ਕਿਰਦਾਰ

ਪਲ-ਪਲ ਬਦਲਦੇ ਯਾਰੋ ਅੱਜ -ਕੱਲ੍ਹ ਕਿਰਦਾਰ ਨੇ ,
ਕਿੱਥੋਂ ਭਾਲੀਏ ਵਫ਼ਾ ਸਭ ਰਿਸ਼ਤੇ ਹੀ ਦਾਗ਼ਦਾਰ ਨੇ ੀ

ਰੰਗ ਬਦਲਣ ‘ਚ ਗਿਰਗਟ ਨੂੰ ਵੀ ਕਰ ਜਾਂਦੇ ਮਾਤ ,
ਜਿਹੜੇ ਰਹਿਣ ਦਿਖਾਉਂਦੇ, ਖ਼ਦ ਨੂੰ ਵਫ਼ਾਦਾਰ ਨੇ ।

ਮੂੰਹ ਤੇ ਮਿਠੀਆਂ-ਮਿਠੀਆਂ, ਪਿੱਠ ਤੇ ਮਾਰਨ ਛੂਰੀਆ ,
ਰੱਬ ਹੀ ਬਚਾਏ ! ਇਹ ਕਿਹੋ -ਜਿਹੇ ਕਿਰਦਾਰ ਨੇ ੀ

ਖ਼ੂਬ ਕਰਦੇ ਰਹਿਣ ਵਿਖਾਵਾਂ ਇਹ ਭਲਾਂ ਮੰਗਣ ਦਾ ,
ਪਰ ਸੜ੍ਹਦੇ – ਭੁੱਜਦੇ , ਅੰਦਰੋ ਖਾਂਦੇ ਇਹ ਖ਼ਾਰ ਨੇ ੀ

ਕੋਲ਼ ਹੋਵੇ ਜੇ ਧੇਲੀ ਸਭ ਬਣਦੇ ਨੇ ਫਿਰ ਯਾਰ-ਵੈਲੀ ,
ਉੱਝ ਮੈ ਕੌਣ ਤੂੰ ਕੌਣ ਇਥੇ ਸਭ ਮਤਲਬੀ ਯਾਰ ਨੇ ।

ਇੱਧਰ ਦੀਆਂ ਉੱਧਰ, ਉੱਧਰ ਦੀਆਂ ਲਾਉਣ ਇੱਧਰ,
ਕੀ ਕਹੀਏ ਯਾਰੋ ਇਹ ਲੋਕ ਤਾਂ ਮਾਨਸ਼ਿਕ ਬੀਮਾਰ ਨੇ ੀ

ਮਨਦੀਪ ਰੱਬ ਆਪੇ ਕਰੂਗਾ ! ਇਨਸਾਫ਼ ਇੱਕ ਦਿਨ ,
ਭ੍ਰਿਸਟਾਚਾਰੀ ਵੱਢੀ ਲੈ ਕੇ ਕਰਦੇ ਜੋ ਗ਼ਰੀਬ ਮਾਰ ਨੇ ੀ

ਮਨਦੀਪ ਗਿੱਲ ਧੜਾਕ

Geef een reactie

Het e-mailadres wordt niet gepubliceerd. Vereiste velden zijn gemarkeerd met *