ਰਾਮਗੜ•ੀਆ ਅਕਾਲ ਜ¤ਥੇਬੰਦੀ ਦੀ ਮੀਟਿੰਗ ਹੋਈ

ਰਾਮਗੜ•ੀਆ ਬਿਰਾਦਰੀ ਨੂੰ ਸਰਕਾਰ ਤੋਂ ਬਣਦੇ ਹ¤ਕ ਦੁਆਏ ਜਾਣਗੇ-ਗੁਰਮੁਖ ਸਿੰਘ
* ਸਿਆਸੀ ਗਤੀਵਿਧੀਆਂ ’ਚ ਸ਼ਮੂਲੀਅਤ ਨਹੀਂ ਕਰੇਗੀ ਜ¤ਥੇਬੰਦੀ-ਜਸਵੰਤ ਸਿੰਘ ਸੈਹੰਬੀ
ਫਗਵਾੜਾ 1 ਅਕਤੂਬਰ (ਚੇਤਨ ਸ਼ਰਮਾ-ਰਵੀ ਪਾਲ ਸ਼ਰਮਾ) ਰਾਮਗੜ•ੀਆ ਅਕਾਲ ਜ¤ਥੇਬੰਦੀ ਦੀ ਇਕ ਮੀਟਿੰਗ ਸਥਾਨਕ ਗੁਰਦੁਆਰਾ ਰਾਮਗੜ•ੀਆ ਫਗਵਾੜਾ ਵਿਖੇ ਹੋਈ। ਜਿਸਦੀ ਪ੍ਰਧਾਨਗੀ ਜ¤ਥੇਬੰਦੀ ਦੇ ਸੂਬਾ ਪ੍ਰੈਸ ਸਕ¤ਤਰ ਗੁਰਮੁਖ ਸਿੰਘ ਭੰਮਰਾ ਨੇ ਕੀਤੀ। ਮੀਟਿੰਗ ਦੌਰਾਨ ਹਾਜਰੀਨ ਰਾਮਗੜ•ੀਆ ਬਿਰਾਦਰੀ ਨੂੰ ਸੰਬੋਧਨ ਕਰਦਿਆਂ ਸ੍ਰ. ਗੁਰਮੁਖ ਸਿੰਘ ਭੰਮਰਾ ਨੇ ਦ¤ਸਿਆ ਕਿ ਜਲਦੀ ਹੀ ਜਿਲ•ਾ ਕਪੂਰਥਲਾ ਦੇ ਚਾਰੇ ਹਲਕਿਆਂ ਦੀ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ। ਉਹਨਾਂ ਦ¤ਸਿਆ ਕਿ ਪੰਜਾਬ ਦੇ ਹਰ ਸ਼ਹਿਰ ਵਿਚ ਭਾਈਚਾਰੇ ਦੀ ਸਾਂਝ ਵਧਾ ਕੇ ਜ¤ਥੇਬੰਦੀ ਨੂੰ ਮਜਬੂਤ ਕੀਤਾ ਜਾਵੇਗਾ ਅਤੇ ਰਾਮਗੜ•ੀਆ ਭਾਈਚਾਰੇ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਦਾ ਉਚਿਤ ਹਲ ਕਰਵਾਇਆ ਜਾਵੇਗਾ ਤੇ ਸਰਕਾਰ ਤੋਂ ਬਣਦੇ ਹ¤ਕ ਲਏ ਜਾਣਗੇ। ਉਹਨਾਂ ਦ¤ਸਿਆ ਕਿ ਸਮਾਜ ਸੇਵਾ ਦੇ ਖੇਤਰ ਵਿਚ ਵੀ ਜ¤ਥੇਬੰਦੀ ਵ¤ਧਚੜ• ਕੇ ਭਾਗ ਲਏਗੀ। ਰਾਮਗੜ•ੀਆ ਬਿਰਾਦਰੀ ਦੇ ਲੋੜਵੰਦ ਪਰਿਵਾਰਾਂ ਦੀ ਹਰ ਤਰ•ਾਂ ਨਾਲ ਮਦਦ ਕੀਤੀ ਜਾਵੇਗੀ। ਉਹਨਾਂ ਦ¤ਸਿਆ ਕਿ ਰਾਮਗੜ•ੀਆ ਬਿਰਾਦਰੀ ਦੇ ਜਰਨੈਲ ਸ. ਜ¤ਸਾ ਸਿੰਘ ਰਾਮਗੜ•ੀਆ ਦੇ ਇਤਿਹਾਸ ਨੂੰ ਲੋਕਾਂ ਤਕ ਪਹੁੰਚਾਉਣ ਲਈ ਵੀ ਉ¤ਚ ਪ¤ਧਰੇ ਕਦਮ ਚੁ¤ਕੇ ਜਾਣਗੇ। ਇਸ ਤੋਂ ਇਲਾਵਾ ਰਾਮਗੜ•ੀਆ ਚੌਕ, ਰਾਮਗੜ•ੀਆ ਗੇਟ ਅਤੇ ਰਾਮਗੜ•ੀਆ ਧਰਮਸ਼ਾਲਾ ਆਦਿ ਬਣਾਏ ਜਾਣਗੇ। ਇਸ ਮੌਕੇ ਨਵੇਂ ਨਿਯੁਕਤ ਕੀਤੇ ਗਏ ਪ੍ਰਧਾਨ ਜਸਵੰਤ ਸਿੰਘ ਸੈਹੰਬੀ ਨੂੰ ਅਹੁਦਾ ਸੰਭਾਲਣ ਮੌਕੇ ਸਿਰੋਪੇ ਪਾ ਕੇ ਸਨਮਾਨਤ ਵੀ ਕੀਤਾ ਗਿਆ। ਜਸਵੰਤ ਸਿੰਘ ਸੈਹੰਬੀ ਨੇ ਕਿਹਾ ਕਿ ਇਹ ਜ¤ਥੇਬੰਦੀ ਕਿਸੇ ਵੀ ਸਿਆਸੀ ਗਤੀਵਿਧੀ ਵਿਚ ਸ਼ਮੂਲੀਅਤ ਨਹੀਂ ਕਰੇਗੀ। ਜ¤ਥੇਬੰਦੀ ਦੇ ਦਾਇਰੇ ਨੂੰ ਸਮਾਜ ਭਲਾਈ ਦੇ ਕੰਮਾਂ ਤ¤ਕ ਹੀ ਸੀਮਿਤ ਰ¤ਖਿਆ ਜਾਵੇਗਾ। ਇਸ ਮੌਕੇ ਤਜਿੰਦਰ ਸਿੰਘ ਹੰਜਰਾ, ਜਸਬੀਰ ਸਿੰਘ ਮਣਕੂ, ਰਣਜੀਤ ਸਿੰਘ ਸੈਹੰਬੀ, ਸੁਰਿੰਦਰ ਸਿੰਘ, ਮਨਜੀਤ ਸਿੰਘ ਸੈਹੰਬੀ, ਹਜੂਰਾ ਸਿੰਘ ਭੰਮਰਾ, ਕੁਲਦੀਪ ਸਿੰਘ ਸੀਹਰਾ, ਸਤਪਾਲ ਸਿੰਘ ਸ¤ਗੂ, ਇਕਬਾਲ ਸਿੰਘ ਭੰਮਰਾ, ਮਨਜੀਤ ਸਿੰਘ ਸੈਹੰਬੀ, ਬਲਵਿੰਦਰ ਸਿੰਘ ਸੈਹੰਬੀ ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *