ਜਿੱਤ ਤੋਂ ਬਾਅਦ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਕਰਵਾਏ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ

-ਪਾਰਟੀਬਾਜ਼ੀ ਤੋਂ ਉਪਰ ਉਠ ਕੇ ਜ਼ੋਨ ਅਧੀਨ ਆਉਂਦੇ ਪਿੰਡਾਂ ਦਾ ਕਰਾਂਗੀ ਵਿਕਾਸ-ਰਾਜਵੀਰ ਕੌਰ
ਕਪੂਰਥਲਾ, ਇੰਦਰਜੀਤ ਸਿੰਘ ਚਾਹਲ
ਜਿਲਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਤੇ ਬਲਾਕ ਕਪੂਰਥਲਾ ਅਧੀਨ ਪੈਂਦੇ ਜ਼ੋਨ ਖੀਰਾਂਵਾਲੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੇਵਾ ਸਿੰਘ ਪੱਡਾ ਦੀ ਧਰਮ ਪਤਨੀ ਮੈਂਬਰ ਬਲਾਕ ਸੰਮਤੀ ਰਾਜਵੀਰ ਕੌਰ ਤੇ ਪਰਿਵਾਰ ਵਲੋ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਪਿੰਡ ਖੀਰਾਂਵਾਲੀ ਦੇ ਗੁਰਦੁਆਰਾ ਧੰਨ ਧੰਨ ਬਾਬਾ ਬੀਰ ਸਿੰਘ ਨੌਰੰਗਾਬਾਦੀ ਵਿਖੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਪਾਠ ਦੇ ਭੋਗ ਉਪਰੰਤ ਭਾਈ ਮਨਜਿੰਦਰ ਸਿੰਘ ਸਫਰੀ ਦੇ ਕੀਰਤਨੀ ਜੱਕੇ ਵਲੋ ਕੀਰਤਨ ਕੀਤਾ ਗਿਆ। ਪਰਿਵਾਰ ਵਲੋ ਸਮਾਗਮ ਵਿਚ ਸ਼ਾਮਲ ਹੋਏ ਪੰਤਵੰਤੇ ਸੱਜਣਾਂ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮੈਂਬਰ ਬਲਾਕ ਸੰਮਤੀ ਰਾਜਵੀਰ ਕੌਰ ਨੇ ਸਾਬਕਾ ਵਿੱਤ ਮੰਤਰੀ ਬੀਬੀ ਉਪਿੰਦਰਜੀਤ ਕੌਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਖੀਰਾਂਵਾਲੀ ਜ਼ੋਨ ਤੋਂ ਭਰੋਸਾ ਕਰਕੇ ਟਿਕਟ ਦਿੱਤੀ ਤੇ ਉਨ੍ਹਾਂ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਹੈ। ਉਨ੍ਹਾਂ ਕਿਹਾ ਕਿ ਉਹ ਜ਼ੋਨ ਅਧੀਨ ਆਉਂਦੇ ਪਿੰਡਾਂ ਦਾ ਪਹਿਲ ਦੇ ਅਧਾਰ ਤੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਵਿਕਾਸ ਕਰਵਾਉਣਗੇ। ਸਾਬਕਾ ਸਰਪੰਚ ਸੇਵਾ ਸਿੰਘ ਪੱਡਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਪੰਜਾਬੀਆਂ ਦੀ ਸੱਚੀ ਹਮਦਰਦ ਪਾਰਟੀ ਹੈ। ਕਾਂਗਰਸ ਨੇ ਹਮੇਸ਼ਾਂ ਪੰਜਾਬ ਤੇ ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਇਸ ਮੌਕੇ ’ਤੇ ਸਾਬਕਾ ਵਿੱਤ ਮੰਤਰੀ ਬੀਬੀ ਉਪਿੰਦਰਜੀਤ ਕੌਰ, ਮਾਸਟਰ ਗੁਰਦੇਵ ਸਿੰਘ ਸਾਬਕਾ ਉਪ ਚੈਅਰਮੈਨ ਜਿਲਾ ਪ੍ਰੀਸ਼ਦ ਕਪੂਰਥਲਾ, ਜੱਥੇਦਾਰ ਸੰਤੌਖ ਸਿੰਘ ਖੀਰਾਂਵਾਲੀ ਸਾਬਕਾ ਮੈਂਬਰ ਐਸਜੀਪੀਸੀ, ਸਤਬੀਰ ਸਿੰਘ ਬਿੱਟੂ ਸੀਨੀਅਰ ਆਗੂ ਅਕਾਲੀ ਦਲ, ਜੱਥੇਦਾਰ ਕੇਵਲ ਸਿੰਘ ਪੱਡਾ,ਸਵਰਨ ਸਿੰਘ ਪੱਡਾ, ਮੰਗਲ ਸਿੰਘ ਪੱਡਾ, ਦਇਆ ਸਿੰਘ ਪੱਡਾ, ਲਖਵਿੰਦਰ ਸਿੰਘ ਪੱਡਾ, ਵਸਾਖਾ ਸਿੰਘ ਸਾਬਕਾ ਸੰਮਤੀ ਮੈਂਬਰ, ਮਲਕੀਤ ਸਿੰਘ ਪੱਡਾ ਮੈਂਬਰ ਪੰਚਾਇਤ, ਬਲਵਿੰਦਰ ਸਿੰਘ ਪੱਟੀ ਵਾਲੇ, ਮੁਖਤਾਰ ਸਿੰਘ, ਬਲਵਿੰਦਰ ਸਿੰਘ ਪੰਚ, ਚਰਨਜੀਤ ਸਿੰਘ ਗੇਜਾ, ਮੰਗਲ ਸਿੰਘ, ਗੁਰਨਾਮ ਸਿੰਘ, ਜਰਨੈਲ ਸਿੰਘ ਨੰਬਰਦਾਰ, ਬਿੱਲਾ ਜਹਾਂਗੀਰਪੁਰ, ਤਰਸੇਮ ਸਿੰਘ ਪੱਡਾ, ਮਨਜੀਤ ਸਿੰਘ, ਸੁਰਜੀਤ ਸਿੰਘ, ਬਾਲ ਕ੍ਰਿਸ਼ਨ ਜੋਸ਼ੀ, ਬਲਦੇਵ ਸਿੰਘ ਅਡਨਾਵਾਲੀ, ਰਾਜਾ ਅਡਨਾਵਾਲੀ, ਗੁਰਪ੍ਰੀਤ ਸਿੰਘ ਡਿਪਟੀ ਅਡਨਾਵਾਲੀ, ਨਛੱਤਰ ਸਿੰਘ ਦੁਲੋਵਾਲ, ਦਲਜੀਤ ਸਿੰਘ ਸਰਪੰਚ ਦੁਲੋਵਾਲ, ਦਰਸ਼ਨ ਸਿੰਘ ਦੁਲੋਵਾਲ, ਬਲਬੀਰ ਸਿੰਘ ਦੁਲੋਵਾਲ, ਰਾਜਾ ਦੁਲੋਵਾਲ, ਗੁਰਮੇਲ ਸਿੰਘ, ਲਸ਼ਕਰ ਸਿੰਘ, ਫਤਿਹ ਸਿੰਘ ਸਰਪੰਚ, ਮੇਜਰ ਸਿੰਘ ਪੱਡਾ, ਪਰਮਜੀਤ ਸਿੰਘ ਥਾਣੇਦਾਰ, ਜੱਗਾ ਰੇਤਾਵਾਲਾ, ਅਮਰੀਕ ਸਿੰਘ, ਤੀਰਥ ਸਿੰਘ ਪੱਡਾ, ਚਰਨਜੀਤ ਪੱਡਾ, ਬੂਟਾ ਸਿੰਘ, ਬਲਵਿੰਦਰ ਸਿੰਘ ਜ¦ਧੀਆ, ਜਸਵੀਰ ਸਿੰਘ, ਭੋਲਾ, ਬਲਵੰਤ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਬਿੱਟੂ, ਮਨਜੀਤ ਭੰਡਾਲ, ਡਾ ਸੁਰਜੀਤ ਸਿੰਘ, ਜਸਵੀਰ ਸਿੰਘ ਨਾਇਬ ਸੂਬੇਦਾਰ ਆਦਿ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *