ਸਰਬ ਨੌਜਵਾਨ ਸਭਾ ਨੇ ਮਨਾਇਆ ਸ਼ਹੀਦ-ਏ -ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ

ਸਲਾਨਾ ਵਿਆਹ ਸਮਾਗਮ ਅਤੇ ਭਗਵਤੀ ਜਾਗਰਣ ਦਾ ਪੋਸਟਰ ਕੀਤਾ ਰਿਲੀਜ਼
* ਭਗਤ ਸਿੰਘ ਤੋਂ ਪ੍ਰੇਰਣਾ ਲੈ ਕੇ ਨਸ਼ੇ ਤਿਆਗੇ ਨੌਜਵਾਨ ਪੀੜ•ੀ-ਜਸਬੀਰ ਸਿੰਘ ਰਾਏ

ਫਗਵਾੜਾ 30 ਸਤੰਬਰ (ਚੇਤਨ ਸ਼ਰਮਾ-ਰਵੀ ਪਾਲ ਸ਼ਰਮਾ) ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵਲੋਂ ਸ਼ਹੀਦ-ਏ-ਆਜਮ ਸ੍ਰ. ਭਗਤ ਸਿੰਘ ਦਾ ਜਨਮ ਦਿਹਾੜਾ ਸਥਾਨਕ ਬਲ¤ਡ ਬੈਂਕ ਵਿਖੇ ਉਤਸ਼ਾਹ ਪੂਰਵਕ ਮਨਾਇਆ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਮੁ¤ਖ ਮਹਿਮਾਨ ਵਜੋਂ ਕਮਾਂਡੈਂਟ ਕਮ ਡਿਪਟੀ ਡਾਇਰੈਕਟਰ ਪੀ.ਪੀ.ਏ. ਫਿਲੌਰ ਜਸਬੀਰ ਸਿੰਘ ਰਾਏ ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਜੁਆਇੰਟ ਕਮੀਸ਼ਨਰ ਫਗਵਾੜਾ ਜੋਤੀ ਬਾਲਾ ਮ¤ਟੂ, ਅਡੀਸ਼ਨ ਐਸ.ਈ. ਪਾਰਵਕਾਮ ਪਵਨ ਕੁਮਾਰ ਬੀਸਲਾ, ਪ੍ਰਵਾਸੀ ਭਾਰਤੀ ਬੀ.ਆਰ. ਕਟਾਰੀਆ, ਸੰਨਤਕਾਰ ਅਸ਼ਵਨੀ ਕੋਹਲੀ, ਸਾਹਿਤਕਾਰ ਗੁਰਮੀਤ ਪਲਾਹੀ ਅਤੇ ਮਦਨ ਲਾਲ ਸ਼ਾਮਲ ਹੋਏ। ਸਮੂਹ ਮਹਿਮਾਨਾਂ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਤੇ ਫੁ¤ਲਮਾਲਾਵਾਂ ਭੇਂਟ ਕਰਕੇ ਨਿ¤ਘੀ ਸ਼ਰਧਾਂਜਲੀ ਦਿ¤ਤੀ। ਸਮਾਗਮ ਦਾ ਸ਼ੁਭ ਆਰੰਭ ਕੇਕ ਕ¤ਟ ਕੇ ਕੀਤਾ ਗਿਆ। ਸਮੂਹ ਬੁਲਾਰਿਆਂ ਨੇ ਆਪੋ ਆਪਣੇ ਸੰਬੋਧਨ ਵਿਚ ਕਿਹਾ ਕਿ ਭਗਤ ਸਿੰਘ ਵਰਗੇ ਸੂਰਮੇ ਇਸ ਧਰਤੀ ਤੇ ਬਹੁਤ ਘ¤ਟ ਪੈਦਾ ਹੁੰਦੇ ਹਨ। ਉਹਨਾਂ ਸਮੂਹ ਨੌਜਵਾਨ ਪੀੜ•ੀ ਨੂੰ ਭਗਤ ਸਿੰਘ ਤੋਂ ਸੇਧ ਲੈਂਦੇ ਹੋਏ ਆਪਣੇ ਅੰਦਰ ਦੇਸ਼ ਪ੍ਰੇਮ ਦਾ ਜਜ਼ਬਾ ਪੈਦਾ ਕਰਨਾ ਦੀ ਅਪੀਲ ਕੀਤੀ ਅਤੇ ਕਿਹਾ ਕਿ ਨਸ਼ਿਆਂ ਤੋਂ ਰਹਿਤ ਰਹਿ ਕੇ ਭਗਤ ਸਿੰਘ ਦੇ ਸੁਪਨਿਆਂ ਦੇ ਭਾਰਤ ਦਾ ਨਿਰਮਾਣ ਕਰਨ ਵਿਚ ਆਪਣਾ ਯੋਗਦਾਨ ਪਾਉਣ। ਸਮਾਗਮ ਦੌਰਾਨ ਐਡਵੋਕੇਟ ਐਸ.ਐਲ. ਵਿਰਦੀ ਨੇ ਸ਼ਹੀਦ ਭਗਤ ਸਿੰਘ ਦੀ ਜੀਵਨੀ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਮੌਕੇ ਸਰਬ ਨੌਜਵਾਨ ਸਭਾ ਵਲੋਂ 12 ਅਤੇ 13 ਅਕਤੂਬਰ ਨੂੰ ਕਰਵਾਏ ਜਾ ਰਹੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਾਮੂਹਿਕ ਵਿਆਹ ਸਮਾਗਮ ਅਤੇ ਸਲਾਨਾ ਭਗਵਤੀ ਜਾਗਰਣ ਸਬੰਧੀ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਪ੍ਰਧਾਨ ਸੁਖਵਿੰਦਰ ਸਿੰਘ ਨੇ ਦ¤ਸਿਆ ਕਿ ਚੜ•ਦੀ ਕਲਾ ਸਿ¤ਖ ਆਰਗਨਾਈਜੇਸ਼ਨ ਯੂ.ਕੇ. ਦੇ ਸਹਿਯੋਗ ਨਾਲ 12 ਅਕਤੂਬਰ ਨੂੰ ਜਰੂਰਤਮੰਦ ਲੜਕੀਆਂ ਦੇ ਸਮੂਹਿਕ ਵਿਆਹ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਖੇ ਕਰਵਾਏ ਜਾਣਗੇ ਅਤੇ 13 ਅਕਤੂਬਰ ਦਿਨ ਸ਼ਨੀਵਾਰ ਨੂੰ ਵਿਸ਼ਾਲ ਸਲਾਨਾ ਭਗਵਤੀ ਜਾਗਰਣ ਹਮੇਸ਼ਾ ਦੀ ਤਰ•ਾਂ ਖੇੜਾ ਰੋਡ ਨੇੜੇ ਰੇਲਵੇ ਫਾਟਕ ਵਿਖੇ ਕਰਵਾਇਆ ਜਾਵੇਗਾ ਉਨ•ਾਂ ਦ¤ਸਿਆ ਕਿ ਇਸ ਸਾਲ ਇੱਕ ਨਵਾਂ ਪ੍ਰੋਜੈਕਟ ਸਿ¤ਖਿਆ ਦੇ ਸਿਤਾਰੇ – ਖੋਜ ਤੇ ਵਿਕਾਸ ਵੀ ਸ਼ਾਮਲ ਕੀਤਾ ਗਿਆ ਹੈ ਜਿਸ ਤਹਿਤ ਪੜ•ਾਈ ਵਿਚ ਹੁਸ਼ਿਆਰ ਅਤੇ ਪਰਿਵਾਰਕ ਤੌਰ ਤੇ ਆਰਥਿਕ ਪ¤ਖੋਂ ਕਮਜ਼ੋਰ ਵਿਦਿਆਰਥੀਆਂ ਦੀ ਪੜ•ਾਈ ਦਾ ਖਰਚ ਸੰਸਥਾ ਵਲੋਂ ਚੁ¤ਕਿਆ ਜਾਵੇਗਾ। ਇਸ ਮੌਕੇ ਕੌਂਸਲਰ ਤ੍ਰਿਪਤਾ ਸ਼ਰਮਾ, ਸਰਬਜੀਤ ਕੌਰ, ਕਾਂਗਰਸੀ ਆਗੂ ਮੀਨਾਕਸ਼ੀ ਵਰਮਾ, ਭਾਰਤੀ ਸ਼ਰਮਾ, ਹਰਜੀਤ ਕੌਰ, ਸ਼ਵਿੰਦਰ ਨਿਸ਼ਚਲ, ਸੁਮਨ ਸ਼ਰਮਾ, ਹਰਵਿੰਦਰ ਸੈਣੀ, ਕਰਮਜੀਤ ਸਿੰਘ, ਪੰਜਾਬੀ ਗਾਇਕ ਮਨਮੀਤ ਮੇਵੀ, ਸਰਬਰ ਗੁਲਾਮ ਸ¤ਬਾ, ਉਂਕਾਰ ਜਗਦੇਵ, ਕੁਲਬੀਰ ਬਾਵਾ, ਨਿਰੰਜਨ ਸਿੰਘ ਬਿਲਖੂ, ਪਰਮਜੀਤ ਰਾਏ, ਵਰਿੰਦਰ ਸਿੰਘ ਕੰਬੋਜ, ਸਰਬਜੀਤ ਕਾਕਾ, ਪ੍ਰਿੰਸੀਪਲ ਜਤਿੰਦਰ ਸ਼ਰਮਾ, ਕਵੀ ਬਲਦੇਵ ਕੌਮਲ, ਪਰਵਿੰਦਰਜੀਤ ਸਿੰਘ, ਅਨੂਪ ਦੁ¤ਗਲ, ਅਸ਼ੋਕ ਸ਼ਰਮਾ, ਬਿਕਰਮਜੀਤ ਵਾਲੀਆ, ਪਰਮਜੀਤ ਬਸਰਾ, ਰਣਜੀਤ ਮ¤ਲ•ਣ, ਕਰਮਜੀਤ ਸਿੰਘ ਰਿਟਾਇਰਡ ਐਸ.ਆਈ., ਕਵੀ ਸੁਖਦੇਵ ਗੰਢਮ, ਆਰ.ਪੀ. ਸ਼ਰਮਾ, ਮਾਸਟਰ ਵਿਨੋਦ ਕੁਮਾਰ ਟਿ¤ਬੀ ਆਦਿ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ। ਸਮਾਗਮ ਦੌਰਾਨ ਮੰਚ ਸੰਚਾਲਨ ਹਰਜਿੰਦਰ ਗੋਗਨਾ ਅਤੇ ਯਤਿੰਦਰ ਰਾਹੀ ਵਲੋਂ ਸਾਂਝੇ ਤੌਰ ਤੇ ਬਾਖੂਬੀ ਕੀਤਾ ਗਿਆ।

Geef een reactie

Het e-mailadres wordt niet gepubliceerd. Vereiste velden zijn gemarkeerd met *