ਰ¤ਤੂ ਜਠੇਰਿਆਂ ਦੇ ਅਸਥਾਨ ਤੇ ਮਨਾਏ ਗਏ ਸ਼ਰਾਧ ਮੇਲੇ ’ਚ ਹਜ਼ਾਰਾਂ ਦੀ ਗਿਣਤੀ ’ਚ ਪੁ¤ਜੇ ਰ¤ਤੂ ਪਰਿਵਾਰ

* ਵ¤ਡੇ ਵਢੇਰਿਆਂ ਦਾ ਸੁਪਨਾ ਪੂਰਾ ਕਰਨ ਲਈ ਬਸਪਾ ਨਾਲ ਜੁੜੇ ਸੰਗਤ-ਰਸ਼ਪਾਲ ਰਾਜੂ
ਫਗਵਾੜਾ 8 ਅਕਤੂਬਰ (ਚੇਤਨ ਸ਼ਰਮਾ-ਰਵੀ ਪਾਲ ਸ਼ਰਮਾ) ਧੰਨ ਧੰਨ ਬਾਬਾ ਡੋਗਰ ਪੀਰ, ਬਾਬਾ ਜਾਹਰ ਪੀਰ, ਬਾਬਾ ਸਿਲਬਹਾਰ ਜੀ ਤੇ ਰ¤ਤੂ ਜਠੇਰਿਆਂ ਦੇ ਪਵਿ¤ਤਰ ਅਸਥਾਨ ਝੰਡੇਰਾਂ ਵਿਖੇ ਸਲਾਨਾ ਸ਼ਰਾਧ ਮੇਲਾ ਮੁ¤ਖ ਸੇਵਾਦਰ ਪ੍ਰਿੰਸੀਪਲ ਜਨਕ ਰਾਜ ਰ¤ਤੂ ਦੀ ਰਹਿਨੁਮਾਈ ਹੇਠ ਅਤੇ ਸਮੂਹ ਰ¤ਤੂ ਪਰਿਵਾਰਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਪੂਰਵਕ ਮਨਾਇਆ ਗਿਆ। ਸਵੇਰੇ ਪ੍ਰਬੰਧਕ ਕਮੇਟੀ ਅਤੇ ਰ¤ਤੂ ਪਰਿਵਾਰਾਂ ਵਲੋਂ ਵ¤ਡੇ ਵਢੇਰਿਆਂ ਦੀ ਯਾਦ ਵਿਚ ਹਵਨ ਧੂਫ ਉਪਰੰਤ ਪੰਡਾਲ ਵਿਚ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ ਪ੍ਰਸਿ¤ਧ ਮਿਸ਼ਨਰੀ ਗਾਇਕਾ ਮਿਸ ਪ੍ਰੇਮ ਲਤਾ ਐਂਡ ਪਾਰਟੀ, ਮਹਿੰਦਰ ਮਾਧੋਪੁਰੀ, ਬੀਬਾ ਕਮਲਜੀਤ ਕਮਲ, ਕੌਰ ਸਿਸਟਰਜ਼, ਕਸ਼ਮੀਰ ਕਮਲ ਤੇ ਰੇਨੂੰ ਕਮਲ, ਮੋਹਨ ਮਾਹੀ ਆਦਿ ਤੋਂ ਇਲਾਵਾ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਵ¤ਡੇ ਵਢੇਰਿਆਂ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਬਸਪਾ ਪੰਜਾਬ ਦੇ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਰ¤ਤੂ ਪਰਿਵਾਰਾਂ ਦਾ ਇਤਿਹਾਸ ਬਹੁਤ ਹੀ ਗੌਰਵਮਈ ਹੈ। ਉਹਨਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਵ¤ਡੇ ਵਢੇਰਿਆਂ ਦਾ ਸੁਪਨਾ ਪੂਰਾ ਕਰਨ ਲਈ ਬਸਪਾ ਦਾ ਸਾਥ ਦਿਓ। ਪ੍ਰਬੰਧਕ ਕਮੇਟੀ ਵਲੋਂ ਆਏ ਹੋਏ ਮਹਿਮਾਨਾ, ਪਤਵੰਤਿਆਂ ਅਤੇ ਸਹਿਯੋਗੀਆਂ ਨੂੰ ਸਨਮਾਨ ਚਿੰਨ• ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਬਸਪਾ ਆਗੂ ਪਰਵੀਨ ਬੰਗਾ, ਠੇਕੇਦਾਰ ਰਜਿੰਦਰ ਸਿੰਘ, ਸ੍ਰੀਮਤੀ ਰਚਨਾ ਦੇਵੀ ਸਕ¤ਤਰ ਬਸਪਾ ਪੰਜਾਬ, ਹਰਜਿੰਦਰ ਜੰਡਾਲੀ ਮੈਂਬਰ ਬਲਾਕ ਸੰਮਤੀ, ਕਮੇਟੀ ਪ੍ਰਧਾਨ ਬਖਸ਼ੀਸ਼ ਸਿੰਘ ਭੀਮ, ਜ¤ਥੇਦਾਰ ਰਾਮ ਸ਼ਰਨ ਸਿੰਘ ਰੰਧਾਵਾ, ਡਾ. ਸੁਰਿੰਦਰ ਪਾਲ ਰ¤ਤੂ, ਸੁ¤ਚਾ ਸਿੰਘ, ਸੋਹਨ ਸਿੰਘ ਨਗਦੀਪੁਰ, ਤੀਰਥ ਰਾਮ ਖਾਨਪੁਰ, ਧਰਮਪਾਲ ਸਿੰਘ, ਕਾਂਤਾ ਰਾਣੀ, ਨਰਿੰਦਰ ਰ¤ਤੂ, ਹਰਮੇਸ਼ ਫੁਗਲਾਣਾ, ਸੁਰਜੀਤ ਮਾਹਲੋ, ਜਸਵੀਰ ਕੌਰ, ਬੀ.ਕੇ. ਰ¤ਤੂ, ਭਜਨ ਕੌਰ, ਬੁ¤ਧ ਪ੍ਰਕਾਸ਼, ਰਜਿੰਦਰ ਤਲਵਣ, ਪ੍ਰਕਾਸ਼ ਚੰਗਾਰਾ, ਐਡਵੋਕੇਟ ਰਜਿੰਦਰ ਸਿੰਘ, ਅਸ਼ੋਕ ਕੁਮਾਰ, ਰਾਮਲਾਲ ਸਰਪੰਚ, ਪਿਆਰਾ ਲਾਲ ਲੰਬੜਦਾਰ ਤੋਂ ਇਲਾਵਾ ਵ¤ਡੀ ਗਿਣਤੀ ਵਿਚ ਰ¤ਤੂ ਪਰਿਵਾਰਾਂ ਨੇ ਸ਼ਾਮਲ ਹੋ ਕੇ ਵ¤ਡੇ ਵਢੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਲੰਗਰ ਦੀ ਸੇਵਾ ਅਤੁਟ ਵਰਤਾਈ ਗਈ।

Geef een reactie

Het e-mailadres wordt niet gepubliceerd. Vereiste velden zijn gemarkeerd met *