ਦਸਮੇਸ਼ ਕੱਲਬ(ਨਾਰਵੇ) ਵੱਲੋ ਇਨਡੋਰ ਵਾਲੀਬਾਲ ਟੂਰਨਾਂਮੈਟ ਕਰਵਾਇਆ ਗਿਆ।

????????????????????????????????????

ਓਸਲੋ(ਰੁਪਿੰਦਰ ਢਿੱਲੋ ਮੋਗਾ)-ਨਾਰਵੇ ਦੀ ਰਾਜਧਾਨੀ ਓਸਲੋ ਦੇ ਨੀਦਾਲਨ ਸਕੂਲ ਦੇ ਇਨਡੋਰ ਸਟੈਡੀਅਮ ਵਿਖੇ ਦਸਮੇਸ਼ ਕੱਲਬ(ਨਾਰਵੇ) ਵੱਲੋ ਸ਼ਾਨਦਾਰ ਵਾਲੀਬਾਲ ਟੂਰਨਾਂਮੈਟ ਕਰਵਾਇਆ ਗਿਆ। ਨਾਰਵੇ ਚ ਭਾਰਤੀ ਭਾਈਚਾਰੇ ਨਾਲ ਸੰਬੱਧਤ ਵਾਲੀਬਾਲ ਕੱਲਬਾ ਤੋ ਇਲਾਵਾ ਡੈਨਮਾਰਕ ਅਤੇ ਇੱਟਲੀ ਦੀ ਟੀਮਾਂ ਦਰਮਿਆਨ ਆਪਸੀ ਸੂਟਿੰਗ ਅਤੇ ਸਮ਼ੇਸਿੰਗ ਦੇ ਮੈਚ ਕਰਵਾਏ ਗਏ। ਅਰਦਾਸ ਉਪਰੱਤ ਮੈਚਾ ਦੀ ਸ਼ੁਰੂਆਤ ਹੋਈ ਅਤੇ ਦਰਸ਼ਕਾ ਨੇ ਵਾਲੀਬਾਲ ਮੈਚਾ ਦਾ ਆਨੰਦ ਮਾਣਿਆ।ਸ਼ੁਰੂਆਤੀ ਆਪਸੀ ਮੈਚਾ ਤੋ ਬਾਅਦ ਇੱਟਲੀ ਦੀ ਐਨ ਐਸ ਵਾਲੀਬਾਲ ਟੀਮ ਸਮੈਸਿੰਗ ਚ ਆਜਾਦ ਕੱਲਬ ਨਾਰਵੇ ਤੋ ਜੈਤੂ ਰਹਿ ਸਮੈਸਿੰਗ ਦਾ ਕੱਪ ਆਪਣੇ ਨਾਮ ਕਰ ਗਈ ਅਤੇ ਸੂਟਿੰਗ ਚ ਆਜਾਦ ਸਪੋਰਟਸ ਕੱਲਬ ਡੈਨਮਾਰਕ ਵਾਲੇ ਆਜਾਦ ਸਪੋਰਟਸ ਕੱਲਬ ਨਾਰਵੇ ਨੂੰ ਪਛਾੜ ਜੇਤੂ ਰਹੀ। ਰੈਫਰੀ ਦੀ ਸੇਵਾ ਗੁਰਚਰਨ ਸਿੰਘ ਕੁਲਾਰ, ਜਤਿੰਦਰ ਗਿੱਲ, ਨਵਦੀਪ ਸ਼ਰਮਾ ਅਤੇ ਅਸ਼ਵਨੀ ਸ਼ਰਮਾ ਵੱਲੋ ਅਤੇ ਹਰਵਿੰਦਰ ਪਰਾਂਸਰ ਵੱਲੋ ਕੂਮੈਟਰੀ ਦੀ ਸੇਵਾ ਬੜੀ ਬੇਖੂਬੀ ਨਾਲ ਨਿਭਾਈ ਗਈ। ਦਸ਼ਮੇਸ਼ ਕੱਲਬ ਵੱਲੋ ਆਏ ਹੋਏ ਦਰਸ਼ਕਾ ਅਤੇ ਖਿਡਾਰੀਆ ਲਈ ਚਾਹ ਅਤੇ ਲੰਗਰ ਦਾ ਵੀ ਸਹੋਣਾ ਪ੍ਰੰਬੱਧ ਕੀਤਾ ਗਿਆ।ਕੱਲਬ ਵੱਲੋ ਜੈਤੂ ਟੀਮਾਂ,ਮੀਡੀਆ ਅਤੇ ਟੂਰਨਾਂਮੈਟਾ ਚ ਰਹੇ ਦੂਸਰੇ ਸਹਿਯੋਗੀਆਂ ਨੂੰ ਬਹੁਤ ਹੀ ਸਹੋਣੇ ਇਨਾਮ ਦੇ ਸਨਮਾਨਿਤ ਕੀਤਾ ਗਿਆ।ਟੂਰਨਾਂਮੈਟ ਦੀ ਸਮਾਪਤੀ ਦੋਰਾਨ ਦਸਮੇਸ਼ ਕੱਲਬ ਦੇ ਪ੍ਰਧਾਨ ਹਰਵਿੰਦਰ ਪਰਾਸ਼ਰ, ਮੋਹਿੰਦਰ ਸਿੰਘ,ਮਲਕੀਤ ਸਿੰਘ ਕੁਲਾਰ,ਬਿੰਦਰ ਸਿੰਘ ਮੱਲੀ,ਕੰਵਲਜੀਤ ਸਿੰਘ ਕੋਵਾ, ਜਤਿੰਦਰ ਸਿੰਘ ਗਿੱਲ,ਤਲਵਿੰਦਰ ਸਿੰਘ ਗਿੱਲ,ਨਵਦੀਪ ਸਿੰਘ ਸ਼ਰਮਾ, ਅਸ਼ਵਨੀ ਕੁਮਾਰ,ਤਰਸੇਮ ਸਿੰਘ, ਸੰਦੀਪ ਸਿੰਘ ਕੁਲਾਰ, ਅਨਮੋਲ ਸਿੰਘ,ਸਰਬਜੀਤ ਸਿੰਘ ਹੇਰ, ਗੁਰਚਰਨ ਸਿੰਘ ਕੁਲਾਰ ਵੱਲੋ ਹਰ ਇੱਕ ਦਾ ਤਹਿ ਦਿੱਲੋ ਧੰਨਵਾਦ ਅਤੇ ਮਹਿਮਾਨ ਟੀਮਾਂ ਲਈ ਸ਼ਾਮ ਦੇ ਖਾਣੇ ਦਾ ਸੋਹਣਾ ਪ੍ਰੰਬੱਧ ਕੀਤਾ ਗਿਆ।

Geef een reactie

Het e-mailadres wordt niet gepubliceerd. Vereiste velden zijn gemarkeerd met *