10 ਫੀਸਦੀ ਛੂਟ ਨਾਲ 30 ਤੱਕ ਜਮ•ਾ ਕਰਵਾਇਆ ਜਾ ਸਕਦਾ ਹੈ ਪ੍ਰਾਪਰਟੀ ਟੈਕਸ

ਫਗਵਾੜਾ 20 ਸਤੰਬਰ (ਚੇਤਨ ਸ਼ਰਮਾ-ਰਵੀ ਪਾਲ ਸ਼ਰਮਾ) ਨਗਰ ਨਿਗਮ ਫਗਵਾੜਾ ਦੇ ਸੰਯੁਕਤ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ ਮੱਟੂ ਨੇ ਫਗਵਾੜਾ ਵਾਸੀਆਂ ਨੂੰ ਸੂਚਿਤ ਕਰਦਿਆਂ ਕਿਹਾ ਹੈ ਕਿ ਜਿਨ•ਾਂ ਵਿਅਕਤੀਆਂ ਵੱਲੋਂ ਆਪਣਾ ਪ੍ਰਾਪਰਟੀ ਟੈਕਸ ਜਮ•ਾਂ ਨਹੀਂ ਕਰਵਾਇਆ ਗਿਆ ਹੈ, ਉਹ 2018-19 ਦਾ ਪ੍ਰਾਪਰਟੀ ਟੈਕਸ ਮਿਤੀ 30 ਸਤੰਬਰ 2018 ਤੱਕ ਆਪਣੀ ਟੈਕਸ ਦੀ ਬਣਦੀ ਮੂਲ ਰਕਮ ਵਿਚੋਂ 10 ਫੀਸਦੀ ਛੂਟ ਨਾਲ ਜਮ•ਾ ਕਰਵਾ ਸਕਦੇ ਹਨ। ਉਨ•ਾਂ ਕਿਹਾ ਕਿ ਜਿਨ•ਾਂ ਵਿਅਕਤੀਆਂ ਵੱਲੋਂ ਹਾਊਸ ਟੈਕਸ ਅਤੇ ਪ੍ਰਾਪਰਟੀ ਟੈਕਸ ਦਾ ਪਿਛਲਾ ਬਕਾਇਆ ਦੇਣ ਯੋਗ ਹੈ, ਉਹ ਆਪਣਾ ਬਕਾਇਆ ਮਿਤੀ 30 ਸਤੰਬਰ 2018 ਤੱਕ ਦਫ਼ਤਰ ਨਗਰ ਨਿਗਮ ਫਗਵਾੜਾ ਵਿਖੇ ਜਮ•ਾ ਕਰਵਾ ਦੇਣ। ਉਨ•ਾਂ ਕਿਹਾ ਕਿ ਪਿਛਲਾ ਬਕਾਇਆ ਜਮ•ਾ ਨਾ ਕਰਨ ਦੀ ਸੂਰਤ ਵਿਚ ਉਨ•ਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Geef een reactie

Het e-mailadres wordt niet gepubliceerd. Vereiste velden zijn gemarkeerd met *