ਫਗਵਾੜਾ ’ਚ ਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਨੇ ਕੱਸੀ ਕਮਰ

*ਸਿਵਲ ਸਰਜਨ ਕਪੂਰਥਲਾ ਨੇ ਆਪਣੀ ਨਿਗਰਾਨੀ ਹੇਠ ਕਰਵਾਈ ਫੌਗਿੰਗ
*ਨਿਗਮ ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਖ-ਵੱਖ ਥਾਵਾਂ ’ਤੇ ਡੇਂਗੂ ਦੇ ਲਾਰਵੇ ਦੀ ਚੈਕਿੰਗ
*ਡੇਂਗੂ ਪਾਜ਼ੇਟਿਵ ਮਰੀਜ਼ਾਂ ਦੀ ਲਈ ਹਿਸਟਰੀ ਅਤੇ ਕੀਤਾ ਫੀਵਰ ਸਰਵੇ

ਫਗਵਾੜਾ 8 ਅਕਤੂਬਰ (ਚੇਤਨ ਸ਼ਰਮਾ-ਰਵੀ ਪਾਲ ਸ਼ਰਮਾ) ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਦੀਆਂ ਹਦਾਇਤਾਂ ’ਤੇ ਫਗਵਾੜਾ ਵਿਚ ਡੇਂਗੂ ਤੋਂ ਬਚਾਅ ਲਈ ਅਧਿਕਾਰੀ ਪੂਰੇ ਜੀਅ-ਜਾਨ ਨਾਲ ਜੁੱਟੇ ਹੋਏ ਹਨ। ਇਸ ਸਬੰਧੀ ਜਿਥੇ ਨਗਰ ਨਿਗਮ ਦੇ ਮੇਅਰ, ਅਧਿਕਾਰੀ ਅਤੇ ਕੌਂਸਲਰਾਂ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ, ਉਥੇ ਹੋਰਨਾਂ ਸਿਹਤ ਅਤੇ ਵਿਭਾਗਾਂ ਦੇ ਅਧਿਕਾਰੀ ਵੀ ਆਪਸੀ ਤਾਲਮੇਲ ਨਾਲ ਇਸ ਬਿਮਾਰੀ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਉਣ ਦੀਆਂ ਕੋਸ਼ਿਸ਼ਾਂ ਵਿਚ ਹਨ। ਇਸੇ ਤਹਿਤ ਅੱਜ ਸਿਵਲ ਸਰਜਨ ਕਪੂਰਥਲਾ ਡਾ. ਬਲਵੰਤ ਸਿੰਘ ਅਤੇ ਸੀਨੀਅਰ ਡਿਪਟੀ ਮੇਅਰ ਫਗਵਾੜਾ ਨੇ ਖੁਦ ਆਪਣੀ ਨਿਗਰਾਨੀ ਹੇਠ ਫਗਵਾੜਾ ਦੀਆਂ ਵੱਖ-ਵੱਖ ਥਾਵਾਂ ਅਤੇ ਦਫ਼ਤਰਾਂ ਵਿਚ ਫੌਗਿੰਗ ਕਰਵਾਈ। ਇਨ•ਾਂ ਥਾਵਾਂ ਵਿਚ ਗ੍ਰੀਨ ਐਵੀਨਿਊ, ਹਦੀਆਬਾਦ, ਹਾਜੀਪੁਰ, ਆਸ਼ਾ ਪਾਰਕ, ਵਿਸ਼ਵਕਰਮਾ ਨਗਰ ਆਦਿ ਸ਼ਾਮਿਲ ਸਨ। ਇਸੇ ਤਰ•ਾਂ ਨਿਗਮ ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਮੁਹੱਲਿਆਂ ਵਿਚ ਘਰ-ਘਰ ਜਾ ਕੇ ਡੇਂਗੂ ਖਿਲਾਫ਼ ਵੱਖ-ਵੱਖ ਗਤੀਵਿਧੀਆਂ ਚਲਾਈਆਂ ਗਈਆਂ, ਜਿਨ•ਾਂ ਵਿਚ ਸੁਭਾਸ਼ ਨਗਰ, ਤਕੀ ਮੁਹੱਲਾ, ਸੁਧੀਰਾ ਮੁਹੱਲਾ, ਦੁੱਗਲ ਮੁਹੱਲਾ, ਮਾਨਵ ਨਗਰ, ਮਨਸਾ ਦੇਵੀ ਮੁਹੱਲਾ ਆਦਿ ਸ਼ਾਮਿਲ ਸਨ। ਇਸ ਦੌਰਾਨ ਘਰਾਂ ਵਿਚ ਡੇਂਗੂ ਦੇ ਲਾਰਵੇ ਦੀ ਚੈਕਿੰਗ ਕੀਤੀ ਗਈ। ਇਸੇ ਤਰ•ਾਂ ਪੀ. ਐਚ. ਸੀ. ਪਾਂਸ਼ਟ ਦੇ ਸਿਹਤ ਕਰਮਚਾਰੀਆਂ ਵੱਲੋਂ ਫਗਵਾੜਾ ਦੇ ਮੇਨ ਬਾਜ਼ਾਰ, ਮਾਨਵ ਨਗਰ, ਹਦੀਆਵਾਦ ਅਤੇ ਹੋਰਨਾਂ ਥਾਵਾਂ ’ਤੇ ਡੇਂਗੂ ਪਾਜ਼ੇਟਿਵ ਮਰੀਜ਼ਾਂ ਦੀ ਹਿਸਟਰੀ ਲਈ ਗਈ ਅਤੇ ਫੀਵਰ ਸਰਵੇ ਕੀਤਾ ਗਿਆ। ਇਸ ਤੋਂ ਇਲਾਵਾ ਲੋਕਾਂ ਨੂੰ ਡੇਂਗੂ ਪ੍ਰ੍ਰਤੀ ਜਾਗਰੂਕ ਕਰਨ ਲਈ ਪੈਂਫਲਿਟ ਵੰਡੇ ਗਏ ਅਤੇ ਪੋਸਟਰ ਲਗਾਏ ਗਏ।

Geef een reactie

Het e-mailadres wordt niet gepubliceerd. Vereiste velden zijn gemarkeerd met *