ਖ਼ਾਲਸਾ ਕਾਲਜ ਡੁਮੇਲੀ ਵਲੋਂ ਭਾਈ ਘਨੱਈਆ ਜੀ ਫਸਟ ਏਡ ਟਰੇਨਿੰਗ ਕੈਂਪ ਵਿਚ ਭਾਗ ਲਿਆ ਗਿਆ

ਫਗਵਾੜਾ 25 ਸਤੰਬਰ (ਚੇਤਨ ਸ਼ਰਮਾ-ਰਵੀਪਾਲ ਸ਼ਰਮਾ) ਭਾਈ ਘਨੱਈਆ ਜੀ ਚੈਰਿਟੀ ਐਂਡ ਪੀਸ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਹਿਯੋਗ ਨਾਲ ਭਾਈ ਗੁਰਦਾਸ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਗਾਏ ਗਏ ਭਾਈ ਘਨੱਈਆ ਜੀ ਫਸਟ ਏਡ ਟਰੇਨਿੰਗ ਕੈਂਪ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਲੋਂ ਪ੍ਰੋ. ਸੁਨੀਤਾ ਪਾਲ (ਧਰਮ-ਅਧਿਐਨ ਵਿਭਾਗ) ਅਤੇ ਪ੍ਰੋ. ਅਮਰਜੋਤ ਕੌਰ (ਕੰਪਿਊਟਰ ਸਾਇੰਸ ਵਿਭਾਗ) ਦੀ ਅਗਵਾਈ ਹੇਠ ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਪਰਸ਼ੋਤਮ ਲਾਲ, ਤਿੰਨ ਵਿਦਿਆਰਥੀਆਂ ਦੁਆਰਾ ਭਾਗ ਲਿਆ ਗਿਆ। ਇਸ ਕੈਂਪ ਵਿਚ ਟਰੇਨਿੰਗ ਅਫ਼ਸਰ ਰਜਿੰਦਰ ਸੈਣੀ ਅਤੇ ਮੈਡਮ ਰੋਹਿਨੀ ਜੀ ਦੁਆਰਾ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ ਦੀ ਟਰੇਨਿੰਗ ਦਿੱਤੀ ਗਈ, ਜਿਸ ਵਿਚ ਦਿਲ ਦੇ ਦੌਰੇ ਲਈ ਸੀ.ਆਰ.ਪੀ. ਵਿਧੀ, ਸੜਕ ਦੁਰਘਟਨਾਵਾਂ ਵਿਚ ਜਖ਼ਮੀ ਵਿਅਕਤੀ ਦੀ ਮਦਦ, ਜ਼ਹਿਰਲੀ ਗੈਸ ਦੇ ਫੈਲਣ ‘ਤੇ ਬਚਾਅ, ਮਿਰਗੀ ਦੌਰਾਨ ਰੋਗੀ ਦੀ ਮਦਦ, ਕਰੰਟ ਲਗਣ ਤੋਂ ਵਿਅਕਤੀ ਦੇ ਬਚਾਅ, ਸੱਪ ਦਾ ਡੰਗਣਾ ਤੇ ਜਾਨ ਬਚਾਉਣ ਬਾਰੇ ਬਹੁਤ ਜੀ ਸੁਚੱਜੀ ਤੇ ਸਰਲ ਤਕਨੀਕ ਦੁਆਰਾ ਵਿਦਿਆਰਥੀਆਂ ਨੂੰ ਸਮਝਾਇਆ ਗਿਆ। ਕੈਂਪ ਦੌਰਾਨ ਵਿਦਿਆਰਥੀਆਂ ਨੂੰ ਸਵਾਲ-ਜਵਾਬ ਵੀ ਕੀਤੇ ਗਏ ਜਿਸ ਵਿਚ ਕਾਲਜ ਦੇ ਵਿਦਿਆਰਥੀਆਂ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦਾ ਸਹੀ ਜਵਾਬ ਦੇ ਕੇ ਤਿੰਨ ਸਰਟੀਫਿਕੇਟ ਹਾਸਿਲ ਕੀਤੇ ਗਏ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਦੁਆਰਾ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਗਿਆ ਕਿ ਇਸ ਪ੍ਰਕਾਰ ਦੇ ਕੈਂਪਾਂ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਵਿਚ ਆਉਣ ਵਾਲੀਆਂ ਆਪਦਾਵਾਂ ਤੋਂ ਬਚਾਅ ਕਰਨ ਦੇ ਤਰੀਕੀਆਂ ਦੀ ਜਾਣਕਾਰੀ ਮਿਲਦੀ ਹੈ, ਜਿਸ ਨਾਲ ਉਹ ਆਪਣੀ ਅਤੇ ਦੂਜਿਆਂ ਦੀ ਜਾਨ ਬਚਾ ਸਕਦੇ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *