ਹਰਜੋਤ ਸੰਧੂ ਨੂੰ ਸਦਮਾ,ਮਾਤਾ ਜੀ ਸਵਰਗਵਾਸ

ਅੰਤਿਮ ਅਰਦਾਸ5 ਅਕਤੂਬਰਨੂੰਸਾਹਨੇਵਾਲਵਿਖੇ

ਈਪਰ, ਬੈਲਜ਼ੀਅਮ ( ਪ੍ਰਗਟਸਿੰਘਜੋਧਪੁਰੀ ) ਅਦਾਰਾ ‘’ਪੰਜਾਬੀ ਇੰਨ ਹਾਲੈਂਡ’’ ਦੇ ਮੈਨੇਜਿੰਗ ਡਰਾਇਕਟਰ ਅਤੇ ਰੇਡੀਓ ‘’ਸੱਚਦੀ ਗੂੰਜ’’ ਦੇ ਪੇਸ਼ ਕਰਤਾ ਹਰਜੋਤ ਸਿੰਘ ਸੰਧੂ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦ ਉਹਨਾਂ ਦੇ ਮਾਤਾ ਸਤਮਿੰਦਰ ਕੌਰ ਸੰਧੂ ਜੀ ਕੱਲ ਸਾਂਮੀ ਸਵਰਗ ਸਿਧਾਰ ਗਏ। ਮਾਤਾ ਸਤਮਿੰਦਰ ਕੌਰ ਜੀ ਦਾ ਅੰਤਿਮ ਸਸਕਾਰ ਅੱਜ ਸਾਹਨੇ ਵਾਲ ਵਿਖੇ ਕਰ ਦਿੱਤਾ ਗਿਆ, ਸਸਕਾਰ ਮੌਕੇ ਸਕੇ ਸਬੰਧੀਆਂ ‘ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਵੀ ਸਾਮਲ ਹੋਏ। ਹਰਜੋਤ ਸੰਧੂ ਦੇ ਭਰਾ ਬੌਬੀ ਸੰਧੂ ਨੇ ਦੱਸਿਆ ਕਿ ਮਾਤਾ ਜੀ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 5 ਅਕਤੂਬਰ ਦਿਨ ਸੁਕਰਵਾਰ ਨੂੰ ਗੁਰਦਵਾਰਾ ਬਾਬਾ ਸੋਢੀ ਸਾਹਿਬ ਸਾਹਨੇਵਾਲ ਵਿਖੇ ਹੋਵੇਗੀ।

Geef een reactie

Het e-mailadres wordt niet gepubliceerd. Vereiste velden zijn gemarkeerd met *