਲ ਮਿਲਾਪ ਵਧਾਉਣ ਅਤੇ ਆਪਣੇ ਪੰਜਾਬੀ ਕਲਚਰਲ ਅਤੇ ਪੰਜਾਬੀ ਸਭਿਆਚਾਰ ਨੂੰ ਵਿਦੇਸ਼ਾਂ ਵਿਚ ਵੱਸਦੇ ਬਚਿਆਂ ਨੂੰ ਦਰਸਾਉਣ ਵਾਸਤੇ “ਮਹਿਕ ਪੰਜਾਬ ਦੀ” ਗਰੁੱਪ ਵਲੋ ਇਸ ਸਾਲ 2018 ਦਾ ਤੀਆਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ, ਇਹ ਐਟਰੀ ਫਰੀ ਮੇਲਾ 23 ਸਤੰਬਰ ਦਿਨ ਐਤਵਾਰ ਨੂੰ ਦੁਪਹਿਰੇ 12 ਵਜੈ ਤੋ ਲੈ ਕੇ ਸ਼ਾਮੀ 18 ਵਜੈ ਤੱਕ ਚੱਲੇਗਾ, ਜਿਸ ਵਿਚ ਸਿਰਫ ਬੀਬੀਆਂ ਹੀ ਆ ਸਕਦੀਆਂ ਹਨ ਉਹਨਾ ਦੇ ਨਾਲ ਸਿਰਫ ਪ੍ਰਵਾਰਿਕ 14 ਸਾਲ ਤੱਕ ਉਮਰ ਦੇ ਲੜਕੇ ਆ ਸਕਦੇ ਹਨ , ਇਸ ਤੀਆਂ ਮੇਲੇ ਵਿਚ ਪੰਜਾਬਣਾਂ ਵਲੋ ਬਹੁਤ ਸਾਰੇ ਕਿਸਮ ਦੇ ਪ੍ਰਵਾਰ ਵਿਚ ਬੈਠ ਕੇ ਦੇਖਣ ਵਾਲੇ ਪ੍ਰੋਗਰਾਮ ਜਿਵੇ ਗੀਤ ਸੰਗੀਤ, ਗਿੱਧਾ , ਬੋਲੀਆਂ, ਲੜਕੀ ਦੀ ਲੋਹੜੀ,ਲੋਕ ਗੀਤ ਅਤੇ ਹੋਰ ਵੀ ਪੰਜਾਬੀ ਸਾਫ ਸੁਥਰੀ ਗਾਇਕੀ ਨਾਲ ਸਬੰਧਿਤ ਪ੍ਰੋਗਰਾਮ ਪੇਸ਼ ਕੀਤੇ ਜਾਣਗੇ, ਇਸ ਮੇਲੇ ਵਿਚ ਮੁੱਖ ਮਹਿਮਾਨ ਦੀ ਭੁਮਿਕਾ ਨਛੱਤਰ ਕੌਰ ਸ਼ੇਰਗਿੱਲ ਵਲੋ ਨਿਭਾਈ ਜਾਵੇਗੀ, ਖਾਣ ਪੀਣ ਦੇ ਸਟਾਲ ਲਗਾਏ ਜਾਣਗੇ ਛੋਟੇ ਬਚਿਆਂ ਦੇ ਖੇਡਣ ਲਈ ਵੀ ਪ੍ਰਬੰਧ ਕੀਤਾ ਜਾਵੇਗਾ, ਇਸ ਦਿਨ ਐਤਵਾਰ ਨੂੰ ਸਾਰੇ ਸੰਤਰੂੰਧਨ ਵਿਚ ਕਾਰ ਪਾਰਕਿੰਗ ਫਰੀ ਹੁੰਦੀ ਹੈ, ਚਾਹ ਪਾਣੀ ਦੀ ਸੇਵਾ ਫਰੀ ਹੋਵੇਗੀ ਇਸ ਤੀਆਂ ਮੇਲੇ ਦੀਆਂ ਸਾਰੀਆਂ ਤਿਆਰੀਆਂ ਤਕਰੀਬਨ ਮੁਕੰਮਲ ਹੋ ਗਈਆਂ ਹਨ, ਇਸ ਮੇਲੇ ਵਿਚ ਪਹੂੰਚਣ ਵਾਲੇ ਸਾਰੇ ਦਰਸ਼ਕ ਆਪਣੀ ਜੁਮੇਵਾਰੀ ਸਮਝਦੇ ਹੋਏ ਪ੍ਰਬੰਧਿਕਾਂ ਦਾ ਸਾਥ ਦਿੰਦੇ ਹੋਏ ਖੁਸ਼ਗੁਹਾਰ ਮਹੌਲ ਦਾ ਸਾਥ ਦੇਣ, ਸਾਰੇ ਪ੍ਰਬੰਧਿਕਾਂ ਵਲੋ ਬੇਨਤੀਆਂ ਹੈ ਕਿ ਪ੍ਰਵਾਰ ਸਾਹਿਤ ਇਸ ਮੇਲੇ ਦੀ ਰੌਣਕ ਵਧਾਉਣ ਵਿਚ ਸਹਾਈ ਹੋਵੋ ਜੀ, ਇਸ ਮੇਲੇ ਦੀ ਕਵਰਿੰਗ ਬਹੁਤ ਸਾਰਾ ਮੀਡੀਆ ਸ਼ਪੈਸ਼ਲ ਤੌਰ ਤੇ ਕਰ ਰਿਹਾ ਹੈ, ਹੋਰ ਜਾਣਕਾਰੀ ਵਾਸਤੇ ਪ੍ਰਬੰਧਿਕ ਬੀਬੀਆਂ ਦੇ ਹੇਠ ਲਿਖੇ ਨਾਮ ਅਤੇ ਸੰਪਰਕ ਨੰਬਰ ਦਿੱਤੇ ਜਾ ਰਹੇ ਹਨ,

Palwindr kaur 0465906509 . Jaspreet Kaur 0491377195 . Sharmila 0465568582
Teeya da Mela sunday 23 september 2018 , 12 Pm -6 pm
Adres: CC de Bogaard, Capucienessenstraat 8, 3800 Sint-Truiden (Belgium)

Geef een reactie

Het e-mailadres wordt niet gepubliceerd. Vereiste velden zijn gemarkeerd met *