ਘੱਟ ਉਮਰ ਦੇ ਬੱਚਿਆਂ ਵੱਲੋਂ ਮੋਬਾਇਲ ਅਤੇ ਇੰਟਰਨੈ¤ਟ ਦੀ ਵਰਤੋਂ ਚਿੰਤਾਜਨਕ ਵਿਸ਼ਾ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
ਅਜੋਕੇ ਤਕਨੀਕੀ ਯੁੱਗ ਕੰਪਿਊਟਰ, ਮੋਬਾਇਲ, ਟੈਬ ਆਦਿ ਹੋਰ ਉਪਕਰਨਾਂ ਰਾਹੀ ਜਿੱਥੇ ਸੰਚਾਰ ਸਾਧਨਾਂ ਵਿਚ ਸੋਸ਼ਲ ਮੀਡੀਆ ਦੀ ਅਹਿਮ ਭੂਮਿਕਾ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਕਾਫ਼ੀ ਹੱਦ ਤੱਕ ਸਾਰਥਿਕ ਵੀ ਹਨ ਪਰ ਉ¤ਥੇ ਹੀ ਸੋਸ਼ਲ ਮੀਡੀਆ ਦੇ ਬੇਹੱਦ ਨੁਕਸਾਨ ਵੀ ਹਨ । ਅੱਜ ਲਗਭਗ ਹਰੇਕ ਇਨਸਾਨ ਸੋਸ਼ਲ ਮੀਡੀਆ ਭਾਵ ਫੇਸਬੁਕ ਜਾਂ ਵਟਸਐਪ ਨਾਲ ਜੁੜਿਆ ਹੋਇਆ ਹੈ ਪਰ ਬੁੱਧੀਜੀਵੀ, ਸਮਾਜਸੇਵੀ, ਰਾਜਨੀਤਕ, ਧਾਰਮਿਕ ਸੰਸਥਾਵਾਂ ਅਤੇ ਆਮ ਵਰਗ ਦੇ ਲੋਕਾਂ ਤੋ ਇਲਾਵਾ ਬਹੁਤ ਹੀ ਘੱਟ ਉਮਰ ਦੇ ਬੱਚਿਆਂ ਵੱਲੋਂ ਵੀ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਦੇ ਸਿੱਟੇ ਵਜੋਂ ਬਚਿਆ ਵਿਚ ਆਪਣੀ ਉਮਰ ਤੋਂ ਪਹਿਲਾਂ ਹੀ ਨਾ ਜਾਣੂੰ ਹੋਣ ਵਾਲੀਆਂ ਗੱਲਾਂ ਜੋ ਕਿ ਸਿਰਫ਼ ਉਮਰ ਸੀਮਾਵਾਂ ਤੇ ਨਿਰਭਰ ਕਰਦੀਆਂ ਹਨ ਉਨ•ਾਂ ਗੱਲਾਂ ਨੂੰ ਜਾਣਨ ਦੀ ਇੱਛਾ ਉਨ•ਾਂ ਦੀ ਮੁੱਢਲੀ ਵਿੱਦਿਆ ਵਿਚ ਅੜਿੱਕੇ ਲਗਾ ਕੇ ਅਸੱਭਿਅਕ ਅਤੇ ਮੁਜਰਮ ਬਣਾਉਣ ਵਿਚ ਅਹਿਮ ਕਾਰਨ ਬਣਦੀ ਜਾ ਰਹੀ ਹੈ ਮਾਪਿਆਂ ਦੇ ਪੂਰਨ ਸਹਿਯੋਗ ਦੁਆਰਾ ਇਹਨਾਂ ਦੀ ਬੇਹੱਦ ਬੇਲੋੜੀ ਵਰਤੋ ਕਰ ਕੇ ਹੀ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਸੰਤੁਲਨ ਉ¤ਪਰ ਮਾੜਾ ਪ੍ਰਭਾਵ ਪੈਣਾ ਵੀ ਸੁਭਾਵਿਕ ਹੋ ਰਿਹਾ ਹੈ ਜਿਸ ਕਾਰਨ ਅਜੋਕੇ ਸਮੇਂ ਵਿਚ ਛੋਟੀ ਉਮਰ ਵਿਚ ਹੀ ਜਾਣੇ ਅਨਜਾਣੇ ਵਿਚ ਕਈ ਗੁਨਾਹਾਂ ਦੀ ਵੀ ਸ਼ੁਰੂਆਤ ਹੋ ਰਹੀ ਹੈ ਜੋ ਕਿ ਜਵਾਨੀ ਵਿਚ ਪਹੁੰਚਦੇ ਪਹੁੰਚਦੇ ਕਿਸੇ ਵੀ ਵੱਡੀ ਜੁਲਮਾਨਾ ਵਾਰਦਾਤ ਨੂੰ ਬਗੈਰ ਕਿਸੇ ਝਿਜਕ ਤੇ ਡਰ ਤੋਂ ਕਰਨ ਲਈ ਆਗਾਜ਼ ਦਿੱਤਾ ਜਾ ਰਿਹਾ ਹੈ। ਪੰਜਾਬ ਅੰਦਰ ਜਿਸ ਉਮਰ ਦੇ ਬੱਚੇ ਕਿਸੇ ਸਮੇਂ ਕਬੱਡੀ, ਗੁੱਲੀ-ਡੰਡਾ, ਪਿੱਠੂ ਗਰਮ, ਬਾਂਟੇ ਆਦਿ ਖੇਡਾਂ ਖੇਡਦੇ ਅਤੇ ਪਤੰਗ ਚੜ•ਾਉਂਦੇ ਹਨ ਸਨ ਪਰ ਉਹ ਆਪਣੇ ਅਮੀਰ ਵਿਰਸੇ ਤੋਂ ਵੀ ਅਣਜਾਣ ਹੁੰਦੇ ਜਾ ਰਹੇ ਹਨ, ਅੱਜ ਉਸੇ ਉਮਰ ਦੇ ਬੱਚੇ ਫੇਸਬੁਕ ਉ¤ਪਰ ਸ਼ੁਕੀਨੀ ਨਾਲ ਆਪਣੀ ਪ੍ਰੋਫਾਈਲ ਪਿਕਚਰਾਂ ਬਦਲਦੇ ਦਿਖਾਈ ਦੇ ਰਹੇ ਹਨ ਜਿਸ ਕਾਰਨ ਅੱਜ ਕੱਲ• ਦੇ ਬੱਚਿਆਂ ਦਾ ਪੁਰਾਤਨ ਖੇਡਾਂ ਵੱਲੋਂ ਧਿਆਨ ਹਟਣ ਕਾਰਨ ਉਨ•ਾਂ ਦਾ ਸਰੀਰਕ ਵਿਕਾਸ ਨਹੀਂ ਹੋ ਰਿਹਾ ਤੇ ਉਨ•ਾਂ ਦਾ ਦਿਨ ਪਰ ਦਿਨ ਸੁਸਤ ਸੁਭਾ ਚਿੜਚਿੜੇਪਣ ਵਾਲਾ ਅਤੇ ਛੋਟੀ ਉਮਰੇ ਹੀ ਅੱਖਾਂ ਦਾ ਕਮਜ਼ੋਰ ਹੋਣ ਤੋ ਇਲਾਵਾ ਤਰਾਂ ਤਰਾਂ ਦੀਆਂ ਬਿਮਾਰੀਆਂ ਵਿਚ ਜਕੜੇ ਜਾ ਰਹੇ ਹਨ। ਅੱਜ-ਕੱਲ• ਦੇ 12-12 ਸਾਲਾਂ ਦੇ ਬੱਚਿਆਂ ਵੱਲੋਂ ਫੇਸਬੁਕ ਚਲਾਉਣਾ ਇੱਕ ਫ਼ੈਸ਼ਨ ਬਣਦਾ ਜਾ ਰਿਹਾ ਹੈ ਅਤੇ ਦੇਖੋ-ਦੇਖੀ ਹੋਰ ਬੱਚੇ ਵੀ ਘਰਦਿਆਂ ਕੋਲੋਂ ਮਹਿੰਗੇ ਮੋਬਾਈਲ ਲੈ ਕੇ ਫੇਸਬੁਕ ਚਲਾ ਰਹੇ ਹਨ ਉਪਰੋਕਤ ਫੇਸਬੁਕ ਅਤੇ ਹੋਰ ਇਹੋ ਜਿਹੀਆਂ ਟਾਈਮ ਪਾਸ ਵਾਲੀਆਂ ਆਦਿ ਤੇ ਵੀ ਆਈ ਡੀ ਬਣਾਉਣ ਤੋ ਪਹਿਲਾਂ ਉਮਰ ਦੀ ਸੀਮਾ ਨਿਰਧਾਰਿਤ ਕੀਤੀ ਹੋਈ ਹੈ ਜੋ ਕਿ ਪੁੱਛੀ ਜਾਂਦੀ ਹੈ ਪਰ ਗ਼ਲਤ ਭਰ ਕੇ ਬਣਾ ਲਈ ਜਾਂਦੀ ਹੈ ।ਇਸ ਕਰ ਕੇ ਇਹਨਾਂ ਦੀ ਨਜਾਇਜ਼ ਵਰਤੋ ਕਰ ਕੇ ਹੋ ਰਹੇ ਬਚਿਆਂ ਦੇ ਭਵਿਖਿਕ ਨੁਕਸਾਨ ਨੂੰ ਧਿਆਨ ਵਿਚ ਲਿਆਉਂਦੇ ਹੋਏ ਸਰਕਾਰਾਂ ਵੀ ਕੋਈ ਠੋਸ ਕਦਮ ਚੁੱਕਣ ਅਤੇ ਖ਼ਾਸਕਰ ਬਚਿਆਂ ਦੇ ਮਾਪਿਆਂ ਵੱਲੋਂ ਕੋਈ ਸਖ਼ਤ ਕਾਰਵਾਈ ਕਰ ਕੇ ਬਚਿਆਂ ਨੂੰ ਇਹਨਾਂ ਦੀ ਵਰਤੋ ਤੋ ਵਰਜਿਆ ਜਾਵੇ।

ਹਰਮਿੰਦਰ ਸਿੰਘ ਭੱਟ

Geef een reactie

Het e-mailadres wordt niet gepubliceerd. Vereiste velden zijn gemarkeerd met *