ਪੰਜਾਬ ਦੇ ਇਕਲੌਤੇ ਸੈਨਿਕ ਸਕੂਲ ’ਚ 57ਵੇਂ ਸਲਾਨਾ ਖੇਡ ਮੁਕਾਬਲਿਆਂ ਦਾ ਅਗਾਜ਼, ਤਿੰਨ ਦਿਨ ਤਕ ਚੱਲਣਗੇ ਮੁਕਾਬਲੇ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ
ਸੈਨਿਕ ਸਕੂਲ ਦੇ ਖੇਡ ਸਟੇਡੀਅਮ ਵਿਖੇ ਧੂਮਧਾਮ ਨਾਲ ਸਾਲਾਨਾ ਖੇਡਾਂ ਦਾ ਅਗਾਜ਼ ਹੋ ਗਿਆ ਹੈ । 57ਵੇਂ ਖੇਡ ਮੁਕਾਬਲੇ ਜੋ ਤਿੰਨ ਦਿਨ ਚ¤ਲਣਗੇ ਜਿਨ੍ਹਾਂ ਦੀ ਰਸਮੀ ਆਰੰਭਤਾ ਡਾ: ਅਜੈ ਅਬਰੋਲ ਸੈਨਿਕ ਸਕੂਲ ਦੇ ਹੀ ਪੁਰਾਣੇ ਵਿਦਿਆਰਥੀ ਨੇ ਗੁਬਾਰੇ ਹਵਾ ਵਿਚ ਛੱਡ ਕੇ ਕਰਵਾਈ। ਸਮਾਗਮ ਦੌਰਾਨ ਸਕੂਲ ਪ੍ਰਿੰਸੀਪਲ ਕਰਨਲ ਵਿਕਾਸ ਮੋਹਨ ਨੇ ਮੁ¤ਖ ਮਹਿਮਾਨ ਡਾ: ਅਬਰੋਲ ਦਾ ਨਿ¤ਘਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਸਕੂਲ ਦੀਆਂ ਸਰਗਰਮੀਆਂ ਤੋਂ ਜਾਣੂ ਕਰਵਾਇਆ । ਇਸ ਮੌਕੇ ਉਪ ਪ੍ਰਿੰਸੀਪਲ ਲੈਫ਼ਟੀਨੈਂਟ ਕਰਨਲ ਸੀਮਾ ਮਿਸ਼ਰਾ, ਪ੍ਰਸ਼ਾਸਨਿਕ ਅਧਿਕਾਰੀ ਲੈਫ਼ਟੀਨੈਂਟ ਕਮਾਂਡਰ ਦਿਲਪ੍ਰੀਤ ਸਿੰਘ ਕੰਗ ਤੇ ਹੋਰ ਹਾਜ਼ਰ ਸਨ । ਪਹਿਲੇ ਦਿਨ ਦੇ ਖੇਡ ਨਤੀਜਿਆਂ ਅਨੁਸਾਰ 1500 ਮੀਟਰ ਜੂਨੀਅਰ ਮੁਕਾਬਲਿਆਂ ਵਿਚ ਉ¤ਜਵਲ ਕੁਮਾਰ ਮੋਤੀ ਲਾਲ ਹਾਊਸ ਨੇ ਪਹਿਲਾ, ਦੀਪਕ ਚਿਤਰੰਜਨ ਹਾਊਸ ਨੇ ਦੂਜਾ ਤੇ ਪ੍ਰਿੰਸ ਸੁਭਾਸ਼ ਹਾਊਸ ਨੇ ਤੀਸਰਾ ਸਥਾਨ ਲਿਆ । ਸ਼ਾਰਟ ਪੁ¤ਟ ਸੀਨੀਅਰ ਮੁਕਾਬਲੇ ਵਿਚ ਭਗਤ ਹਾਊਸ ਦੇ ਵਿਸ਼ਾਲ ਨੇ ਪਹਿਲਾ, ਤਿਲਕ ਹਾਊਸ ਦੇ ਆਸ਼ੂਤੋਸ਼ ਨੇ ਦੂਜਾ ਤੇ ਭਗਤ ਹਾਊਸ ਦੇ ਕੁਲਦੀਪ ਨੇ ਤੀਸਰਾ ਸਥਾਨ ਹਾਸਲ ਕੀਤਾ । ਲਾਗ ਜੰਮ ਜੂਨੀਅਰ ਮੁਕਾਬਲੇ ਵਿਚ ਅਖਿਲ ਮੋਤੀ ਲਾਲ ਹਾਊਸ ਪਹਿਲੇ, ਅਜੀਤ ਸੁਭਾਸ਼ ਹਾਊਸ ਦੂਸਰੇ ਤੇ ਰੌਸ਼ਨ ਰਾਜ ਚਿਤਰੰਜਨ ਹਾਊਸ ਤੀਸਰੇ ਸਥਾਨ ‘ਤੇ ਰਿਹਾ । ਡਿਸਕਸ ਥਰੋ ਜੂਨੀਅਰ ਹਾਊਸ ਮੁਕਾਬਲੇ ਵਿਚ ਅਲੋਕ ਮੋਤੀ ਲਾਲ ਹਾਊਸ ਨੇ ਪਹਿਲਾ, ਵੈਭਵ ਸੁਭਾਸ਼ ਹਾਊਸ ਨੇ ਦੂਸਰਾ ਤੇ ਲਾਜਪਤ ਹਾਊਸ ਦੇ ਮਨਜੀਤ ਨੇ ਤੀਸਰਾ ਸਥਾਨ ਲਿਆ । 3 ਹਜ਼ਾਰ ਮੀਟਰ ਸੀਨੀਅਰ ਹਾਊਸ ਦੇ ਮੁਕਾਬਲਿਆਂ ਵਿਚ ਆਸ਼ੂਤੋਸ਼ ਨੇ ਪਹਿਲਾ, ਅਭੀਨਵ ਆਜ਼ਾਦ ਹਾਊਸ ਨੇ ਦੂਜਾ ਤੇ ਨਵਨੀਤ ਤਿਵਾੜੀ ਸਰੋਜਨੀ ਹਾਊਸ ਨੇ ਤੀਸਰਾ ਸਥਾਨ ਲਿਆ । ਇਸੇ ਤਰ੍ਹਾਂ 800 ਮੀਟਰ ਸੀਨੀਅਰ ਤੇ ਜੂਨੀਅਰ ਵਰਗ, 100 ਮੀਟਰ ਜੂਨੀਅਰ ਵਰਗ ਤੇ ਹੈਮਰ ਥਰੋ ਸੀਨੀਅਰ ਵਰਗ ਦੇ ਮੁਕਾਬਲੇ ਵੀ ਕਰਵਾਏ ਗਏ । ਜਿਸ ਵਿਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਜੈਵਲੀਅਨ ਥਰੋ ਸੀਨੀਅਰ ਹਾਊਸ ਦੇ ਮੁਕਾਬਲਿਆਂ ਵਿਚ ਨਿਕਸ਼ਿਤ ਆਜ਼ਾਦ ਹਾਊਸ ਨੇ ਪਹਿਲਾ, ਨਰਿੰਦਰ ਤਿਲਕ ਹਾਊਸ ਨੇ ਦੂਸਰਾ ਤੇ ਅਭਿਮਨਿਊ ਭਗਤ ਹਾਊਸ ਨੇ ਤੀਸਰਾ ਸਥਾਨ ਹਾਸਲ ਕੀਤਾ ।

Geef een reactie

Het e-mailadres wordt niet gepubliceerd. Vereiste velden zijn gemarkeerd met *