ਗੁਰੂ ਨਾਨਕ ਭਾਈ ਲਾਲੋ ਰਾਮਗੜ੍ਹੀਆ ਕਾਲਜ ਵਿਖੇ ਨਸ਼ਿਆਂ ਸੰਬੰਧੀ ਰੈਲੀ ਦਾ ਆਯੋਜਨ।

ਫਗਵਾੜਾ 4 ਅਕਤੂਬਰ (ਚੇਤਨ ਸ਼ਰਮਾ-ਰਵੀਪਾਲ ਸ਼ਰਮਾ) ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਫਗਵਾੜਾ ਦੇ ਨਿਗਮਨ ਹੇਠ ਚੱਲ ਰਹੇ ਗੁਰੂ ਨਾਨਕ ਭਾਈ ਲਾਲੋ ਰਾਮਗੜ੍ਹੀਆ ਕਾਲਜ ਫਾਰ ਵੂਮੈਨਫਗਵਾੜਾ ਵਿਖੇ ਪ੍ਰਧਾਨ ਮੈਡਮ ਮਿਸਿਜ਼ ਮਨਪ੍ਰੀਤ ਕੌਰ ਭੋਗਲ, ਡਾਇਰੈਕਟਰ ਮੈਡਮ ਵਿਉਮਾ ਢੱਟ ਭੋਗਲ , ਪ੍ਰਿੰਸੀਪਲ ਮੈਡਮ ਡਾ. ਮਿਸਿਜ਼ ਰੁਪਿੰਦਰਜੀਤ ਕੌਰ ਗਰੇਵਾਲ, ਆਫਿਸ ਸੁਪਰਡੈਂਟ ਸ਼੍ਰੀ ਅਵਤਾਰ ਸਿੰਘ ਅਤੇ ਸਮੂਹ ਟੀਚਿੰਗ ਸਟਾਫ ਦੇ ਸਹਿਯੋਗ ਨਾਲ ‘ਬਡੀ ਗਰੁੱਪ’ਦੇ ਨੋਡਲ ਅਫਸਰ ਮੈਡਮ ਮਨਪ੍ਰੀਤ ਕੌਰ(ਲੈਕਚਰਾਰ ਇਨ ਪੋਲ ਸਾਇੰਸ)ਅਤੇ ਪ੍ਰੋ ਗੁਰਪ੍ਰੀਤ ਕੌਰ ਵਲੋੰ ਸਮਾਜ ਵਿੱਚ ਨਸ਼ਿਆਂ ਨੂੰ ਠੱਲ ਪਾਉਣ ਲਈ ਫਗਵਾੜਾ ਵਿਖੇ ਵਿਦਿਆਰਥੀਆਂ ਵਲੋੰ ਨਸ਼ਿਆਂ ਵਿਰੁੱਧ ਰੈਲੀ ਕੱਢੀ ਗਈ।ਇਸ ਰੈਲੀ ਵਿੱਚ ਪ੍ਰਿੰਸੀਪਲ ਮੈਡਮ ਰੁਪਿੰਦਰਜੀਤ ਕੌਰ ਗਰੇਵਾਲ,ਡਾ:ਹਰਗੁਣ ਸਿੰਘ,ਡਾ: ਰਜ਼ਨੀਸ਼ ਜੈਨ,ਪ੍ਰੋ:ਰਜਵਿੰਦਰ ਕੌਰ,ਪ੍ਰੋ:ਜੋਤੀ ਅਤੇ ਹੋਰ ਸਟਾਫ ਮੈੰਬਰ ਵੀ ਸ਼ਾਮਿਲ ਸਨ।ਇਸ ਰੈਲੀ ਦਾ ਮੁੱਖ ਉਦੇਸ਼ ਸਮਾਜ ਨੂੰ ਨਸ਼ਿਆਂ ਦੇ ਵਹਿੰਦੇ ਹੜ੍ਹ ਤੋੰ ਬਚਾਉਣਾ ਸੀ ਤਾਂ ਜੋ ਇੱਕ ੳੁੱਤਮ ਮਨੁੱਖ ਦੀ ਸਿਰਜਣਾਂ ਹੋ ਸਕੇ ਕਿਉੰਕਿ ਇੱਕ ਉੱਤਮ ਮਨੁੱਖ ਹੀ ਉੱਤਮ ਸਮਾਜ ਦੀ ਸਿਰਜਣਾ ਕਰਨ ਦੇ ਸਮਰੱਥ ਹੋ ਸਕਦਾ ਹੈ।ਅੰਤ ਵਿੱਚ ਪ੍ਰਿੰਸੀਪਲ ਮੈਡਮਦੁਆਰਾ ਵਿਦਿਆਰਥਣਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋੰ ਜਾਣੂ ਕਰਵਾਉੰਦਿਆਂ ਇਸ ਰੈਲੀ ਦੀ ਸਾਰਥਿਕਤਾ ਬਾਰੇ ਦੱਸਿਆ।

Geef een reactie

Het e-mailadres wordt niet gepubliceerd. Vereiste velden zijn gemarkeerd met *