ਕ¤ਚੇ ਅਧਿਆਪਕਾਂ ਨੂੰ ਪ¤ਕਾ ਕਰਨ ਦਾ ਕੈਪਟਨ ਸਰਕਾਰ ਦਾ ਫੈਸਲਾ ਸ਼ਲਾਘਾਯੋਗ-ਰਜਨੀ ਬਾਲਾ

ਫਗਵਾੜਾ 4 ਅਕਤੂਬਰ (ਚੇਤਨ ਸ਼ਰਮਾ-ਰਵੀ ਪਾਲ ਸ਼ਰਮਾ) ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਬੀਤੇ ਦਿਨ ਕੈਬਿਨੇਟ ਮੀਟਿੰਗ ਵਿਚ ਸੂਬੇ ਦੇ 8886 ਕ¤ਚੇ ਅਧਿਆਪਕਾਂ ਨੂੰ ਪ¤ਕਾ ਕਰਨ ਦਾ ਲਿਆ ਗਿਆ ਫੈਸਲਾ ਸ਼ਲਾਘਾਯੋਗ ਹੈ। ਇਹ ਗ¤ਲ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਰਜਨੀ ਬਾਲਾ ਨੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਕਹੀ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤਾ ਇਕ ਹੋਰ ਵਾਅਦ ਆਪਣੇ ਕਾਰਜਕਾਲ ਦੇ ਦੂਸਰੇ ਸਾਲ ਵਿਚ ਹੀ ਪੂਰਾ ਕਰ ਦਿ¤ਤਾ ਹੈ ਜੋ ਕਿ ਬਹੁਤ ਹੀ ਸ਼ਲਾਘਾ ਯੋਗ ਹੈ। ਉਹਨਾਂ ਦ¤ਸਿਆ ਕਿ ਰਮਸਾ, ਐਸ.ਐਸ.ਏ. ਅਤੇ ਮਾਡਲ ਸਕੂਲਾਂ ਦੇ ਹਜਾਰਾਂ ਅਧਿਆਪਕ ਲੰਬੇ ਸਮੇਂ ਤੋਂ ਇਸ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ ਪਰ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਇਹਨਾਂ ਅਧਿਆਪਕਾਂ ਦੀ ਮੰਗ ਨੂੰ ਸਵੀਕਾਰ ਕਰਨ ਦੀ ਬਜਾਏ ਡੰਡੇ ਦੇ ਜ਼ੋਰ ਤੇ ਉਹਨਾਂ ਦੀ ਆਵਾਜ਼ ਨੂੰ ਦਬਾਇਆ ਅਤੇ ਬਹੁਤ ਤਸ਼¤ਦੁਦ ਕੀਤਾ ਜਿਸ ਤੋਂ ਬਾਅਦ ਪਿਛਲੀਆਂ ਵਿਧਾਨਸਭਾ ਚੋਣਾਂ ਦੇ ਪ੍ਰਚਾਰ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਦਿ¤ਤਾ ਸੀ ਕਿ ਸ¤ਤਾ ਵਿਚ ਆਉਣ ਤੋਂ ਬਾਅਦ ਇਹਨਾਂ ਕ¤ਚੇ ਅਧਿਆਪਕਾਂ ਨੂੰ ਪ¤ਕਾ ਕੀਤਾ ਜਾਵੇਗਾ ਅਤੇ ਹੁਣ ਉਹਨਾਂ ਆਪਣਾ ਇਹ ਵਾਅਦਾ ਇਮਾਨਦਾਰੀ ਨਾਲ ਪੂਰਾ ਕੀਤਾ ਹੈ। ਰਜਨੀ ਬਾਲਾ ਨੇ ਵਿਸ਼ਵਾਸ ਪ੍ਰਗਟਾਇਆ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਵਲੋਂ ਲੋਕਾਂ ਨਾਲ ਕੀਤਾ ਹਰ ਚੋਣ ਵਾਅਦਾ ਸਮਾਂ ਰਹਿੰਦੇ ਪੂਰਾ ਕੀਤਾ ਜਾਵੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *