-ਕਿਹਾ ਬਾਦਲਾਂ ਨੇ ਧਰਮ ਦੀ ਵਰਤੋ ਸਿਆਸੀ ਹਿੱਤਾਂ ਲਈ ਕੀਤੀ ਤੇ ਕਾਂਗਰਸ ਸਰਕਾਰ ਵੀ ਬਾਦਲਾਂ ਨੇ ਰਲ ਕੇ ਮੈਚ ਖੇਡ ਰਹੀ
ਕਪੂਰਥਲਾ, ਇੰਦਰਜੀਤ ਸਿੰਘ ਚਾਹਲ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਜਨਰਲ ਸਕੱਤਰ ਅਮਰੀਕ ਸਿੰਘ ਬੂਲੋਵਾਲ, ਜਿਲਾ ਕਪੂਰਥਲਾ ਪ੍ਰਧਾਨ ਨਰਿੰਦਰ ਸਿੰਘ ਖੁਸਰੋਪੁਰ, ਜਿਲਾ ਜ¦ਧਰ ਪ੍ਰਧਾਨ ਸੁਖਜੀਤ ਸਿੰਘ ਡਰੋਲੀ, ਸੀਨੀਅਰ ਆਗੂ ਸੁਲੱਖਣ ਸਿੰਘ ਸ਼ਾਹਕੋਟ ਆਦਿ ਨੇ ਕਿਹਾ ਹੈ ਕਿ ਬਰਗਾੜੀ ਮੋਰਚੇ ਤੇ ਲੱਖਾਂ ਸੰਗਤਾਂ ਦੇ ਬੀਤੇ ਦਿਨ ਹੋਏ ਇਕੱਠ ਨੇ ਦਰਸਾ ਦਿੱਤਾ ਹੈ ਕਿ ਸਿੱਖ ਕੌਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਮੁਆਫ ਨਹੀ ਕਰੇਗੀ ਅਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਰਕਾਰਾਂ ਸ਼ਜਾਵਾਂ ਦੇਣ ਵਿਚ ਨਕਾਮ ਸਿੱਧ ਹੁੰਦੀਆਂ ਹਨ ਤਾਂ ਸੰਗਤ ਕਚਹਿਰੀ ਵਿਚ ਇਨ੍ਹਾਂ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਹੀ । ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨੇ ਸਰਕਾਰੀ ਸਿਆਸੀ ਅਤੇ ਐਸ.ਜੀ.ਪੀ.ਸੀ. ਦੀ ਸੰਸਥਾਂ ਦੀ ਧਾਰਮਿਕ ਤਾਕਤ ਨੂੰ ਕਦੀ ਵੀ ਪੰਜਾਬ ਨਿਵਾਸੀਆ, ਸਿ¤ਖ ਕੌਮ ਦੀ ਬਹਿਤਰੀ ਲਈ ਨਹੀ ਵਰਤਿਆ । ਬਲਕਿ ਇਸ ਤਾਕਤ ਦੀ ਦੁਰਵਰਤੋਂ ਗੈਰ-ਇਨਸਾਨੀਅਤ ਅਤੇ ਗੈਰ-ਧਾਰਮਿਕ ਤਰੀਕੇ ਕਰਦੇ ਹੋਏ ਆਪਣੇ ਸਿਆਸੀ ਅਤੇ ਮਾਲੀ ਫਾਇਦਿਆ ਲਈ ਹੀ ਵਰਤਦੇ ਆ ਰਹੇ ਹਨ । ਨੀਲੀਆ ਦਸਤਾਰਾਂ ਅਤੇ ਹੋਰ ਕਕਾਰਾ ਨੂੰ ਤਾਂ ਇਨ੍ਹਾਂ ਨੇ ਸਿ¤ਖ ਕੌਮ ਨੂੰ ਗੁੰਮਰਾਹ ਕਰਨ ਹਿ¤ਤ ਹੀ ਪਹਿਨਿਆ ਹੋਇਆ ਹੈ, ਜਿਨ੍ਹਾਂ ਕਕਾਰਾ ਦੇ ਮਹਾਨ ਮਹ¤ਤਵ ਨੂੰ ਮੁ¤ਖ ਰ¤ਖਦੇ ਹੋਏ ਗੁਰੂ ਸਾਹਿਬਾਨ ਨੇ ਗੁਰਸਿ¤ਖਾਂ ਨੂੰ ਇਹ ਕਕਾਰ ਪਹਿਨਣ ਦੇ ਹੁਕਮ ਕੀਤੇ ਹਨ, ਉਨ੍ਹਾਂ ਮਹਾਨ ਮਨੁ¤ਖਤਾ ਤੇ ਸਮਾਜ ਪ¤ਖੀ ਮਕਸਦ ਤਾਂ ਇਹ ਬਾਦਲ ਪਰਿਵਾਰ ਪੂਰੀ ਤਰ੍ਹਾਂ ਵਿਸਾਰ ਚੁ¤ਕਾ ਹੈ । ਇਸ ਤਾਕਤ ਦੇ ਨਸ਼ੇ ਵਿਚ ਇਨ੍ਹਾਂ ਨੂੰ ਇਹ ਵੀ ਗਿਆਨ ਨਹੀਂ ਰਿਹਾ ਕਿ ਉਸ ਕੁਦਰਤ, ਅਕਾਲ ਪੁਰਖ ਵ¤ਲੋਂ ਬਖਸ਼ਿਸ਼ ਕੀਤੀ ਗਈ ਤਾਕਤ ਨੂੰ ਜੇਕਰ ਕੋਈ ਦੁਰਵਰਤੋਂ ਕਰਦਾ ਹੈ ਤਾਂ ਉਹ ਉਸਦੇ ਮਾਰੂ ਨਤੀਜਿਆ ਲਈ ਵੀ ਉਸ ਨੂੰ ਸਮਾਂ ਆਉਣ ਤੇ ਕੁਦਰਤ ਵ¤ਲੋਂ ਸਜ਼ਾ ਜਰੂਰ ਮਿਲਦੀ ਹੈ । ਉਨ੍ਹਾਂ ਕਿਹਾ ਕਿ ਇਹ ਕਿੰਨੀ ਹਾਸੋਹੀਣੀ ਗ¤ਲ ਹੈ ਕਿ ਅ¤ਜ ਜਦੋਂ ਸਮੁ¤ਚੇ ਪੰਜਾਬੀਆਂ ਤੇ ਸਿ¤ਖ ਕੌਮ ਦੇ ਮਨਾਂ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੀਆਂ ਪੰਜਾਬ, ਸਿ¤ਖ ਕੌਮ ਅਤੇ ਇਨਸਾਨੀਅਤ ਵਿਰੋਧੀ ਕਾਰਵਾਈਆ ਦੀ ਬਦੌਲਤ ਨਫਰਤ ਟਿ¤ਸੀ ਤੇ ਪਹੁੰਚ ਚੁ¤ਕੀ ਹੈ ਤਾਂ ਹੁਣ ਜਿਵੇਂ ਹਿੰਦੂਤਵ ਹੁਕਮਰਾਨ ਇੰਡੀਆ ਵਿਚ ਹੋਣ ਵਾਲੀ ਕੋਈ ਵੀ ਗੈਰ-ਕਾਨੂੰਨੀ ਜਾਂ ਗੈਰ-ਇਨਸਾਨੀ ਕਾਰਵਾਈ ਨੂੰ ਝ¤ਟ ਬਿਨ੍ਹਾਂ ਵਜਹ ਆਈ.ਐਸ.ਆਈ. ਅਤੇ ਪਾਕਿਸਤਾਨ ਦੇ ਨਾਮ ਥੋਪਣ ਦੀ ਕਾਰਵਾਈ ਕਰ ਦਿੰਦੇ ਹਨ, ਹੁਣ ਜਦੋਂ ਇਹ ਸ੍ਰੀ ਅਕਾਲ ਪੁਰਖ ਦੀ ਮਾਰ ਬਾਦਲ ਪਰਿਵਾਰ ਉਤੇ ਵਰਨੀ ਸੁਰੂ ਹੋ ਗਈ ਹੈ, ਕਦੀ ਇਹ ਆਗੂ ਬਰਗਾੜੀ ਮੋਰਚੇ ਨੂੰ ਆਈ.ਐਸ.ਆਈ, ਕਦੀ ਕਾਂਗਰਸ, ਕਦੀ ਇੰਡੀਆ ਵਿਰੋਧੀ ਤਾਕਤਾਂ, ਕਦੀ ਪੰਥ ਵਿਰੋਧੀ ਤਾਕਤਾਂ ਦਾ ਗੁੰਮਰਾਹਕੁੰਨ ਪ੍ਰਚਾਰ ਕਰਕੇ, ਝੂਠੇ ਹੀ ਆਪਣੇ ਮਨ ਨੂੰ ਤਸ¤ਲੀ ਦੇਣ ਦੀ ਅਸਫਲ ਕੋਸ਼ਿਸ਼ ਕਰ ਰਹੇ ਹਨ । ਹੁਣ ਇਸ ਸੁਰੂ ਹੋਈ ਇਨਸਾਫ਼ ਦੀ ਜੰਗ ਵਿਚ ਬਾਦਲ ਪਰਿਵਾਰ, ਬਾਦਲ ਦਲ ਦਾ ਸਿਆਸੀ, ਇਖ਼ਲਾਕੀ ਅਤੇ ਸਮਾਜਿਕ ਤੌਰ ਤੇ ਅੰਤ ਹੋਣ ਦਾ ਸਮਾਂ ਆ ਗਿਆ ਹੈ । ਉਨ੍ਹਾਂ ਕਿਹਾ ਕਿ ਇਹੀ ਬਿਹਤਰ ਹੋਵੇਗਾ ਕਿ ਦੋਵੇ ਪਿਓ-ਪੁ¤ਤ ਸਭ ਤੋਂ ਪਹਿਲੇ ਆਪਣੇ ਗੈਰ-ਧਾਰਮਿਕ ਹੁਕਮਾਂ ਦਾ ਪਾਲਣ ਕਰਨ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਲਿਫਾਫਿਆ ਰਾਹੀ ਬਣਾਏ ਗਏ ਜਥੇਦਾਰ ਨੂੰ ਫੋਰਨ ਉਸ ਮਹਾਨ ਸਿ¤ਖ ਸੰਸਥਾਂ ਤੋਂ ਚ¤ਲਦਾ ਕਰਨ । ਫਿਰ ਸਰਬ¤ਤ ਖ਼ਾਲਸਾ ਵ¤ਲੋਂ ਸਰਬਸੰਮਤੀ ਨਾਲ ਥਾਪੇ ਗਏ ਜਥੇਦਾਰ ਸਾਹਿਬਾਨ ਜਿਨ੍ਹਾਂ ਨੂੰ ਗਿਣਤੀ ਦੇ ਬਾਦਲ ਦਲੀਆ ਦੇ ਆਗੂਆ ਤੋਂ ਇਲਾਵਾ ਸਮੁ¤ਚੀ ਕੌਮ ਪ੍ਰਵਾਨ ਕਰ ਚੁ¤ਕੀ ਹੈ, ਜਿਸਦੀ ਮਿਸਾਲ ਬੀਤੇ ਦਿਨ ਬਰਗਾੜੀ ਵਿਖੇ ਹੋਏ ਪੰਥਕ ਇਕ¤ਠ ਦੇ ਰੂਪ ਵਿਚ ਸਮੁੱਚਾ ਵਿਸ਼ਵ ਦੇਖ ਚੁੱਕਾ ਹੈ। ਉਨ੍ਹਾਂ ਜਥੇਦਾਰ ਸਾਹਿਬਾਨ ਨੂੰ ਤਖ਼ਤਾਂ ਦੀ ਦਿ¤ਤੀ ਗਈ ਸੇਵਾ ਨੂੰ ਪ੍ਰਵਾਨ ਕਰਕੇ ਉਨ੍ਹਾਂ ਅ¤ਗੇ ਇਕ ਨਿਮਾਣੇ ਮਨਮੁ¤ਖ ਦੋਸ਼ੀ ਸਿ¤ਖ ਵ¤ਜੋ ਪੇਸ਼ ਹੋ ਕੇ ਗੁਰੂ ਮਰਿਯਾਦਾ ਅਨੁਸਾਰ ਸਜ਼ਾਵਾਂ ਲਗਾਉਣ । ਫਿਰ ਤਾਂ ਸਿ¤ਖ ਸੰਗਤ ਵ¤ਲੋਂ ਇਨ੍ਹਾਂ ਦੇ ਪਾਪਾ ਦੀ ਕੁਝ ਹ¤ਦ ਤ¤ਕ ਮੁਆਫ਼ੀ ਹੋ ਸਕਦੀ ਹੈ ਵਰਨਾ ਅਜੋਕੇ ਬਾਦਲ ਪਰਿਵਾਰ ਦੇ ਅਤਿ ਬਦਤਰ ਬਣੇ ਹਲਾਤਾਂ ਤੋਂ ਵੀ ਵਧੇਰੇ ਖ਼ਤਰਨਾਕ ਹਾਲਾਤ ਉਤਪੰਨ ਹੋਣ ਅਤੇ ਜਿਊਂਦੇ ਜੀ ਹੀ ਇਨ੍ਹਾਂ ਦੀ ਆਤਮਿਕ ਮੌਤ ਹੋਣ ਤੋ ਕੋਈ ਨਹੀਂ ਰੋਕ ਸਕੇਗਾ ।
ਤਸਵੀਰ-8ਕੇਪੀਟੀ-1
ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਜਨਰਲ ਸਕੱਤਰ ਅਮਰੀਕ ਸਿੰਘ ਬੂਲੋਵਾਲ, ਜਿਲਾ ਕਪੂਰਥਲਾ ਪ੍ਰਧਾਨ ਨਰਿੰਦਰ ਸਿੰਘ ਖੁਸਰੋਪੁਰ, ਜਿਲਾ ਜ¦ਧਰ ਪ੍ਰਧਾਨ ਸੁਖਜੀਤ ਸਿੰਘ ਡਰੋਲੀ, ਸੀਨੀਅਰ ਆਗੂ ਸੁਲੱਖਣ ਸਿੰਘ ਸ਼ਾਹਕੋਟ ਤੇ ਹੋਰ।