ਸਾਇੰਸ ਸਿਟੀ ’ਚ ਐਵਰੈਸਟ ਫਿਲਮ ਮੁੜ ਤੋਂ ਲਾਂਚ, ਦਰਸ਼ਕਾਂ ਦੀ ਫਿਲਮ ਨੂੰ ਮੁੜ ਸ਼ੁਰੂ ਕਰਨ ਦੀ ਮੰਗ

-ਰੇਲਵੇ ਤਕਨੀਕ ਨੂੰ ਦਰਸਾਉਂਦੀ ਟੋਆਏ ਟਰੇਨ ਦਾ ਵੀ ਉਦਘਾਟਨ
ਕਪੂਰਥਲਾ, ਇੰਦਰਜੀਤ ਸਿੰਘ ਚਾਹਲ
2006 ਵਿਚ ਸਾਇੰਸ ਸਿਟੀ ਵਿਚ ਲਾਂਚ ਕੀਤੀ ਗਈ ਐਵਰੈਸਟ ਫਿਲਮ ਨੂੰ ਇ¤ਥੇ ਆਉਣ ਵਾਲੇ ਸੈਲਾਨੀਆਂ ਦੀ ਮੰਗ ‘ਤੇ ਦੁਬਾਰਾ ਲਾਂਚ ਕੀਤਾ ਗਿਆ ਹੈ। “ਐਵਰੈਸਟ ਤੋਂ ਪਹਿਲਾਂ ਸਾਇੰਸ ਸਿਟੀ ਵਿਖੇ ਗ੍ਰੇਟ ਸ਼ਾਰਕ,ਅਫਰੀਕਾ ਦਿ ਸਰੰਗਟੀ, ਮਿਸਟਰੀ ਆਫ ਨਾਇਲ,ਐਲਪਸ,ਮੈਜਿਕ ਆਫ ਫਲਾਇਟ,ਗ੍ਰੈਂਡ ਕੈਨੀਅਨ ਐਡਵਾਂਚਰ, ਐਡਵੰਚਰ ਵਾਈਲਡ ਆਫ ਕੈਲੀਗ਼ੋਰੀਨੀਆਂ ਅਤੇ ਅਮਰੀਕਨ ਨੈਸ਼ਨਲ ਐਡਵੰਚਰ ਪਾਰਕ ਆਦਿ ਫਿਲਮਾਂ ਵੀ ਦਿਖਾਈਆਂ ਜਾ ਚੁ¤ਕੀਆਂ ਹਨ।“ਐਵਰਸੈਟਂ ਫਿਲਮ ਜਿ¤ਥੇ ਹਿਮਾਲਿਆ ਦੀਆਂ ਚੋਟੀਆਂ ਦੀ ਖੂਬਸੂਰਤੀ ਬਿਆਨ ਕਰਦੀ ਹੈ, ਉ¤ਥੇ ਨਾਲ ਦੀ ਨਾਲ ਇਹਨਾਂ ਚੋਟੀਆਂ ਨੂੰ ਸਰ ਕਰਨ ਵਾਲਿਆਂ ਨੂੰ ਦਰਪੇਸ਼ ਚੁਣੌਤੀਆਂ ਨੂੰ ਵੀ ਇਸ ਫਿਲਮ ਵਿਚ ਬਹੁਤ ਹੀ ਦਿਲਚਸਪ ਤਰੀਕੇ ਨਾਲ ਦਿਖਾਇਆ ਗਿਆ ਹੈ। ਫਿਲਮ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਬਰਫ ਨਾਲ ਢ¤ਕੀਆਂ ਚੋਟੀਆਂ ‘ਤੇ ਆਕਸੀਜਨ ਦੀ ਘਾਟ ਕਾਰਨ ਇ¤ਥੇ ਸਾਨੂੰ ਸਾਹ ਲੈਣ ਵਿਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਫਿਲਮ ਆਪਣੇ ਇਰਾਦਿਆਂ ‘ਤੇ ਪ¤ਕੇ ਤੇ ਨਿਡਰ,ਬੇਖੌਗ਼ ਬੁਲੰਦ ਹੌਂਸਲੇ ਵਾਲੇ ਲੋਕਾਂ ਦੀ ਕਹਾਣੀ ਨੂੰ ਦਰਸਾਉਂਦੀ ਹੈ । ਇਸ ਫਿਲਮ ਵਿਚ ਸਚਾਈ ‘ਤੇ ਅਧਾਰਤ ਐਵਰੈਸਟ ਦੀਆਂ ਚੋਟੀਆਂ ਸਰ ਕਰਨ ਗਏ 8 ਵਿਅਕਤੀਆਂ ਦੇ ਦੁਖਾਂਤ ਨੂੰ ਦਰਸਾਇਆ ਗਿਆ ਜਿਹਨਾਂ ਦੀ ਤੂਫਾਨ ਕਾਰਨ 1996 ਵਿਚ ਮੌਤ ਹੋ ਗਈ ਸੀ। ਹੁਣ ਤ¤ਕ “ਐਵਰਸਟ ਚੋਟੀਆਂ ਸਰ ਕਰਨ ਗਏ ਲਗਭਗ 150 ਦੇ ਕਰੀਬ ਲੋਕ ਮੌਤ ਦੇ ਮੂੰਹ ਵਿਚ ਜਾ ਚੁ¤ਕੇ ਹਨ। ਮੁਹੰਮਦ ਤਾਇਅਬ , ਆਈ.ਏ ਐਸ ਡਾਇਰੈਕਟਰ ਜਨਰਲ ਸਾਇੰਸ ਸਿਟੀ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਸਾਇੰਸ ਸਿਟੀ ਦੇ ਸਪੇਸ ਥੀਏਟਰ ਵਿਖੇ ਆਈਮੈਕਸ ਲਾਰਜ਼ਂ ਫਾਰਮੈਟ ਫਿਲਮ “ਐਵਰੇਸਟ ਦੀ ਲਾਂਚਿੰਗ ਮੌਕੇ ਪ¤ਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਨਾਂ ਤੋਂ ਬਿਨ੍ਹਾਂ ਅ¤ਜ ਦੇ ਯੁ¤ਗ ਵਿਚ ਵਿਗਿਆਨ ਤੇ ਤਕਨਾਲੋਜੀ ਨੂੰ ਪਰਿਭਾਸ਼ਤ ਨਹੀਂ ਕੀਤਾ ਜਾ ਸਕਦਾ । ਪੂਰੇ ਪੰਜਾਬ ਵਿਚ ਸਾਇੰਸ ਸਿਟੀ ਹੀ ਇਕ ਅਜਿਹਾ ਅਦਾਰਾ ਹੈ, ਜੋ ਇਕ ਖੁਦਮੁਖਤਿਆਰ ਸੰਸਥਾਂ ਦੇ ਤੌਰ ‘ਤੇ ਆਪਣੇ ਉਦੇਸ਼ਾਂ ਦੀ ਪੂਰਤੀ ਕਰਦਾ ਨਜ਼ਰ ਆ ਰਿਹਾ ਹੈ। ਸਾਇੰਸ ਸਿਟੀ ਦੀ ਵਿਟਿਜ਼ ਹਰੇਕ ਨੌਜਵਾਨ ਦੇ ਪਾਠਕ੍ਰਮ ਦਾ ਹਿ¤ਸਾ ਹੋਣਾ ਚਾਹੀਦਾ ਹੈ। ਟੈਕਨੀਕਲ ਤੇ ਪੋਲੀਟੈਕਨੀਕਲ ਕਾਲਜਾਂ ਦੇ ਵਿਦਿਆਰਥੀ ਚਾਹੇ ਉਹ ਇੰਜੀਨੀਅਰਿੰਗ ਦੇ ਕਿਸੇ ਵੀ ਖੇਤਰ ਨਾਲ ਸਬੰਧਤ ਹੋਣ ਸਾਲ ਵਿਚ ਇਕ ਵਾਰ ਉਹਨਾਂ ਦੀ ਸਾਇੰਸ ਸਿਟੀ ਵਿਜ਼ਿਟ ਜਰੂਰ ਹੋਣੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਸਾਇੰਸ ਸਿਟੀ ਨੂੰ ਪੰਜਾਬ ਦੇ ਲੋਕਾਂ ਸਮੇਤ ਪੂਰੇ ਭਾਰਤ ਤੋਂ ਭਰਵਾਂ ਹੂੰਗਾਰਾ ਮਿਲ ਰਿਹਾ ਹੈ। ਜਦੋਂ 20 ਮਾਰਚ 2005 ਨੂੰ ਸਾਇੰਸ ਸਿਟੀ ਨੂੰ ਆਮ ਲੋਕਾਂ ਲਈ ਖੋਲਿਆ ਗਿਆ ਸੀ, ਉਦੋਂ ਤੋਂ ਲੈ ਕੇ ਅ¤ਜ ਤ¤ਕ 40 ਲ¤ਖ ਤੋਂ ਵ¤ਧ ਲੋਕ ਇ¤ਥੇ ਆ ਕੇ ਇਸ ਦਾ ਲਾਹਾ ਲੈ ਚੁ¤ਕੇ ਹਨ। ਉਨ੍ਹਾਂ ਦ¤ਸਿਆ ਆਧੁਨਿਕ ਤਕਨੀਕ ‘ਤੇ ਅਧਾਰਤ ਬਣਿਆ ਸਾਇੰਸ ਸਿਟੀ ਦਾ ਸਪੇਸ ਥੀਏਟਰ ਅਪਣੇ-ਆਪ ਵਿਚ ਇਕ ਮਿਸਾਲ ਹੈ। ਇ¤ਥੇ ਆਮ ਥੀਏਟਰ ਨਾਲੋਂ 10 ਗੁਣਾ ਵ¤ਡੀ ਸਕਰੀਨ ‘ਤੇ ਗ਼ਿਲਮ ਦਿਖਾਈ ਜਾਂਦੀ ਹੈ। ਇਕ ਸਮੇਂ ‘ਤੇ ਤਾਂ ਇਵੇਂ ਲਗਦਾ ਹੈ, ਜਿਵੇਂ ਦਰਸ਼ਕ ਵੀ ਇਸ ਗ਼ਿਲਮ ਦਾ ਹਿ¤ਸਾ ਹੋਣ। ਇਸ ਮੌਕੇ ਡਾਇਰੈਕਟਰ ਜਨਰਲ ਵਲੋਂ ਭਾਰਤ ਸਰਕਾਰ ਦੇ ਰੇਲਵੇ ਮੰਤਰਾਲੇ ਵਲੋਂ ਪੁਰਾਣੀ ਰੇਲਵੇ ਤਕਨੀਕ ਨੂੰ ਦਰਸਾਉਂਦੀ ਡੀਜ਼ਲ ਇੰਜਣ ‘ਤੇ ਆਧਾਰਤ ਇ¤ਥੇ ਪ੍ਰਦਰਸ਼ਨੀ ਵਜੋਂ ਲਗਾਈ ਗਈ ਇਕ ਟੋਆਏ ਟਰੇਨ ਦਾ ਵੀ ਉਦਘਾਟਨ ਕੀਤਾ ਗਿਆ ਹੈ। ਇ¤ਥੇ ਦ¤ਸਣ ਯੋਗ ਹੈ ਕਿ ਸਾਇੰਸ ਸਿਟੀ ਵਿਖੇ ਪਹਿਲਾਂ ਹੀ ਪ੍ਰਦੁਸ਼ਣ ਮੁਕਤ ਇਕ ਟਰੈਕ ਲੈਸ ਟਰੇਨ ਵੀ ਚਲਾਈ ਗਈ ਹੈ। ਇਹ ਟੋਆਏ ਟਰੇਨ ਜਿ¤ਥੇ ਸੈਲਾਨੀਆਂ ਲਈ ਵਿਸ਼ੇਸ਼ ਖਿ¤ਚ ਦਾ ਕੇਂਦਰ ਹੋਵੇਗੀ, ਉ¤ਥੇ ਹੀ ਨਾਲ ਦੀ ਨਾਲ ਇਹ ਨੌਜਵਾਨ ਪੀੜ੍ਹੀ ਨੂੰ ਰੇਲਵੇ ਵਰਤੀ ਜਾਣੀ ਵਾਲੀ ਪੁਰਾਤਨ ਤਕਨਾਲੌਜੀ ਤੋਂ ਵੀ ਜਾਣੂ ਕਰਵਾਏਗੀ।

Geef een reactie

Het e-mailadres wordt niet gepubliceerd. Vereiste velden zijn gemarkeerd met *