ਮਸੀਤਾਂ ’ਚ ਸਲਾਨਾ ਸਭਿਆਚਾਰਕ, ਕਬੱਡੀ ਤੇ ਛਿੰਝ ਮੇਲਾ 1 ਅਕਤੂਬਰ ਨੂੰ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ
ਪੀਰ ਬਾਬਾ ਸ਼ਾਹ ਮੁਹੰਮਦ ਬੁਖਾਰੀ ਦੀ ਯਾਦ ਵਿਚ ਸਲਾਨਾ ਸਭਿਆਚਾਰਕ, ਕਬੱਡੀ ਤੇ ਛਿੰਝ ਮੇਲਾ 1 ਅਕਤੂਬਰ ਨੂੰ ਪਿੰਡ ਮਸੀਤਾਂ, ਕਾਲੇਵਾਲ, ਭਗਤਪੁਰ ਵਿਖੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜੋਗਾ ਸਿੰਘ ਕਾਲੇਵਾਲ ਤੇ ਪ੍ਰਤਾਪ ਸਿੰਘ ਯੂਕੇ ਨੇ ਦੱਸਿਆ ਕਿ ਮੇਲੇ ਵਿਚ ਦੋਗਾਣਾ ਗਾਇਕ ਜੋੜੀ ਆਤਮਾ ਸਿੰਘ ਬੁਢੇਵਾਲੀਆਂ ਤੇ ਅਮਨ ਰੋਸ਼ੀ, ਮਾਸ਼ਾ ਅਲੀ, ਬੁਲਦੇਵ ਔਜਲਾ, ਮੰਗੀ ਮਾਹਲ, ਹਰਜੀਤ ਹਰਮਨ ਤੇ ਰਾਜਵੀਰ ਜਵੰਧਾ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ। 1 ਅਕਤੂਬਰ ਨੂੰ ਸਭਿਆਚਾਰਕ ਪ੍ਰੋਗਰਾਮ, ਕਬੱਡੀ ਸ਼ੋਅ ਮੈਚ ਤੇ ਕੁਸ਼ਤੀ ਮੁਕਾਬਲੇ ਕਰਵਾਏ ਜਾਣਗੇ। ਮੇਲੇ ਕਰਵਾਉਣ ਵਾਸਤੇ ਪ੍ਰਤਾਪ ਸਿੰਘ ਯੂਕੇ, ਬਲਕਾਰ ਸਿੰਘ ਯੂਕੇ, ਜਸਕਰਨ ਸਿੰਘ ਜੌਹਲ ਯੂਕੇ, ਰਣਜੀਤ ਸਿੰਘ ਘੁੰਮਣ ਫਰਾਂਸ, ਲਵਜੋਤ ਸਿੰਘ ਥਿੰਦ ਯੂਐਸਏ, ਹਰਜੋਤ ਸਿੰਘ ਥਿੰਦ ਯੂਐਸਏ, ਲਵਜਿੰਦਰ ਸਿੰਘ ਅਸਟੇਲੀਆ, ਰਣਜੀਤ ਸਿੰਘ ਘੁੰਮਣ ਇਟਲੀ, ਕਰਨੈਲ ਸਿੰਘ ਯੂਐਸਏ, ਸੁਖਦੇਵ ਸਿੰਘ, ਰਾਜਵਿੰਦਰ ਸਿੰਘ, ਸੁਰਿੰਦਰ ਸਿੰਘ, ਬਲਦੇਵ ਸਿੰਘ, ਦਿਲਬਰ ਸਿੰਘ ਕਨੇਡਾ, ਅਕਾਸ਼ਦੀਪ ਸਿੰਘ, ਮਨਤੇਗ ਸਿੰਘ ਆਦਿ ਦਾ ਵਿਸ਼ੇਸ਼ ਯੋਗਦਾਨ ਹੋਵੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *