ਖਾਲਸਾ ਏਡ ਨੂੰ ਭੇਜੀ ਮਾਇਕ ਸਹਾਇਤਾ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ
ਲੋੜਵੰਦਾਂ ਅਤੇ ਗ਼ਰੀਬਾਂ ਦੀ ਸੇਵਾ ਕਰਨ ਵਾਲੀ ਖ਼ਾਲਸਾ ਏਡ ਜਲੰਧਰ ਦੀ ਟੀਮ ਦਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲ ਕੋਚ ਫ਼ੈਕਟਰੀ ਵਿਖੇ ਪਹੁੰਚਣ ਤੇ ਨਿ¤ਘਾ ਸਵਾਗਤ ਕਰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ । ਇਸ ਦੌਰਾਨ ਕਮੇਟੀ ਆਗੂ ਭਾਈ ਜਗੀਰ ਸਿੰਘ, ਭਾਈ ਉ¤ਜਲ ਸਿੰਘ, ਭਾਈ ਜਸਵੰਤ ਸਿੰਘ ਭੁੰਬਲੀ, ਭਾਈ ਦਲਜੀਤ ਸਿੰਘ ਅਤੇ ਭਾਈ ਮਨਦੀਪ ਸਿੰਘ ਨੇ ਕਿਹਾ ਕਿ ਖ਼ਾਲਸਾ ਏਡ ਜਲੰਧਰ ਦੀ ਟੀਮ ਜੋ ਸਮਾਜਸੇਵਾ, ਲੋੜਵੰਦਾਂ ਅਤੇ ਹੜ੍ਹ ਪੀੜਤਾਂ ਦੀ ਸੇਵਾ ਕਰਕੇ ਜਿ¤ਥੇ ਦੇਸ਼ ਵਿਦੇਸ਼ ਵਿਚ ਸਿ¤ਖ ਕੌਮ ਦਾ ਨਾਂਅ ਉ¤ਚਾ ਕਰ ਰਹੀ ਹੈ ਉ¤ਥੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਬਣਾ ਰਹੇ ਹਨ । ਅੰਤ ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲ ਕੋਚ ਫ਼ੈਕਟਰੀ ਦੀ ਪ੍ਰਬੰਧਕ ਕਮੇਟੀ ਨੇ ਸੰਗਤਾਂ ਦੇ ਸਹਿਯੋਗ ਨਾਲ (25000) ਪ¤ਚੀ ਹਜ਼ਾਰ ਰੁਪਏ ਸੇਵਾ ਵਜੋਂ ਦਿ¤ਤੇ । ਇਸ ਮੌਕੇ ਹਰਦੇਵ ਸਿੰਘ, ਬਲਕਾਰ ਸਿੰਘ, ਕੁਲਵੰਤ ਸਿੰਘ, ਤਰਸੇਮ ਸਿੰਘ, ਪੰਡਿਤ ਰਮੇਸ਼ਵਰ, ਇੰਦਰਜੀਤ ਸਿੰਘ, ਮਨਮੋਹਨ ਸਿੰਘ, ਗੁਰਦੇਵ ਸਿੰਘ, ਚਰਨਜੀਤ ਸਿੰਘ, ਬਲਤੇਜਪੁਰੀ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *