ਬਰਗਾੜੀ ਕਾਂਡ ਰੋਸ ਮਾਰਚ ਵਿੱਚ ਪਹੁਚੀਆਂ ਸੰਗਤਾਂ ਦਾ ਧੰਨਵਾਦ – ਭਾਈ ਕਰਨੈਲ ਸਿੰਘ ਜੀ

ਬੈਲਜੀਅਮ 9 ਅਕਤੂਬਰ (ਯ.ਸ) ਅੱਜ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਸੰਤਰੂਧਨ ਗੁਰੂਘਰ ਦੇ ਸੇਵਾਦਾਰ ਭਾਈ ਕਰਨੈਲ ਸਿੰਘ ਨੇ ਬਰਗਾੜੀ ਕਾਂਡ ਰੋਸ ਮਾਰਚ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਅਸੀਂ ਹਮੇਸ਼ਾ ਹੀ ਉਹਨਾਂ ਦੇ ਨਾਲ ਖੜੇ ਹਾਂ । ਜਿਕਰਯੋਗ ਹੈ ਕਿ ਪਿਛਲੇ ਸਾਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਅਬੀ ਦੇ ਵਿਰੋਧ ਵਿੱਚ ਬੈਠੇ ਬੇਦੋਸ਼ ਸਿੰਘਾਂ ਉੱਤੇ ਜਾਲਮ ਸਰਕਾਰ ਵਲੋਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਸਮੂਹ ਸੰਗਤਾਂ ਵਲੋਂ ਇਸ ਸੰਬਧੀ ਭਾਰੀ ਰੋਸ ਮਾਰਚ ਕੱਢਿਆ ਗਿਆ ਸੀ। ਤਾਜਾ ਜਾਣਕਾਰੀ ਅਨੁਸਾਰ ਸੁਖਵੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਉਪਰ ਲੁਧਿਆਣਾ ਦੀ ਇੱਕ ਅਦਾਲਤ ਵਿੱਚ ਧਾਰਾ 304,307,295 ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *