ਰਾਇਲ ਕਿੰਗ ਯੂਐਸਏ ਦੀ ਟੀਮ ਨੇ ਜਿੱਤਿਆ ਦੰਦੂਪੁਰ/ਭਗਤਪੁਰ ਦਾ 11ਵਾਂ ਕਬੱਡੀ ਕੱਪ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ
ਬਾਬਾ ਜਗਤ ਸਿੰਘ ਦਮਦਮਾ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਪਿੰਡ ਦੰਦੂਪੁਰ/ਭਗਤਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਵਲੋ ਪ੍ਰਵਾਸੀ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 11ਵਾਂ ਕਬੱਡੀ ਕੱਪ ਕਰਵਾਇਆ ਗਿਆ। ਖੇਡ ਮੇਲੇ ਦੌਰਾਨ ਰਾਇਲ ਕਿੰਗ ਸਪੋਰਟਸ ਕਲੱਬ ਯੂਐਸਏ, ਬਾਬਾ ਪੁਰਾਣੀ ਬੇਰੀ ਸਪੋਰਟਸ ਕਲੱਬ, ਸਰਸਿੰਗਵਾਲਾ ਕਬੱਡੀ ਕਲੱਬ, ਹਰਗੋਬਿੰਦਪੁਰ ਕਬੱਡੀ ਕਲੱਬ, ਬਾਬਾ ਜੋਗੀਪੀਰ ਕਬੱਡੀ ਕਲੱਬ ਮਾਲੂਪੁਰ, ਕਲਗੀਧਰ ਸਪੋਰਟਸ ਕਲੱਬ ਭੁਲਾਣਾ, ਬਾਬਾ ਸੁਖਚੈਨਾ ਸਪੋਰਟਸ ਕਲੱਬ ਫਗਵਾੜਾ ਦੀਆਂ ਟੀਮਾਂ ਵਿਚਕਾਰ ਫਸਵੇ ਮੁਕਾਬਲੇ ਹੋਏ। ਫਾਈਨਲ ਮੁਕਾਬਲਾ ਰਾਇਲ ਕਿੰਗ ਸਪੋਰਟਸ ਕਲੱਬ ਯੂਐਸਏ ਤੇ ਬਾਬਾ ਸੁਖਚੈਆਨਾ ਸਪੋਰਟਸ ਕਲੱਬ ਫਗਵਾੜਾ ਦੀਆਂ ਟੀਮਾਂ ਵਿਚਕਾਰ ਹੋਇਆ। ਜਿਸ ਵਿਚ ਰਾਇਲ ਸਪੋਰਟਸ ਕਲੱਬ ਯੂਐਸਏ ਦੀ ਟੀਮ ਨੇ ਜਿੱਤ ਪ੍ਰਾਪਤ ਕਰਕੇ 71 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ। ਖੇਡ ਮੇਲੇ ਦੌਰਾਨ ਸ਼ੰਕਰ ਸਿੱਧਵਾਂ ਨੂੰ ਬੈਸਟ ਰੇਡਰ ਤੇ ਜੀਤਾ ਤਲਵੰਡੀ ਚੌਧਰੀਆਂ ਨੂੰ ਬੈਸਟ ਜਾਫੀ ਐਲਾਨਿਆ ਗਿਆ। ਦੋਹਾਂ ਖਿਡਾਰੀਆਂ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਖੇਡ ਮੇਲੇ ਦਾ ਰਸਮੀ ਉਦਘਾਟਨ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਸੰਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ, ਸੰਤ ਅਮਰੀਕ ਸਿੰਘ ਖੂਖਰੈਣ ਤੇ ਹੋਰ ਸੰਤਾਂ ਮਹਾਂਪੁਰਸ਼ਾਂ ਵਲੋ ਸਾਂਝੇ ਤੌਰ ਤੇ ਕੀਤਾ ਗਿਆ। ਜਦਕਿ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲਿਆਂ ਵਲੋ ਕੀਤਾ ਗਿਆ। ਇਸ ਮੌਕੇ ’ਤੇ ਚੈਅਰਮੈਨ ਗੁਰਦੇਵ ਸਿੰਘ ਨੰਬਰਦਾਰ, ਪ੍ਰਧਾਨ ਸੁਰਿੰਦਰ ਸਿੰਘ ਸੋਢੀ, ਬਲਵਿੰਦਰ ਸਿੰਘ, ਕਸ਼ਮੀਰ ਸਿੰਘ, ਪਰਮਜੀਤ ਸਿੰਘ, ਗੁਰਮੁੱਖ ਸਿੰਘ ਸੰਧਾ, ਪਰਮਜੀਤ ਸਿੰਘ, ਲਾਲੀ ਸੰਧਾ, ਰਾਜਨਬੀਰ ਸਿੰਘ ਰਾਜਾ, ਜਸਪਾਲ ਸਿੰਘ ਝੰਡ, ਹਰਮਿੰਦਰ ਸਿੰਘ, ਵਰਿੰਦਰ ਸਿੰਘ , ਹਰਮਿੰਦਰ ਸਿੰਘ, ਰਣਯੋਧ ਸਿੰਘ ਯੋਧਾ ਆਦਿ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *