ਸਾਬਕਾ ਮੰਤਰੀ ਮਾਨ ਨੇ ਸਰਕਾਰੀ ਅਮਲੇ ਅਤੇ ਜਿਲ•ੇ ਦੇ ਵੋਟਰਾਂ ਦੀ ਕੀਤੀ ਸ਼ਲਾਘਾ

* ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਕੀਤਾ ਵਰਕਰਾਂ ਦਾ ਧੰਨਵਾਦ
ਫਗਵਾੜਾ 20 ਸੰਤਬਰ (ਚੇਤਨ ਸ਼ਰਮਾ-ਰਵੀ ਪਾਲ ਸ਼ਰਮਾ) ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਜਿਲ•ੇ ਦੇ ਸਮੂਹ ਵੋਟਰਾਂ ਅਤੇ ਚੋਣਾਂ ਦੌਰਾਨ ਪਾਰਟੀ ਲਈ ਡ¤ਟ ਕੇ ਪ੍ਰਚਾਰ ਕਰਨ ਵਾਲੇ ਕਾਂਗਰਸ ਵਰਕਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਦਾ ਰੋਮ-ਰੋਮ ਹਰ ਪਾਰਟੀ ਵਰਕਰਾਂ ਦਾ ਰਿਣੀ ਹੈ। ਉਹਨਾ ਚੋਣ ਕਮੀਸ਼ਨ ਪੰਜਾਬ ਅਤੇ ਚੋਣ ਪ੍ਰਕ੍ਰਿਆ ਨੂੰ ਸੁਚ¤ਜੇ ਢੰਗ ਨਾਲ ਨੇਪਰੇ ਚਾੜ•ਨ ਵਿਚ ਯੋਗਦਾਨ ਪਾਉਣ ਵਾਲੇ ਹਰ ਅਧਿਕਾਰੀ ਅਤੇ ਕਰਮਚਾਰੀ ਦਾ ਵੀ ਤਹਿ ਦਿਲ ਤੋਂ ਧੰਨਵਾਦ ਕੀਤਾ। ਇਸ ਮੌਕੇ ਬਲਾਕ ਫਗਵਾੜਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਬਲਾਕ ਫਗਵਾੜਾ ਦੇ ਸਮੂਹ ਪੇਂਡੂ ਵੋਟਰਾਂ ਦਾ ਬਲਾਕ ਸੰਮਤੀ ਅਤੇ ਜਿਲ•ਾ ਪਰੀਸ਼ਦ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚਾੜਣ ਲਈ ਦਿਲੋਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਵ¤ਡੀ ਤਦਾਦ ਵਿਚ ਪੋਲਿੰਗ ਬੂਥਾਂ ਤੇ ਪਹੁੰਚ ਕੇ ਵੋਟਰਾਂ ਨੇ ਲੋਕਤੰਤਰ ਦੀ ਸੁਨਹਿਰੀ ਪਰੰਪਰਾ ਨੂੰ ਜਾਰੀ ਰ¤ਖਿਆ ਹੈ। ਉਹਨਾਂ ਇਹ ਦਾਅਵਾ ਵੀ ਕੀਤਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਡੇਢ ਸਾਲ ਦੀ ਕਾਰਗੁਜਾਰੀ ਅਤੇ ਜਿਲ•ਾ ਪ੍ਰਧਾਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਦੇ ਵਢਮੁ¤ਲੇ ਸਹਿਯੋਗ ਸਦਕਾ ਜਿਲ•ਾ ਪਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਸਾਰੀਆਂ ਸੀਟਾਂ ਤੇ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿ¤ਤ ਹੋਵੇਗੀ।

Geef een reactie

Het e-mailadres wordt niet gepubliceerd. Vereiste velden zijn gemarkeerd met *