ਔਰਤਾਂ ਨੂੰ ਰਾਜਨੀਤਿਕ ਖੇਤਰ ’ਚ ਮੌਕਾ ਮਿਲਣ ਤੇ ਉਸਨੂੰ ਸਵਿਕਾਰ ਕਰਨਾ ਚਾਹੀਦੈ-ਸੁਖਵਿੰਦਰ ਕੌਰ

-ਸੁਜੋਕਾਲੀਆ ਜ਼ੋਨ ਤੋਂ ਜਿੱਤ ਦਰਜ ਕਰਨ ਤੋਂ ਬਾਅਦ ਕੀਤਾ ਵੋਟਰਾਂ ਦਾ ਧੰਨਵਾਦ
ਕਪੂਰਥਲਾ, ਇੰਦਰਜੀਤ ਸਿੰਘ ਚਾਹਲ
ਬਲਾਕ ਸੰਮਤੀ ਤੇ ਜਿਲਾ ਪ੍ਰੀਸਦ ਚੋਣਾਂ ਵਿਚ ਕਾਂਗਰਸ ਨੇ ਹੂੰਝਾ ਫੇਰ ਜਿ¤ਤ ਸੂਜੋਕਾਲੀਆ ਜ਼ੋਨ ਤੋਂ ਜਿੱਤ ਦਰਜ ਕਰਨ ਵਾਲੀ ਸੁਖਵਿੰਦਰ ਕੌਰ ਧਰਮ ਪਤਨੀ ਗਗਨਦੀਪ ਸਿੰਘ ਬਾਜਵਾ ਨੇ ਜਿ¤ਤ ਵਿਚ ਵਡਮੁ¤ਲਾ ਸਹਿਯੋਗ ਦੇਣ ਵਾਲੇ ਵਰਕਰਾਂ, ਸਮਰਥਕਾਂ ਦਾ ਉਨ੍ਹਾਂ ਦੇ ਹ¤ਕ ਵਿਚ ਵੋਟਾਂ ਪਾਉਣ ਵਾਲੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਲੋਕ ਕਾਂਗਰਸੀ ਦੀਆਂ ਨੀਤੀਆਂ ਤੋਂ ਖ਼ੁਸ਼ ਹਨ ਅਤੇ ਉਨ੍ਹਾਂ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਅਕਾਲੀ ਭਾਜਪਾ ਦਾ ਸਫ਼ਾਇਆ ਕਰਕੇ ਕਾਂਗਰਸ ਨੂੰ ਵ¤ਡੀ ਗਿਣਤੀ ਵਿਚ ਫ਼ਤਵਾ ਦਿ¤ਤਾ ਹੈ । ਉਨ੍ਹਾਂ ਇਸ ਕਾਰਜ ਲਈ ਸਮੂਹ ਵਰਕਰਾਂ ਅਤੇ ਹਿਮਾਇਤੀਆਂ ਦਾ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਤੇ ਜੋ ਭਰੋਸਾ ਦਰਸਾਇਆ ਹੈ ਉਸ ਨੂੰ ਟੁ¤ਟਣ ਨਹੀਂ ਦਿ¤ਤਾ ਜਾਵੇਗਾ। ਸੁਖਵਿੰਦਰ ਕੌਰ ਨੇ ਕਿਹਾ ਕਿ ਉਹ ਜ਼ੋਨ ਅਧੀਨ ਆਉਂਦੇ ਪਿੰਡਾਂ ਦਾ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕਰਵਾਏਗੀ। ਉਨ੍ਹਾਂ ਵਿਧਾਇਕ ਨਵਤੇਜ ਸਿੰਘ ਚੀਮਾ ਦਾ ਵੀ ਉਨ੍ਹਾਂ ਨੂੰ ਪਾਰਟੀ ਉਮੀਦਵਾਰ ਬਣਾਉਣ ਲਈ ਤਹਿ ਦਿਲੋ ਧੰਨਵਾਦ ਕੀਤਾ ਤੇ ਕਿਹਾ ਉਸ ਨੇ ਕਾਂਗਰਸ ਦੀਆਂ ਉਮੀਦਾਂ ਤੇ ਖਰੇ ਉਤਰਦੇ ਹੋਏ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਲੋਕਾਂ ਦੀ ਜਿੱਤ ਹੈ ਤੇ ਉਹ ਲੋਕਾਂ ਵਾਸਤੇ ਲਈ ਲੋਕਾਂ ਦੀ ਭਲਾਈ ਲਈ ਕੰਮ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਔਰਤਾਂ ਨੂੰ ਜਿਥੇ ਵੀ ਰਾਜਨੀਤਿਕ ਖੇਤਰ ਵਿਚ ਕੰਮ ਕਰਨ ਦਾ ਮੌਕਾ ਮਿਲਦਾ ਹੈ ਉਸਦੇ ਸਵਿਕਾਰ ਕਰਦੇ ਹੋਏ ਅੱਗੇ ਵੱਧ ਕੇ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ’ਤੇ ਗਗਨਦੀਪ ਸਿੰਘ ਬਾਜਵਾ, ਨਵਦੀਪ ਸਿੰਘ ਨੰਢਾ, ਹਰਮੇਸ਼ ਸਿੰਘ, ਅਜੀਤਪਾਲ ਸਿੰਘ ਬਾਜਵਾ, ਸਵਰਨ ਸਿੰਘ, ਗੁਰਜੀਤ ਰੰਧਾਵਾ, ਸਤਨਾਮ ਸਿੰਘ ਮੁੱਤੀ, ਲਖਵਿੰਦਰ ਸਿੰਘ ਸੈਦਪੁਰ, ਪ੍ਰਭਦਿਆਲ ਸਿੰਘ ਸੈਦਪੁਰ, ਮਾਸਟਰ ਰਣਜੀਤ ਸਿੰਘ, ਬਲਵਿੰਦਰ ਸਿੰਘ, ਕਾਲਾ ਸਰਪੰਚ, ਗਿਆਨ ਸਿੰਘ ਸਰਪੰਚ, ਰਣਜੀਤ ਸਿੰਘ ਤੇ ਸਾਬੀ ਆਦਿ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *