ਖੂਨਦਾਨ ਕਰਨਾ ਪਰਉਪਕਾਰੀ ਕੰਮ-ਸਿਵਲ ਸਰਜਨ

ਸ਼ਰੀਰ ਨੂੰ ਪੋਸ਼ਕ ਤੱਤ ਤੇ ਆਕਸੀਜਨ ਪਹੁੰਚਾਉਣ ਦਾ ਕੰਮ ਕਰਦਾ ਹੈ ਬੱਲਡ-ਡਾ.ਪ੍ਰੇਮ ਕੁਮਾਰ
ਫਗਵਾੜਾ 8 ਅਕਤੂਬਰ (ਚੇਤਨ ਸ਼ਰਮਾ-ਰਵੀਪਾਲ ਸ਼ਰਮਾ) ਖੂਨਦਾਨ ਕਰਨਾ ਪਰਉਪਕਾਰੀ ਕੰਮ ਹੈ ਕਿਉਂਕਿ ਇਹ ਕਿਸੇ ਨੂੰ ਨਵੀਂ ਜਿੰਦਗੀ ਦੇ ਸਕਦਾ ਹੈ।ਇਹ ਸ਼ਬਦ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਵਿਸ਼ਵ ਖੂਨਦਾਨ ਦਿਵਸ ਦੇ ਸੰਬੰਧ ਵਿੱਚ ਆਯੋਜਿਤ ਖੂਨਦਾਨ ਕੈਂਪ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਖੂੁਨ ਦਾ ਕੋਈ ਬਦਲ ਨਹੀਂ ਹੈ ਤੇ ਇਸ ਦੀ ਪੂਰਤੀ ਮਨੁੱਖ ਤੋਂ ਕੀਤੀ ਜਾ ਸਕਦੀ ਹੈ। ਡਾ. ਬਲਵੰਤ ਸਿੰਘ ਨੇ ਇਹ ਵੀ ਕਿਹਾ ਕਿ ਇੱਕ ਸਿਹਤਮੰਦ ਵਿਅਕਤੀ ਸਾਲ ਵਿੱਚ 4 ਵਾਰ ਖੂਨਦਾਨ ਕਰ ਸਕਦਾ ਹੈ ਤੇ ਖੂਨਦਾਨ ਕਰਨ ਨਾਲ ਵਿਅਕਤੀ ਦੀ ਸਿਹਤ ਤੇ ਕੋਈ ਵੀ ਮਾੜਾ ਪ੍ਰਭਾਵ ਨਹੀਂ ਪੈਂਦਾ ਹੈ।ਇਸ ਮੌਕੇ ‘ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਤੇ ਸੀਨੀਅਰ ਮੈਡੀਕਲ ਅਫਸਰ ਡਾ. ਰੀਟਾ ਬਾਲਾ, ਵੀ ਵਿਸ਼ੇਸ਼ ਤੌਰ ‘ਤੇ ਹਾਜਰ ਸਨ।
ਬਲੱਡ ਟ੍ਰਾਂਸਫਿਊਜਨ ਅਫਸਰ ਡਾ. ਪ੍ਰੇਮ ਕੁਮਾਰ ਨੇ ਦੱਸਿਆ ਕਿ 1 ਅਕਤੂਬਰ ਤੋਂ 7 ਅਕਤੂਬਰ ਤੱਕ ਮਣਾਏ ਗਏ ਰਾਸ਼ਟਰੀ ਸਵੈ ਇੱਛੁਕ ਖੂਨਦਾਨ ਹਫਤੇ ਦੇ ਸੰਬੰਧ ਵਿੱਚ ਇਹ ਕੈਂਪ ਲਗਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਵੱਖ ਵੱਖ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਡਾ. ਪ੍ਰੇਮ ਨੇ ਦੱਸਿਆ ਕਿ ਮਿਊਚਲ ਐਂਜਲ ਵੈਲਫੇਅਰ ਸੋਸਾਇਟੀ ਦੇ ਹਰਮਿੰਦਰ ਅਰੋੜਾ, ਯੂਥ ਬਲੱਡ ਆਰਗੇਨਾਈਜੇਸ਼ਨ ਦੇ ਸਰਬਜੀਤ ਸਿੰਘ , ਦ ਲਾਈਫ ਹੈਲਪਰਸ ਦੇ ਸਚਿਨ ਅਰੋੜਾ, ਕੋਸ਼ਿਸ਼ ਬਲੱਡ ਡੋਨਰਜ ਸੋਸਾਇਟੀ ਦੇ ਅਜੀਤ ਸਿੰਘ ਦੇ ਸਹਿਯੋਗ ਨਾਲ ਅੱਜ 20 ਯੂਨਿਟ ਬਲੱਡ ਇੱਕਠਾ ਕੀਤਾ ਗਿਆ ਹੈ। ਡਾ. ਪ੍ਰੇਮ ਨੇ ਦੱਸਿਆ ਕਿ ਖੁਨ ਸ਼ਰੀਰ ਦਾ ਇੱਕ ਤਰਲ ਪਦਾਰਥ ਹੈ ਜੋ ਸ਼ਰੀਰ ਦੀਆਂ ਕੋਸ਼ਿਕਾਵਾਂ ਨੂ ਜਰੂਰੀ ਪੋਸ਼ਕ ਤੱਤ ਤੇ ਆਕਸੀਜਨ ਪਹੁੰਚਾਉਣ ਦਾ ਕੰਮ ਕਰਦਾ ਹੈ।ਹਰਮਿੰਦਰ ਅਰੋੜਾ ਜੋ ਕਿ ਖੁਦ 86 ਵਾਰ ਖੂਨਦਾਨ ਕਰ ਚੁੱਕੇ ਹਨ ਦਾ ਕਹਿਣਾ ਹੈ ਕਿ ਖੂਨਦਾਨ ਮਹਾਂਦਾਨ ਹੈ ਤੇ ਹੋਰਨਾਂ ਲੋਕਾਂ ਨੂੰ ਵੀ ਇਸ ਨੇਕ ਕੰਮ ਲਈ ਅੱਗੇ ਆਉਣਾ ਚਾਹੀਦਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *