ਯਾਦਾਂ ਵਿਚ ਚੂਰੀਆਂ……

 

ਕਰ ਲੈ ਰੀਝਾਂ ਜੋ ਵੀ
ਰਹਿ ਗਈਆਂ ਅਧੂਰੀਆਂ,
ਅਜੇ ਤਾਂ ਹੋਈਆਂ ਨਹੀਂ
ਇਹ ਜੋ ਮਾਰਾਂ ਪੂਰੀਆਂ,
ਛਲਨੀ ਕਰ ਜਿਗਰ ਮੇਰਾ
ਲੈ ਕੇ ਹੱਥੀ ਛੂਰੀਆਂ,
ਅਜੇ ਤਾਂ ਖੁੱਲ ਤੇਰੀ ਆ
ਰੱਖ ਨਾ ਮਜਬੂਰੀਆਂ,
ਤੱਕ ਕੇ ਸਾਡਾ ਚਿਹਰਾ
ਕਾ ਤੋਂ ਵੱਟਦੈ ਘੂਰੀਆਂ,
ਅਜੇ ਤਾਂ ਸਾਹਾਂ ਚ ਵੱਸਦਾ
ਫਿਰ ਕਾਹਦੀਆਂ ਗਰੂਰੀਆਂ,
ਨਸ਼ਾ ਬਿਰਹੋਂ ਦਾ ਤੇ ਦੂਜਾ
ਦੇ ਗਿਆ ਮਸ਼ਹੂਰੀਆਂ,
ਅਜੇ ਤਾਂ ਮੇਰੇ ਨੇੜੇ ਐ
ਬਣੀਆਂ ਨਹੀਂ ਦੂਰੀਆਂ,
“ਭੱਟ” ਇਤਬਾਰ ਸਾਂਭ ਰੱਖੇਗਾ
ਗੱਲਾਂ ਸਾਰੀਆਂ ਜਰੂਰੀਆਂ,
ਅਜੇ ਤਾਂ ਮੁਹੱਬਤ ਜਿਊਂਦੀ ਏ
ਯਾਦਾਂ ਵਿਚ ਚੂਰੀਆਂ……
ਕਰ ਲੈ ਰੀਝਾਂ ਜੋ ਵੀ
ਰਹਿ ਗਈਆਂ ਅਧੂਰੀਆਂ,
ਅਜੇ ਤਾਂ ਹੋਈਆਂ ਨਹੀਂ
ਇਹ ਜੋ ਮਾਰਾਂ ਪੂਰੀਆਂ,
—————
ਹਰਮਿੰਦਰ ਸਿੰਘ “ਭੱਟ”

Geef een reactie

Het e-mailadres wordt niet gepubliceerd. Vereiste velden zijn gemarkeerd met *