ਨਗਰ ਨਿਗਮ ਦੀ ਲਾਪਰਵਾਹੀ ਕਾਰਨ ਬਰਸਾਤ ’ਚ ਨੁਕਸਾਨੀਆਂ ਸੜਕਾਂ ਦੇ ਰਹੀਆਂ ਹਾਦਸਿਆਂ ਨੂੰ ਸ¤ਦਾ-ਸ਼ਿਵ ਸੇਨਾ

ਫਗਵਾੜਾ 30 ਸਤੰਬਰ (ਚੇਤਨ ਸ਼ਰਮਾ-ਰਵੀ ਪਾਲ ਸ਼ਰਮਾ) ਸ਼ਿਵ ਸੈਨਾ ਯੂਥ ਵਿੰਗ ਵਲੋਂ ਫਗਵਾੜਾ ਦੀਆਂ ਖਸਤਾ ਹਾਲ ਸੜਕਾਂ ਬਾਰੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਨਗਰ ਨਿਗਮ ਪ੍ਰਸ਼ਾਸਨ ਤੋਂ ਇਹਨਾਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਗਈ ਹੈ। ਅ¤ਜ ਇ¤ਥੇ ਗ¤ਲਬਾਤ ਕਰਦਿਆਂ ਯੂਥ ਪ੍ਰਧਾਨ ਜਿ¤ਮੀ ਕਰਵਲ, ਉਪ ਪ੍ਰਧਾਨ ਅਤੁਲ ਸ਼ਰਮਾ, ਪ੍ਰਵਕਤਾ ਵਿਨੇ ਕੌਸ਼ਲ, ਵਿਸ਼ਾਲ ਐਰੀ, ਟਿੰਕੂ ਅਤੇ ਅਕਸ਼ੈ ਕਰਵਲ ਨੇ ਕਿਹਾ ਕਿ ਪਿਛਲੇ ਦਿਨਾਂ ਵਿਚ ਹੋਈ ਭਾਰੀ ਬਰਸਾਤ ਨਾਲ ਸ਼ਹਿਰ ਦੀਆਂ ਲਗਭਗ ਸਾਰੀਆਂ ਪ੍ਰਮੁ¤ਖ ਸੜਕਾਂ ਦਾ ਕਾਫੀ ਨੁਕਸਾਨ ਹੋਇਆ ਹੈ। ਇਹਨਾਂ ਖਸਤਾ ਹਾਲ ਸੜਕਾਂ ਕਾਰਨ ਰੋਜਾਨਾ ਕੋਈ ਨਾ ਕੋਈ ਹਾਦਸਾ ਵਾਪਰ ਰਿਹਾ ਹੈ। ਸੜਕਾਂ ਵਿਚਕਾਰ ਡੂੰਘੇ ਟੋਏ ਬਣ ਗਏ ਹਨ ਜੋ ਕਿ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਰਾਤ ਸਮੇਂ ਸਟਰੀਟ ਲਾਈਟਾਂ ਵੀ ਪੂਰੀ ਤਰ•ਾਂ ਕੰਮ ਨਹੀਂ ਕਰਦਿਆਂ ਅਤੇ ਹਨੇ•ਰੇ ਵਿਚ ਦੋਪਹੀਆ ਅਤੇ ਚੌਪਹੀਆ ਵਾਹਨ ਚਾਲਕਾਂ ਲਈ ਇਹਨਾਂ ਸੜਕਾਂ ਤੇ ਸਫਰ ਕਰਨਾ ਮੁਸੀਬਤ ਮੁ¤ਲ ਲੈਣ ਵਾਲੀ ਗ¤ਲ ਹੋ ਗਈ ਹੈ। ਉਹਨਾਂ ਨਗਰ ਨਿਗਮ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਕਿ ਨੁਕਸਾਨੀਆਂ ਸੜਕਾਂ ਦੀ ਪਹਿਲ ਦੇ ਅਧਾਰ ਤੇ ਮੁਰੰਮਤ ਕਰਵਾਈ ਜਾਵੇ ਅਤੇ ਰਾਤ ਸਮੇਂ ਸਟਰੀਟ ਲਾਈਟਾਂ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ। ਜੋ ਸਟਰੀਟ ਲਾਈਟਾਂ ਖਰਾਬ ਹਨ ਉਹਨਾਂ ਨੂੰ ਵੀ ਤੁਰੰਤ ਠੀਕ ਕਰਵਾਇਆ ਜਾਵੇ ਤਾਂ ਜੋ ਲੋਕਾਂ ਦੀ ਜਿੰਦਗੀ ਨਾਲ ਹੋ ਰਹੇ ਖਿਲਵਾੜ ਨੂੰ ਰੋਕਿਆ ਜਾ ਸਕੇ।

Geef een reactie

Het e-mailadres wordt niet gepubliceerd. Vereiste velden zijn gemarkeerd met *