ਪੰਜਾਬ ਸਰਕਾਰ ਦੀ ਗਲੋਬਲ ਕਬੱਡੀ ਲੀਗ ’ਚ ਯਾਦਾ, ਸੁੱਖਾ ਤੇ ਮੰਗੀ ਦੀ ਅਗਵਾਈ ਵਾਲੀਆਂ ਟੀਮਾਂ ਦਾ ਪਲੜਾ ਰਹਿ ਸਕਦੈ ਭਾਰੀ

-ਅੱਜ ਤੋਂ ਸ਼ੁਰੂ ਹੋ ਰਹੀ ਹੈ ਗਲੋਬਲ ਕਬੱਡੀ ਲੀਗ
ਕਪੂਰਥਲਾ, ਇੰਦਰਜੀਤ ਸਿੰਘ ਚਾਹਲ
ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਵਿਚ ਵਿਸ਼ਵ ਕਬੱਡੀ ਕੱਪ ਤੇ ਬਰੇਕਾਂ ਲੱਗਣ ਤੋਂ ਬਾਅਦ ਕਬੱਡੀ ਦੇ ਵੱਡੇ ਮੰਚ ਤੋਂ ਵਾਂਝੇ ਚੱਲ ਰਹੇ ਰਹੇ ਕਬੱਡੀ ਖਿਡਾਰੀਆਂ ਨੂੰ ਪੰਜਾਬ ਸਰਕਾਰ ਗਲੋਬਲ ਕਬੱਡੀ ਲੀਗ ਦੇ ਰੂਪ ਵਿਚ ਇਕ ਨਵਾ ਮੰਚ ਪ੍ਰਦਾਨ ਕਰਨ ਜਾ ਰਹੀ ਹੈ। ਗਲੋਬਲ ਕਬੱਡੀ ਲੀਗ ਵਿਚ ਛੇ ਟੀਮਾਂ ਵਿਚ ਦੁਨੀਆ ਭਰ ਵਿਚ ਖੇਡਣ ਵਾਲੇ ਪੰਜਾਬੀ ਖਿਡਾਰੀ ਜ¦ਧਰ, ਲੁਧਿਆਣਾ ਤੇ ਮੁਹਾਲੀ ਵਿਚ ਆਪਣੇ ਖੇਡ ਦੇ ਜੌਹਰ ਦਿਖਾਉਣਗੇ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਲੀਗ ਤੇ ਸਾਰਾ ਖਰਚਾ ਨਿੱਜੀ ਸਪਾਂਸਰ ਵਲੋ ਹੀ ਕੀਤਾ ਜਾ ਰਿਹਾ ਹੈ ਸਰਕਾਰ ਸਿਰਫ ਪ੍ਰਸ਼ਾਸਨਿਕ ਤੌਰ ਤੇ ਖੇਡ ਮੈਦਾਨ ਆਦਿ ਹੀ ਮੁਹੱਇਆ ਕਰਵਾ ਰਹੀ ਹੈ। ਹਲਾਂਕਿ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਵਲੋ ਲਗਾਤਾਰ ਪੰਜ ਵਿਸ਼ਵ ਕਬੱਡੀ ਕੱਪ ਕਰਵਾਏ ਗਏ ਸੀ ਜਿਸ ਤੋਂ ਬਾਅਦ ਦੁਨੀਆ ਭਰ ਵਿਚ ਕਬੱਡੀ ਦਾ ਪਸਾਰ ਹੋਇਆ ਸੀ ਤੇ ਵਿਸਵ ਕੱਪ ਵਿਚ ਨਿਰੋਲ ਵਿਦੇਸ਼ ਟੀਮਾਂ ਵੀ ਖੇਡਦੀਆਂ ਨਜ਼ਰ ਆਈਆ ਸਨ। ਪਰ ਹੁਣ ਸੁਆਲ ਇਹ ਉਠਦਾ ਹੈ ਕਿ ਪੰਜਾਬ ਸਰਕਾਰ ਦੀ ਇਹ ਗਲੋਬਲ ਕਬੱਡੀ ਲੀਗ ਅਕਾਲੀਆ ਦੇ ਵਿਸ਼ਵ ਕਬੱਡੀ ਦੀਆਂ ਪੁਰਾਣੀਆਂ ਯਾਦਾਂ ਨੂੰ ਮੁੜ ਤਾਜ਼ਾ ਕਰ ਸਕੇਗੀ ਇਹ ਤਾਂ ਸਮਾਂ ਹੀ ਦੱਸੇਗਾ। ਕਬੱਡੀ ਲੀਗ ਵਿਚ ਭਾਗ ਲੈ ਰਹੀਆਂ ਛੇ ਟੀਮਾਂ ਵਿਚ ਜ਼ਿਆਤਰ ਪੰਜਾਬੀ ਮੂਲ ਦੇ ਖਿਡਾਰੀ ਹੀ ਸ਼ਾਮਲ ਹਨ। ਲੀਗ ਵਿਚ ਕੈਲੀਫੋਰਨੀਆ ਈਗਲ ਦੀ ਅਗਵਾਈ ਕਬੱਡੀ ਜਗਤ ਦੇ ਤਜ਼ਰਬੇਕਾਰ ਖਿਡਾਰੀ ਵਿਸ਼ਵ ਕਬੱਡੀ ਕੱਪਾਂ ਦੇ ਹੀਰੋ ਮੰਗਤ ਸਿੰਘ ਮੰਗੀ ਬੱਗਾ ਪਿੰਡ ਜ¦ਧਰ ਕਰ ਰਹੇ ਹਨ। ਟੀਮ ਵਿਚ ਸੋਹਣ ਰੁੜਕੀ, ਜੱਗਾ ਚਿਟੀ, ਤਾਜ਼ਾ ਕਾਲਾ ਸੰਘਿਆਂ, ਮੱਖਣ ਮੱਖੀ ਵਰਗੇ ਸਟਾਰ ਖਿਡਾਰੀ ਮੌਜੂਦ ਹਨ। ਟੀਮ ’ਚ ਸ਼ਾਮਲ ਤਾਜ਼ਾ ਤੇ ਮੱਖਣ ਮੱਖੀ ਵਰਗੇ ਸਟਾਰ ਰੇਡਰਾਂ ਨੂੰ ਜੱਫਾ ਲਾਉਣਾ ਕਿਸੇ ਵੀ ਟੀਮ ਦੇ ਜਾਫੀਆ ਲਈ ਅਸਾਨ ਨਹੀ ਹੋਵੇਗਾ। ਉਥੇ ਜੱਗਾ ਚਿੱਟੀ ਤੇ ਤਜ਼ਰਬੇਕਾਰ ਮੰਗੀ ਬੱਗਾ ਦੀ ਪਕੜ ’ਚੋ ਬਚ ਕੇ ਨਿਕਲਣਾ ਅਸਾਨ ਨਹੀ ਹੈ। ਦੂਜੀ ਮਜ਼ਬੂਤ ਟੀਮ ਬਲਾਕ ਪੈਥਰ ਦੀ ਅਗਵਾਈ ਮੌਜੂਦਾ ਦੌਰ ਦੇ ਸਭ ਤੋਂ ਸਟਾਰ ਖਿਡਾਰੀ ਯਾਦਵਿੰਦਰ ਸਿੰਘ ਯਾਦਾ ਸੁਰਖਪੁਰ ਦੇ ਹੱਥਾਂ ਵਿਚ ਹੈ। ਯਾਦਾ ਸੁਰਖਪੁਰ ਵਿਸ਼ਵ ਕਬੱਡੀ ’ਚ ਦੋ ਵਾਰ ਬੈਸਟ ਜਾਫੀ ਦਾ ਜੇਤੂ ਖਿਡਾਰੀ ਹੈ ਤੇ ਇਸ ਖਿਡਾਰੀ ਨੇ ਦੁਨੀਆ ਦੇ ਹਰ ਕੋਨੇ ਵਿਚ ਬੈਸਟ ਹੋਣ ਦਾ ਮਾਣ ਪ੍ਰਾਪਤ ਕੀਤਾ। ਯਾਦੇ ਨੂੰ ਵੱਡੇ ਮੈਚਾਂ ਦਾ ਸਪੈਸ਼ਲਿਸਟ ਖਿਡਾਰੀ ਮੰਨਿਆ ਜਾਂਦਾ ਹੈ। ਟੀਮ ਵਿਚ ਯਾਦੇ ਦਾ ਸਾਥ ਦੇਣ ਲਈ ਵਿਸ਼ਵ ਕੱਪ ਖੇਡਣ ਵਾਲਾ ਯਾਦੇ ਦਾ ਭਰਾ ਰਣਯੋਧ ਸਿੰਘ ਸੰਗੋਜਲਾ, ਲੱਖਾ ਚੀਮਾ, ਸੁਖਮਨ ਚੋਹਲਾ ਸਾਹਿਬ ਵਰਗੇ ਵਿਸ਼ਵ ਪੱਧਰੀ ਖਿਡਾਰੀ ਮੌਜੂਦ ਹਨ। ਪਰ ਟੀਮ ਦੀ ਤਾਕਤ ਕਪਤਾਨ ਯਾਦਾ ਤੇ ਯੋਧਾ ਦੀ ਮੌਜੂਦਗੀ ਵਾਲੀ ਮਜ਼ਬੂਤ ਜਾਫ ਲਾਈਨ ਹੋਵੇਗੀ, ਜਿਸ ਤੋਂ ਬਚ ਕੇ ਨਿਕਲਣ ਵਿਰੋਧੀ ਟੀਮਾਂ ਦੇ ਰੇਡਰਾਂ ਲਈ ਅਸਾਨ ਨਹੀ ਹੋਵੇਗਾ। ਵਿਸਵ ਕਬੱਡੀ ਵਿਚ ਸਭ ਤੋਂ ਮਹਿੰਗਾ 4 ਲੱਖ ਰੁਪਏ ਦਾ ਜੱਫਾ ਤੇ ਵਿਸਵ ਕੱਪ ਵਿਚ ਪਹਿਲਾ ਜੱਫਾ ਲਗਾਉਣ ਵਾਲੇ ਸੁੱਖਾ ਭੰਡਾਲ ਦੀ ਅਗਵਾਈ ਵਾਲੀ ਮੇਪਲ ਲੇਫ ਕਨੇਡਾ ਦੀ ਟੀਮ ਨੂੰ ਖਿਤਾਬ ਦੀ ਦਾਅਵੇਦਾਰ ਮੰਨਿਆ ਜਾ ਸਕਦਾ ਹੈ। ਟੀਮ ਦੇ ਕਪਤਾਨ ਸੁੱਖਾ ਭੰਡਾਲ ਦੋਨਾ ਕਪੂਰਥਲਾ ਨੂੰ ਵਿਸ਼ਵ ਕਬੱਡੀ ਜਗਤ ਵਿਚ ਦਮਦਾਰ ਜਾਫੀ ਮੰਨਿਆ ਜਾਂਦਾ ਹੈ। ਟੀਮ ਵਿਚ ਰੇਡਰ ਬਾਗੀ ਪਰਮਜੀਤਪੁਰ, ਕਪੂਰਥਲਾ, ਏਕਮ ਹਠੂਰ, ਗੋਗੋ ਰੁੜਕੀ, ਗੋਪੀ ਫਰੰਗਪੁਰੀਆ, ਰਾਜਾ ਭੰਡਾਲ ਦੋਨਾ ਟੀਮ ਦੀ ਤਾਕਤ ਹਨ। ਪਰ ਇਸ ਦੀ ਜਾਫ ਲਾਈਨ ਸੁੱਖਾ ਭੰਡਾਲ ਤੇ ਏਕਮ ਹਠੂਰ, ਗੋਗੋ ਰੁੜਕੀ ਦੀ ਮੌਜੂਦਗੀ ਵਿਚ ਬੇਹੱਦ ਦਮਦਾਰ ਹੈ। ਉਥੇ ਹੀ ਸਿੰਘ ਵਾਰੀਅਜ਼ ਪੰਜਾਬ ਦੀ ਟੀਮ ਨੂੰ ਚੰਗੀ ਟੀਮ ਮੰਨਿਆ ਜਾ ਰਿਹਾ ਹੈ ਟੀਮ ਦੀ ਅਗਵਾਈ ਸਟਾਰ ਰੇਡਰ ਨੰਨੀ ਗੋਪਾਲਪੁਰ ਦੇ ਹੱਥਾਂ ਵਿਚ ਹੈ। ਟੀਮ ਵਿਚ ਐਸਜੀਪੀਸੀ ਟੀਮ ਵਲੋ ਖੇਡੇ ਸੱਤੂ ਖਡੂਰ ਸਾਹਿਬ ਸਮੇਤ ਜ਼ਿਆਦਾਤਰ ਖਿਡਾਰੀ ਐਸਜੀਪੀਸੀ ਦੀ ਟੀਮ ਵਲੋ ਖੇਡੇ ਹਨ ਤੇ ਜ਼ਿਆਦਤਾਰ ਪਗੜੀਧਾਰੀ ਖਿਡਾਰੀ ਮੌਜੂਦ ਸਨ। ਇਸ ਟੀਮ ਨੂੰ ਹਲਕੇ ਵਿਚ ਲੈਣ ਵਿਰੋਧੀ ਟੀਮਾਂ ਲਈ ਬੇਹੱਦ ਖਤਰਨਾਖ ਹੋ ਸਕਦਾ ਹੈ। ਬਾਕੀ ਦੋ ਟੀਮਾਂ ਹਰਿਆਣਾ ਲਾਈਨਸ ਤੇ ਦਿੱਲੀ ਟਾਈਗਰ ਬਾਰੇ ਕੁਝ ਕਿਹਾ ਨਹੀ ਜਾ ਸਕਦਾ ਇਨ੍ਹਾਂ ਟੀਮਾਂ ਵਿਚ ਜ਼ਿਆਦਾਤਰ ਨਵੇ ਖਿਡਾਰੀ ਮੌਜੂਦ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *