ਬੈਲਜੀਅਮ ਵਿਚ ਸ਼ਹਿਰੀ ਤੇ ਪੰਚਾਇਤੀ ਚੋਣਾ 14 ਅਕਤੂਬਰ ਨੂੰ

ਬੈਲਜੀਅਮ 9ਅਕਤੂਬਰ(ਅਮਰਜੀਤ ਸਿੰਘ ਭੋਗਲ) 14 ਅਕਤੂਬਰ ਦਿਨ ਐਤਵਾਰ ਨੂੰ ਬੈਲਜੀਅਮ ਵਿਚ ਪੰਚਾਇਤੀ ਅਤੇ ਨਗਰ ਕੌਂਸਲ ਦੀਆ ਚੋਣਾ ਹੋਣ ਜਾ ਰਹੀਆ ਹਨ ਜਿਨਾ ਵਿਚ ਸਾਰੀਆ ਸਿਆਸੀ ਪਾਰਟੀਆ ਵਲੋ ਸਿਆਸੀ ਲਾਹਾ ਲੇਣ ਲਈ ਪੰਜਾਬੀ ਉਮੀਦਵਾਰਾ ਨੂੰ ਟਿਕਟਾ ਦਿਤੀਆ ਗਈਆ ਹਨ ਪੰਜਾਬੀਆ ਦੇ ਭਾਰੀ ਵਸੋ ਵਾਲੇ ਸ਼ਹਿਰ ਸੰਤਿਰੂਧਨ ਵਿਚ ਇਸ ਵਾਰ ਤਿਨ ਉਮੀਦਵਾਰ ਚੋਣ ਮੈਦਾਨ ਵਿਚ ਹਨ ਜਿਨਾ ਵਿਚੋ ਦੋ ਉਮੀਦਵਾਰ ਸੇਂਟਰ ਸਰਕਾਰ ਵਿਚ ਭਾਈਵਾਲ ਪਾਰਟੀ ਸੀ ਡੀ ਐਂਡ ਵੀ ਪਾਰਟੀ ਨਾਲ ਸਬੰਧਤ ਹਨ ਜਿਨਾ ਵਿਚ ਅਵਤਾਰ ਸਿੰਘ ਰਾਹੋ ਜੋ ਕਿ ਪੰਜਾਬ ਦੇ ਰਾਹੋ ਸ਼ਹਿਰ ਦੇ ਜਮਪਲ ਹਨ ਅਤੇ 1994 ਤੋ ਬੈਲਜੀਅਮ ਵਿਚ ਆਪਣਾ ਕਾਰੋਬਾਰ ਚਲਾ ਰਹੇ ਹਨ ਅਤੇ 2012 ਵਿਚ ਇਸੇ ਪਾਰਟੀ ਦੇ ਉਮੀਦਵਾਰ ਸਨ ਪਰ ਹਾਰ ਗਏ ਸਨ ਇਨਾ ਦੇ ਨਾਲ ਹੀ ਪਾਰਟੀ ਵਲੋ ਗੁਰਸਿੱਖ ਲੜਕੀ ਨਵਦੀਪ ਕੌਰ ਨੂੰ ਟਿਕਟ ਦਿਤੀ ਹੈ ਜੋ ਪਹਿਲੀ ਵਾਰ ਚੋਣ ਮੈਦਾਨ ਵਿਚ ਹੈ ਕੇਂਦਰ ਅਤੇ ਫਲਾਮਿਸ਼ ਸਟੇਟ ਵਿਚ ਵਿਰੋਧੀ ਧਿਰ ਵਿਚ ਬੇਠਣ ਵਾਲੀ ਪਾਰਟੀ ਐਸ ਪੀ ਏ ਵਲੋ ਇਸ ਵਾਰ ਫੇਰ ਪ੍ਰੀਤੀ ਕੌਰ ਜੋ ਕਿ ਫਗਵਾੜਾ ਸ਼ਹਿਰ ਦੀ ਜਮਪਲ ਹੈ ਨੂੰ ਦੂਜੀ ਵਾਰ ਮੈਦਾਨ ਵਿਚ ਉਤਾਰਿਆ ਜਾ ਰਿਹਾ ਹੈ 2012 ਦੀਆ ਚੋਣਾ ਵਿਚ ਭਾਵੇ ਪ੍ਰੀਤੀ ਕੌਰ ਚੰਦ ਵੋਟਾ ਤੇ ਹਾਰ ਗਈ ਸੀ ਪਰ ਫਿਰ ਪਾਰਟੀ ਵਲੋ ਉਨਾ ਨੂੰ ਮੈਬਰ ਪਾਰਲੀਮੈਂਟ ਲਈ ਟਿਕਟ ਦਿਤੀ ਗਈ ਤੇ ਹੁਣ ਦੁਬਾਰਾ ਫੇਰ ਕੌਸਲ ਚੋਣ ਮੈਦਾਨ ਵਿਚ ਉਤਾਰਿਆ ਜਾ ਰਿਹਾ ਹੈ ਪਿੰਡ ਮੀਰਾਪੁਰ ਜਿਲਾ ਹੁਸ਼ਿਆਰਪੁਰ ਦੇ 18 ਸਾਲ ਤੋ ਬੈਲਜੀਅਮ ਰਹਿੰਦੇ ਰਘਵੀਰ ਸਿੰਘ 2011 ਤੋ ਆਪਣੇ ਪਿੰਡ ਹੁਪਰਤਿੰਗਨ ਦੀ ਸਿਆਸਤ ਵਿਚ ਸਰਗਰਮ ਮੰਨੇ ਜਾਦੇ ਐਨ ਵੈ ਏ ਪਾਰਟੀ ਜਿਸ ਦਾ ਮੁਖ ਮੰਤਰੀ ਫਲਾਮਿੰਸ਼ ਸਟੇਟ ਦਾ ਹੈ ਦੀ ਟਿਕਟ ਤੇ ਆਪਣੀ ਕਿਸਮਤ ਅਜਮਾ ਰਹੇ ਹਨ, ਜੇਤੇ ਬਰਸਲਜ ਤੋ ਐਮ ਆਰ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੇ ਦਸ਼ਮਿੰਦਰ ਸਿੰਘ ਭੋਗਲ ਪਿੰਡ ਸੂੰਡ ਨਾਲ ਸਬੰਧਤ ਹਨ ਅਤੇ ਪਹਿਲੀ ਵਾਰ ਚੋਣ ਮੈਦਾਨ ਵਿਚ ਉਤਰੇ ਹਨ ਬਰੱਸਲਜ ਵਿਚ ਵਿਦੇਸ਼ੀ ਜਿਆਦਾ ਹੋਣ ਕਾਰਨ ਕਾਫੀ ਹੱਦ ਤੱਕ ਜਿਤ ਦੇ ਅਸਾਰ ਹਨ ਦੁਆਬੇ ਦੇ ਪੰਜ ਉਮੀਦਵਾਰਾ ਵਿਚੋ ਸੰਜੇ ਕੁਮਾਰ ਹਾਸਲਟ ਤੋ ਐਸ ਪੀ ਏ ਦੀ ਟਿਕਟ ਦੇ ਪੂਰੇ ਸਰਗਰਮ ਉਮੀਦਵਾਰ ਹਨ ਪਰ ਕਿਸਮੱਤ ਕਿਸ ਦਾ ਸਾਥ ਦੇਂਦੀ ਹੈ 14 ਅਕਤੂਬਰ ਦੀ ਸਾਮ ਦੱਸੇਗੀ ਸਭ ਤੋ ਕਰੜਾ ਮੁਕਾਬਲਾ ਸੰਤਿੰਰੂਧਨ ਵਿਚ ਹੋਵੇਗਾ ਪਰ ਸੀ ਡੀ ਐਂਡ ਵੀ ਪਾਰਟੀ ਵਲੋ ਦੋ ਉਮੀਦਵਾਰਾ ਨੂੰ ਇਕ ਸ਼ਹਿਰ ਵਿਚ ਟਿਕਟ ਦੇ ਕੇ ਕਿਸੇ ਤਰਾ ਦੀ ਕੋਈ ਗਲਤੀ ਤਾ ਨਹੀ ਕਰ ਲਈ ਵਾਰੇ ਕਾਫੀ ਚਰਚਾ ਹੋ ਰਹੀ ਹੈ ਜਿਸ ਦਾ ਵਰੋਧੀ ਧਿਰ ਨੂੰ ਫਾਇਦਾ ਹੋ ਸਕਦਾ ਹੈ ਪਰ ਸਾਰੇ ਉਮੀਦਵਾਰ ਬਚ ਬਚ ਕੇ ਅੱਗੇ ਵੱਧ ਰਹੇ ਹਨ ।

Geef een reactie

Het e-mailadres wordt niet gepubliceerd. Vereiste velden zijn gemarkeerd met *