ਸੰਤ ਕਰਤਾਰ ਸਿੰਘ ਜੀ ਬੰਬੇ ਵਾਲੇ ਯੂਰਪ ਦੇ ਧਾਰਮਿਕ ਟੂਰ ਤੇ ਹਨ

ਬੈਲਜੀਅਮ 22 ਅਕਤੂੰਬਰ (ਹਰਚਰਨ ਸਿੰਘ ਢਿੱਲੋਂ) ਧਰਮ ਪ੍ਰਚਾਰ ਦੇ ਟੂਰ ਤੇ ਯੁਰਪ ਦੇ ਵੱਖ ਵੱਖ ਦੇਸ਼ਾਂ ਵਿਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਵਾਲੇ ਸੰਤ ਕਰਤਾਰ ਸਿੰਘ ਜੀ ਕੱਲ ਐਤਵਾਰ ਬੈਲਜੀਅਮ ਦੇ ਸੰਤਰੂੰਧਨ ਦੇ ਗੁਰਦੁਆਰੇ ਸੰਗਤ ਸਹਿਬ ਵਿਚ ਸੰਗਤਾਂ ਅਤੇ ਗੁਰੂ ਮਹਾਰਾਜ ਜੀ ਦੀ ਹਜੂਰੀ ਵਿਚ ਹਾਜਰੀ ਭਰੀ, ਅਤੇ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜਾਪ ਨਾਲ ਜੋੜੀ ਰਖਿਆ, ਸਿੱਖ ਧਰਮ ਤੇ ਚੱਲ ਰਹੇ ਮੁਸ਼ਕਲਾਂ ਦੇ ਦੌਰ – ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਫੜਕੇ ਸਜਾਵਾ ਨਾ ਦੇਣੀਆਂ- ਪੰਜਾਬ ਵਿਚ ਨਸ਼ਿਆਂ ਨਾਲ ਬੇਹਾਲ ਪ੍ਰਵਾਰਾਂ ਦੀ ਦਰਦ ਭਰੀਆਂ ਅਵਾਜਾ ਜਿਹਨਾ ਦੀ ਕੋਈ ਸਾਰ ਨਹੀ ਲੈ ਰਿਹਾ, ਭਾਵੇ ਪੰਜਾਬ ਵਿਚ ਬਹੁਤ ਸਾਰੀਆਂ ਧਾਰਮਿਕ ਸੰਸਥਾਵਾ ਸਿੱਖੀ ਦੀ ਪ੍ਰਫੁੱਲਤਾ ਵਾਸਤੇ ਧਰਮ ਪ੍ਰਚਾਰ ਆਪਣੇ ਦਸਵੰਦ ਰਾਹੀ ਸੇਵਾ ਪਾ ਕੇ ਲੋਕ ਸੇਵਾ ਵਿਚ ਅਹਿਮ ਰੋਲ ਨਿਭਾ ਰਹੇ ਹਨ, ਪਰ ਫੇਰ ਵੀ ਇਹ ਉਪਰਾਲੇ ਕਾਫੀ ਨਹੀ ਹਨ, ਸੰਤ ਕਰਤਾਰ ਸਿੰਘ ਜੀ ਆਪ ਵੀ ਧਾਰਮਿਕ ਵਿਦਿਆਲਾ ਆਪਣੇ ਤਿੱਲ ਫੁੱਲ ਭੇਟਾ ਨਾਲ ਚਲਾ ਰਹੇ ਹਨ, ਪਰ ਜਿੰਨਾ ਚਿਰ ਸਾਡੀਆਂ ਉਚ ਧਾਰਮਿਕ ਸੰਸਥਾਵਾ ਨਿਰੋਲ ਹੋ ਕੇ -ਸ਼ੁਹਿਰਦ ਹੋ ਕੇ ਉਪਰਾਲੇ ਨਹੀ ਕਰਦੀਆਂ ਉਤਨਾ ਚਿਰ ਗੱਲ ਨਹੀ ਬਣਦੀ, ਖਾਲਸਾ ਪੰਥ ਵਾਸਤੇ ਬੜੇ ਮੁਸ਼ਕਲ ਦਾ ਦੌਰ ਅਜੋਕੇ ਸਮੇ ਵਿਚ ਪੰਜਾਬ ਦੀ ਧਰਤੀ ਤੇ ਚੱਲ ਰਿਹਾ ਹੈ ਸਾਨੂੰ ਸਾਰਿਆਂ ਨੂੰ ਮਿਲਕੇ ਉਹਨਾ ਸਾਰੇ ਜਥੈਦਾਰਾਂ ਦਾ ਸਾਥ ਦੇਣਾ ਬਣਦਾ ਹੈ ਜੋ ਬੇਅਦਬੀ ਮਸਲੇ ਤੇ ਰਾਤ ਦਿਨ ਇੱਕ ਕਰਕੇ ਬੜੈ ਸਿਰੜ ਨਾਲ ਡੱਟੇ ਹੋਏ ਹਨ, ਸੰਤ ਕਰਤਾਰ ਸਿੰਘ ਜੀ ਅਗਲੇ ਹਫਤੇ 28 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਚ ਸੰਗਤਾਂ ਦੇ ਸਨਮੁੱਖ ਹਾਜਰੀ ਭਰਨਗੇ, ਅਤੇ 4 ਨਵੰਬਰ ਨੂੰ ਉਪਰਟਿੰਗਿਨ ਬਰਗਲੋਨ ਗੁਰੂ ਘਰ ਵਿਚ ਅਤੇ ਪਰਸੋ ਬੁੱਧਵਾਰ 24 ਅਕਤੂਬਰ ਨੂੰ ਕਨੋਕੇ ਗੁਰੂ ਘਰ ਹਾਜਰੀ ਭਰਨਗੇ, ਅਤੇ ਉਸ ਤੋ ਬਾਅਦ ਇੱਟਲੀ ਦੇ ਵੱਖ ਵੱਖ ਗੁਰੂ ਘਰਾਂ ਵਿਚ ਧਾਰਮਿਕ ਪ੍ਰਚਾਰ ਰਾਹੀ ਹਾਜਰੀ ਭਰਨਗੇ,
ਬੀਤੇ ਐਤਵਾਰ ਸੰਤਰੂੰਧਨ ਗੁਰਦੁਆਰਾ ਸੰਗਤ ਸਾਹਿਬ ਵਿਚ ਸਤਕਾਰਯੋਗ ਬੀਬੀਆਂ ਪਲਵਿੰਦਰ ਕੌਰ ਜਸਪ੍ਰੀਤ ਕੌਰ ਸ਼ਰਮੀਲਾ ਕੌਰ ਅਤੇ ਹੋਰ ਸਹਿਯੋਗੀਆਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਲੰਗਰ ਦੀ ਸੇਵਾ ਵਿਚ ਹਿਸਾ ਪਾਕੇ ਵਾਹਿਗੁਰੂ ਜੀ ਦਾ ਧੰਨਵਾਦ ਕੀਤਾ , ਗੁਰੂ ਘਰ ਦੇ ਗ੍ਰੰਥੀ ਜੀ ਨੇ ਸ਼ਬਦ ਕੀਰਤਨ ਰਾਹੀ ਹਾਜਰੀ ਭਰੀ ਅਤੇ ਵਾਹਿਗੁਰੂ ਸ਼ਬਦ ਨਾਲ ਸਾਰੀ ਸੰਗਤ ਨੂੰ ਜੋੜਿਆ ਅਤੇ ਸਾਰਿਆਂ ਦਾ ਧੰਨਵਾਦ ਕੀਤਾ,    

Geef een reactie

Het e-mailadres wordt niet gepubliceerd. Vereiste velden zijn gemarkeerd met *