ਖੇਤੀਬਾੜੀ ਮੇਲੇ ’ਚ ਪਰਾਲੀ ਨਾਲ ਸਾੜਨ ਵਾਲੇ ਕਿਸਾਨਾਂ ਨੂੰ ਕੀਤਾ ਗਿਆ ਸਨਮਾਨਿਤ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋ ਲਗਾਏ ਗਏ ਜਿਲਾ ਪੱਧਰੀ ਕਿਸਾਨ ਮੇਲੇ ਦੌਰਾਨ ਕਪੂਰਥਲਾ ਜਿਲੇ ਦੇ ਪਿਛਲੇ ਕਈ ਸਾਲਾਂ ਤੋਂ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਸਾਧੂ ਸਿੰਘ ਸੈਦੋਵਾਲ, ਨਛੱਤਰ ਸਿੰਘ ਖੁਖਰੈਣ, ਨਿੰਦਰਪਾਲ ਸਿੰਘ ਸਿੱਧਵਾਂ, ਜਸਵੀਰ ਸਿੰਘ ਨੰਗਲ, ਅਮਰਜੀਤ ਸਿੰਘ ਸ਼ਾਲਾਪੁਰ ਬੇਟ, ਰਣਜੋਧ ਸਿੰਘ ਹਾਜ਼ੀਪੁਰ, ਕੁਲਵੰਤ ਕੌਰ ਖਿਜਰਪੁਰ ਅਤੇ ਆਰਗੈਨਿਕ ਖੇਤੀ ਕਰਨ ਵਾਲੇ ਅਮਰੀਕ ਸਿੰਘ ਹਰਨਾਮਪੁਰ ਨੂੰ ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੈ ਕੁਮਾਰ ਸ਼ਰਮਾ,ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਜੁਗਰਾਜ ਸਿੰਘ ਮਰੋਕ ਆਦਿ ਵਲੋ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਜਿਲਾ ਪ੍ਰੀਸ਼ਦ ਮੈਂਬਰ ਨਰਿੰਦਰ ਸਿੰਘ ਜੈਨਪੁਰ, ਡਾ. ਜਸਵੀਰ ਸਿੰਘ ਖਿੰਡਾ, ਡਾ. ਓਂਕਾਰ ਸਿੰਘ, ਡਾ. ਪ੍ਰਦੀਪ ਕੁਮਾਰ,ਡਾ. ਵਿਸ਼ਾਲ ਕੌਸ਼ਲ ਅਤੇ ਡਾ. ਜਸਪਾਲ ਸਿੰਘ ਧੰਜੂ , ਡਾ ਰੇਸ਼ਮ ਸਿੰਘ ਧੰਜੂ, ਡਾ. ਅਸ਼ਵਨੀ ਕੁਮਾਰ, ਡਾ. ਕੁਲਵਿੰਦਰ ਸਿੰਘ ਸੰਧੂ, ਸ. ਰੇਸ਼ਮ ਸਿੰਘ ਫੀਲਡ ਅਫ਼ਸਰ, ਸ੍ਰੀ ਪਰਮਿੰਦਰ ਕੁਮਾਰ, ਡਾ. ਗੁਰਦੀਪ ਸਿੰਘ, ਡਾ. ਹਰਜਿੰਦਰ ਸਿੰਘ, ਡਾ. ਬਲਕਾਰ ਸਿੰਘ, ਡਾ. ਅਮਨਦੀਪ ਸ਼ਰਮਾ, ਡਾ. ਕੇਵਲ ਸਿੰਘ ਭਿੰਡਰ, ਕਿਸਾਨ ਸਵਰਨ ਸਿੰਘ ਚੰਦੀ ਆਦਿ ਵੀ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *