ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਸਮਾਜ ਸੇਵਿਕਾ ਸੀਮੋਨ ਨੂੰ ਕੀਤਾ ਸਨਮਾਨਿਤ

ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਦੇ ਸੰਸਥਾਪਕ ਅਤੇ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਗਿਆਨ ਗੰਗਾ ਭਵਨ ਬ੍ਰਹਮਾ ਕੁਮਾਰੀਜ਼ ਰੋਡ ਸਨੋਰ ਵਿਖੇ ਆਜੋਜਿਤ ਕੀਤਾ ਗਿਆ ਵਿਸ਼ੇਸ ਮਹਿਮਾਨ ਗੋਰਵ ਗਰਗ ਕਲੋਨਾਈਜ਼ਰ ਸਨੋਰ ਨੇ ਸਮਾਜ ਸੇਵਿਕਾ ਸੀਮੋਨ ਨੂੰ ਸਮਾਜਿਕ ਸੇਵਾਵਾਂ ਵਿੱਚ ਯੋਗਦਾਨ ਪਾਉਣ ਵਈ ਸਨਮਾਨਿਤ ਕੀਤਾ ਬ੍ਰਹਮਾ ਕੁਮਾਰੀ ਯੋਗਿਨੀ ਦੀਦੀ ਨੇ ਕਿਹਾ ਸਭ ਦੇ ਸਹਿਯੋਗ ਨਾਲ ਹੀ ਸੁਖੀ ਸੰਸਾਰ ਬਣ ਸਕਦਾ ਹੇ ਬਬਿਤਾ ਨੇ ਕਿਹਾ ਨਿਸ਼ਕਾਮ ਨਿਸਵਾਰਥ ਭਾਵਨਾ ਨਾਲ ਦੁਸਰਿਆ ਦੀ ਮਦਦ ਕਰਨੀ ਚਾਹੀਦੀ ਹੈ। ਡਾ. ਰਾਕੇਸ਼ ਵਰਮੀ ਨੇ ਕਿਹਾ ਨੌਜਵਾਨ ਪੀੜੀ ਵਿੱਚ ਜਿਮੇਵਾਰੀ, ਆਪਸੀ ਪਿਆਰ, ਮਿਲਵਰਤਣ, ਆਤਮ ਵਿਸ਼ਵਾਸ, ਟੀਮ ਲੀਡਰ ਵਰਗੇ ਗੁਣ ਸਮਾਜਿਕ ਸੇਵਾਵਾਂ ਦੁਆਰਾ ਹੀ ਪ੍ਰਾਪਤ ਹੁੰਦੇ ਹਨ ਇਸ ਮੌਕੇ ਹੋਰਾਂ ਤੋਂ ਇਲਾਵਾ ਨੈਨਸੀ, ਕਿਰਨ ਕਾਮਨੀ ਨੇ ਵੀ ਸੁੰਦਰ ਗੀਤ ਪੇਸ਼ ਕੀਤੇ ਸਮਾਰੋਹ ਦੀ ਸਫਲਤਾ ਦੀ ਮੁਬਾਰਕ ਦਿੰਦੇ ਗੋਰਵ ਗਰਗ ਨੇ ਕਿਹਾ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੀ ਲੀਡਰਸ਼ਿਪ ਸਨੋਰ ਵਿਖੇ ਸਮਾਜਿਕ ਸੇਵਾਵਾਂ ਦਾ ਵਿਸ਼ਥਾਰ ਕਰ ਰਹੀ ਹੈ ਜੋ ਕਿ ਸਨੋਰ ਨਿਵਾਸੀਆਂ ਲਈ ਬਹੁਤ ਹੀ ਲਾਹੇਵੰਦ ਹੈ ਇਸ ਮੌਕੇ ਸੀਮਾ ਮਹਿਤਾ ਕਨਵੀਨਰ ਕਰਮਜੀਤ ਸਿੰਘ, ਹੈਪੀ, ਨਵਨੀਤ ਕੌਰ, ਪ੍ਰੇਮ ਮਹਿਤਾ, ਰੋਹਿਤ ਗੁਪਤਾ,ਧਰੁਵ,ਉਧੈ ਸੀਮਾ ਜਾਸੂਜਾ ਪਿਆਰੇ ਲਾਲ ਬਬਿਤਾ ਤੋਂ ਇਲਾਵਾ ਸੈਂਕੜੇ ਨਗਰ ਵਾਸੀ ਵੀ ਹਾਜਿਰ ਹਰੇ ਇਹ ਜਾਣਕਾਰੀ ਓਮ ਪ੍ਰਕਾਸ਼ ਨੇ ਦਿੱਤੀ।

Geef een reactie

Het e-mailadres wordt niet gepubliceerd. Vereiste velden zijn gemarkeerd met *