ਜਿਲਾ ਪ੍ਰੀਸ਼ਦ ਦਾ ਚੈਅਰਮੈਨ ਬਣਨ ਦੀ ਦੌੜ ’ਚ ਤਿੰਨ ਜਿੱਤੇ ਉਮੀਦਵਾਰ, ਕਾਂਗਰਸ ਦੇ ਤਿੰਨ ਵਿਧਾਇਕ ਕਰਨਗੇ ਫੈਸਲਾ ਕੌਣ ਬਣੇਗਾ ਚੈਅਰਮੈਨ

-ਮਨਿੰਦਰਜੀਤ ਔਜਲਾ, ਨਰਿੰਦਰ ਜੈਨਪੁਰ ਤੇ ਆਸਾ ਸਿੰਘ ਵਿਰਕ ਦੇ ਨਾਮ ਚਰਚਾ ’ਚ
ਕਪੂਰਥਲਾ, ਇੰਦਰਜੀਤ ਸਿੰਘ ਚਾਹਲ
ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਵੱਡੀ ਜਿੱਤ ਦੇ ਬਾਅਦ ਜਿਥੇ ਜੇਤੂ ਉਮੀਦਵਾਰ ਹਾਲੇ ਵੀ ਜਿੱਤ ਦੇ ਜ਼ਸਨ ਮਨਾ ਰਹੇ ਹਨ। ਚੋਣਾਂ ਵਿਚ ਕਾਂਗਰਸ ਵਲੋ ਦਸ ਸਾਲ ਬਾਅਦ ਵੱਡੀ ਜਿੱਤ ਹਾਸਲ ਕੀਤੀ ਗਈ ਹੈ। ਜਿਲਾ ਪ੍ਰੀਸ਼ਦ ਦੀਆਂ ਦਸ ਸੀਟਾਂ ਵਿਚ 9 ਤੇ ਕਾਂਗਰਸ ਨੇ ਕਬਜ਼ਾ ਕੀਤਾ ਹੈ। ਸਿਰਫ ਇਕ ਸੀਟ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮਿਲ ਸਕੀ ਹੈ। ਜਿਲੇ ਵਿਚੋਂ ਕਾਂਗਰਸ ਵਲੋ ਦਸ 9 ਸੀਟਾਂ ਤੇ ਜਿੱਤ ਤੋਂ ਬਾਅਦ ਜਿਲਾ ਪ੍ਰੀਸਦ ਕਪੂਰਥਲਾ ਦਾ ਚੈਅਰਮੈਨ ਕਿਸ ਵਿਧਾਇਕ ਦੇ ਹਲਕੇ ਦਾ ਬਣੇਗਾ। ਇਸ ਨੂੰ ਲੈ ਕੇ ਕਿਆਸਆਰੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਚੈਅਰਮੈਨ ਦੀ ਕੁਰਸੀ ਤੇ ਕੌਣ ਬੈਠੇਗਾ ਇਸ ਦਾ ਫੈਸਲਾ ਤਾਂ ਕਾਂਗਰਸ ਦੇ ਤਿੰਨ ਵਿਧਾਇਕ ਨਵਤੇਜ ਸਿੰਘ ਚੀਮਾ ਸੁਲਤਾਨਪੁਰ ਲੋਧੀ, ਰਾਣਾ ਗੁਰਜੀਤ ਸਿੰਘ ਕਪੂਰਥਲਾ ਤੇ ਰਮਨਜੀਤ ਸਿੰਘ ਸਿਕੀ ਵਿਧਾਇਕ ਖਡੂਰ ਸਾਹਿਬ ਨੇ ਕਰਨਾ ਹੈ। ਪਰ ਚੈਅਰਮੈਨ ਬਣਨ ਦੀ ਦੌੜ ਵਿਚ ਜੋ ਨਾਮ ਉਭਰ ਕੇ ਸਾਹਮਣੇ ਆ ਰਹੇ ਹਨ ਉਨ੍ਹਾਂ ਵਿਚੋਂ ਰਮੀਦੀ ਜ਼ੋਨ ਤੋਂ ਜਿੱਤ ਹਾਸਲ ਕਰਨ ਵਾਲੇ ਵਿਧਾਇਕ ਰਮਨਜੀਤ ਸਿਕੀ ਦੇ ਜਵਾਈ ਮਨਿੰਦਰਜੀਤ ਸਿੰਘ ਔਜਲਾ, ਟਿੱਬਾ ਜ਼ੋਨ ਤੋਂ ਜਿੱਤੇ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਕਰੀਬੀ ਨਰਿੰਦਰ ਸਿੰਘ ਜੈਨਪੁਰ ਤੇ ਫੱਤੂਢੀਂਗਾ ਜ਼ੋਨ ਤੋਂ ਜਿੱਤੇ ਆਸਾ ਸਿੰਘ ਵਿਰਕ ਸ਼ਾਮਲ ਹਨ। ਮਨਿੰਦਰਜੀਤ ਸਿੰਘ ਦੇ ਪਿਤਾ ਸੁਰਜੀਤ ਸਿੰਘ ਜਾਤੀਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸਮੇਂ ਟਰਾਂਸਪੋਰਟ ਮੰਤਰੀ ਰਹੇ ਰਘਬੀਰ ਸਿੰਘ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਸਨ। ਬਾਅਦ ਵਿਚ ਰਘਬੀਰ ਦੇ ਸਰਗਰਮ ਰਾਜਨੀਤੀ ਤੋਂ ਦੂਰ ਹੋ ਜਾਣ ਅਤੇ ਵਿਧਾਇਕ ਰਮਨਜੀਤ ਸਿਕੀ ਨਾਲ ਰਿਸ਼ਤੇਦਾਰ ਬਣਨ ਦੇ ਚਲਦੇ ਉਨ੍ਹਾਂ ਦਾ ਰੁਖ ਕਾਂਗਰਸ ਵੱਲ ਹੋ ਗਿਆ। ਮਨਿੰਦਰਜੀਤ ਮਨੀ ਔਜਲਾ ਨੂੰ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਵੀ ਖਾਸ ਮੰਨਿਆ ਜਾਂਦਾ ਹੈ।
ਟਿੱਬਾ ਜ਼ੋਨ ਤੋਂ ਜਿੱਤੇ ਨਰਿੰਦਰ ਸਿੰਘ ਜੈਨਪੁਰ ਵੀ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਖਾਸ ਮੰਨੇ ਜਾਂਦੇ ਹਨ ਤੇ ਉਨ੍ਹਾਂ ਦੇ ਛੋਟੋ ਭਰਾ ਬਲਜਿੰਦਰ ਸਿੰਘ ਇੰਡੀਅਨ ਉਵਰਸੀਜ਼ ਕਾਂਗਰਸ ਯੂਕੇ ਦੇ ਵਾਈਸ ਪ੍ਰਧਾਨ ਹਨ, ਜੋ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮਹਾਰਾਣੀ ਪੁਨੀਤ ਕੌਰ ਦੇ ਕਰੀਬੀ ਮੰਨੇ ਜਾਂਦੇ ਹਨ। ਬਲਜਿੰਦਰ ਸਿੰਘ ਨੇ ਹੀ ਨਰਿੰਦਰ ਸਿੰਘ ਦੀ ਚੋਣ ਮੁਹਿੰਮ ਦੀ ਕਮਾਨ ਸੰਭਾਲੀ ਸੀ। ਆਸਾ ਸਿੰਘ ਵਿਰਕ ਨੂੰ ਜ਼ਮੀਨੀ ਪੱਧਰ ਤੋਂ ਉਠਿਆ ਹੋਇਆ ਸਿਆਸਤਦਾਨ ਮੰਨਿਆ ਜਾਂਦਾ ਹੈ ਅਤੇ ਫੱਤੂਢੀਂਗਾ ਜ਼ੋਨ ਤੋਂ ਉਹ ਕਈ ਵਾਰ ਕਾਂਗਰਸ ਦੀ ਟਿਕਟ ਤੇ ਚੋਣ ਲੜ ਚੁੱਕੇ ਹਨ ਅਤੇ ਇਸ ਵਾਰ ਆਸਾ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਤੇ ਜਿਲਾ ਪ੍ਰੀਸ਼ਦ ਦੇ ਸਾਬਕਾ ਉਪ ਚੈਅਰਮੈਨ ਮਾਸਟਰ ਗੁਰਦੇਵ ਸਿੰਘ ਨੂੰ ਹਰਾਇਆ ਹੈ। ਉਧਰ ਭਾਰੋਆਣਾ ਜ਼ੋਨ ਤੋਂ ਜਿਲੇ ਵਿਚੋਂ ਸਭ ਤੋਂ ਜ਼ਿਆਦਾ ਲੀਡ 7404 ਵੋਟਾਂ ਨਾਲ ਜਿੱਤਣ ਵਾਲੇ ਹਰਜਿੰਦਰ ਸਿੰਘ ਤੇ ਚੁਹੜਵਾਲ ਜ਼ੋਨ ਤੋਂ ਜਿੱਤਣ ਵਾਲੀ ਕਮਲੇਸ਼ ਰਾਣੀ ਨੂੰ ਸਪਰਾਈਜ਼ ਤੌਰ ਤੇ ਚੈਅਰਮੈਨ ਦੀ ਕੁਰਸੀ ਮਿਲ ਸਕਦੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *