ਪੰਜਾਬ ਸਰਕਾਰ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਲੈ ਕੇ ਗੰਭੀਰ ਨਹੀ-ਬੀਬੀ ਜਗੀਰ ਕੌਰ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ
ਸ਼੍ਰੋਮਣੀ ਇਸਤਰੀ ਅਕਾਲੀ ਦਲ ਦੀ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਚ¤ਲ ਰਹੀਆਂ ਤਿਆਰੀਆਂ ਵਿਚ ਸਮੁ¤ਚੀ ਸਾਧ ਸੰਗਤ ਨੂੰ ਮਿਲ ਕੇ ਯੋਗਦਾਨ ਪਾਉਣਾ ਚਾਹੀਦਾ ਹੈ । ਸੁਲਤਾਨਪੁਰ ਲੋਧੀ ਦੇ ਗਰੈਂਡ ਰਿਜ਼ੋਰਟ ਵਿਖੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਕੋਈ ਵੀ ਵਿਕਾਸ ਕਾਰਜ ਸ਼ੁਰੂ ਨਹੀਂ ਕੀਤਾ ਗਿਆ ਤੇ ਸਰਕਾਰ ਸਿਰਫ਼ ਹਵਾ ਵਿਚ ਹੀ ਗ¤ਲਾਂ ਕਰ ਰਹੀ ਹੈ । ਉਨ੍ਹਾਂ ਦੋਸ਼ ਲਗਾਇਆ ਕਿ ਸ¤ਤਾਧਾਰੀ ਪਾਰਟੀ ਵਲੋਂ ਸਾਡੇ ਨੇਤਾਵਾਂ ਤੇ ਵਰਕਰਾਂ ‘ਤੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ ਤੇ ਪੁਲਿਸ ਪ੍ਰਸ਼ਾਸਨ ਸ¤ਤਾਧਾਰੀ ਪਾਰਟੀ ਦੇ ਹ¤ਥਾਂ ਦੀ ਕਠਪੁਤਲੀ ਬਣ ਕੇ ਰਹਿ ਗਏ ਹਨ । ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਗੰਭੀਰ ਨਹੀਂ ਹੈ, ਕਿਉਂਕਿ ਸੁਲਤਾਨਪੁਰ ਲੋਧੀ ਅੰਦਰ ਸੜਕਾਂ ਤੇ ਸੀਵਰੇਜ ਦਾ ਮੰਦਾ ਹਾਲ ਹੈ । ਉਨ੍ਹਾਂ ਮੰਗ ਕੀਤੀ ਕਿ ਸੁਲਤਾਨਪੁਰ ਲੋਧੀ ਅੰਦਰ ਇਹ ਕਾਰਜ ਨਵੀਂ ਤਕਨੀਕ ਰਾਹੀਂ ਕਰਵਾਏ ਜਾਣ ।ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਬੀਤੇ ਦਿਨੀਂ ਸੰਤਾਂ ਨਾਲ ਹੋਈ ਮੁ¤ਖ ਮੰਤਰੀ ਦੀ ਮੀਟਿੰਗ ਵਿਚ ਸੰਤਾਂ ਨੂੰ ਬੋਲਣ ਦਾ ਵੀ ਮੌਕਾ ਨਹੀਂ ਦਿ¤ਤਾ ਗਿਆ । ਇਸ ਮੌਕੇ ਸੁਖਦੇਵ ਸਿੰਘ ਨਾਨਕਪੁਰ, ਜਥੇਦਾਰ ਗੁਰਦਿਆਲ ਸਿੰਘ ਖ਼ਾਲਸਾ, ਦਿਲਬਾਗ ਸਿੰਘ ਗਿ¤ਲ, ਰਕੇਸ਼ ਨੀਟੂ, ਰਾਜੀਵ ਧੀਰ, ਗੁਰਜੰਟ ਸਿੰਘ ਸੰਧੂ, ਸੁਖਪਾਲਬੀਰ ਸਿੰਘ ਸੋਨੂੰ, ਕਮਲਜੀਤ ਸਿੰਘ ਸੈਂਤਪੁਰ, ਸਤਨਾਮ ਸਿੰਘ ਰਾਮੇ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *