ਸੰਤੋਖਪੁਰਾ ਮੁਹੱਲਾ ਦੇ ਵਸਨੀਕਾਂ ਨੇ ਨਗਰ ਨਿਗਮ ਕਮੀਸ਼ਨਰ ਦੇ ਨਾਂ ਦਿੱਤਾ ਮੰਗ ਪੱਤਰ

* ਸਟ੍ਰੀਟ ਲਾਈਟ ਅਤੇ ਵਾਟਰ ਸਪਲਾਈ ਦਰੁੱਸਤ ਕਰਨ ਦੀ ਮੰਗ
* ਸੀਵਰੇਜ ਦੀ ਨੀਵਾਂ ਢੱਕਣ ਦੇ ਰਿਹਾ ਹਾਦਸੇ ਨੂੰ ਸੱਦਾ
ਫਗਵਾੜਾ 23 ਅਕਤੂਬਰ (ਅਸ਼ੋਕ ਸ਼ਰਮਾ) ਸਥਾਨਕ ਮੁਹੱਲਾ ਸੰਤੋਖਪੁਰਾ ਦੇ ਸਮੂਹ ਵਸਨੀਕਾ ਨੇ ਯੂਥ ਵੈਲਫੇਅਰ ਕਲੱਬ ਰਜਿ. ਫਗਵਾੜਾ ਦੇ ਪ੍ਰਧਾਨ ਬਲਜੀਤ ਸਿੰਘ ਬਿੱਲਾ ਦੀ ਅਗਵਾਈ ਹੇਠ ਨਗਰ ਨਿਗਮ ਕਮੀਸ਼ਨਰ ਦੇ ਨਾਮ ਅੱਜ ਇਕ ਮੰਗ ਪੱਤਰ ਮੇਅਰ ਅਰੁਣ ਖੋਸਲਾ ਨੂੰ ਦਿੱਤਾ ਅਤੇ ਮੰਗ ਕੀਤੀ ਕਿ ਮੁਹੱਲਾ ਸੰਤੋਖਪੁਰਾ ਦੀ ਗਲੀ ਨੰ. 12 ਤੋਂ 15 ਤਕ ਸਟ੍ਰੀਟ ਲਾਈਟ ਦੀ ਵਿਵਸਥਾ ਨੂੰ ਦਰੁਸਤ ਕਰਵਾਇਆ ਜਾਵੇ ਕਿਉਂਕਿ ਰਾਤ ਸਮੇਂ ਹਨ•ੇਰੇ ਵਿਚ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਣ ਦਾ ਖਤਰਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਸੜਕਾਂ ਉਪਰ ਟੋਏ ਪਏ ਹੋਣ ਕਰਕੇ ਰਾਹਗੀਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਧਾਨ ਬਲਜੀਤ ਸਿੰਘ ਬਿੱਲਾ ਤੋਂ ਇਲਾਵਾ ਚੇਅਰਮੈਨ ਅਵਤਾਰ ਸਿੰਘ, ਸਕੱਤਰ ਪਰਿਮੰਦਰ ਸਿਆਲ, ਕੈਸ਼ੀਅਰ ਗੁਰਦੀਪ ਕੌਰ ਅਤੇ ਹੋਰਨਾਂ ਨੇ ਦੱਸਿਆ ਕਿ ਰੇਲਵੇ ਲਾਈਨ ਦੇ ਨਾਲ ਚੋਰਸਤੇ ਵਿਚ ਗਟਰ ਦਾ ਢੱਕਣ ਸੜਕ ਤੋਂ ਕਾਫੀ ਨੀਵਾਂ ਹੋਣ ਕਾਰਨ ਬਣੇ ਟੋਏ ਵਿਚ ਬਰਸਾਤ ਦਾ ਪਾਣੀ ਖੜਾ ਹੋਣ ਤੇ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਲਾਕੇ ਵਿਚ ਵਾਟਰ ਸਪਲਾਈ ਦੀ ਸੁਵਿਧਾ ਹੈ ਪਰ ਪਾਣੀ ਦਾ ਪਰੈਸ਼ਰ ਬਹੁਤ ਘੱਟ ਹੋਣ ਕਰਕੇ ਮਜਬੂਰੀ ਵਿਚ ਟੁੱਲੂ ਪੰਪ ਲਗਾਉਣਾ ਪੈਂਦਾ ਹੈ। ਜਿਹਨਾਂ ਗਰੀਬ ਪਰਿਵਾਰਾਂ ਪਾਸ ਸਮਰਥਾ ਨਹੀਂ ਹੈ ਉਹਨਾਂ ਨੂੰ ਖਾਣਾ ਬਨਾਉਣ ਤੋਂ ਲੈ ਕੇ ਨ•ਹਾਉਣ ਲਈ ਵੀ ਲੋੜੀਂਦਾ ਪਾਣੀ ਨਸੀਬ ਨਹੀਂ ਹੋ ਰਿਹਾ। ਉਹਨਾਂ ਪੁਰਜੋਰ ਮੰਗ ਕੀਤੀ ਕਿ ਮੁਢਲੀਆਂ ਸਹੂਲਤਾਂ ਵਿਚ ਰੁਕਾਵਟ ਬਣੀਆਂ ਉਕਤ ਪਰੇਸ਼ਾਨੀਆਂ ਨੂੰ ਪਹਿਲ ਦੇ ਅਧਾਰ ਤੇ ਦੂਰ ਕੀਤਾ ਜਾਵੇ। ਇਸ ਮੌਕੇ ਸੁਧੀਰ ਸ਼ਰਮਾ ਬੱਬੂ ਪ੍ਰਧਾਨ, ਬਲਜੀਤ ਸਿੰਘ, ਧਰਮ ਸਿੰਘ ਸੱਗੂ, ਕੇਵਿਨ ਸਿੰਘ, ਭਵਿਸ਼ਯ ਆਦਿ ਤੋਂ ਇਲਾਵਾ ਰਾਹੁਲ ਕੁਮਾਰ, ਵਿਜੇ ਕੁਮਾਰ, ਰੰਜਨਾ ਸ਼ਰਮਾ, ਕੁਲਦੀਪ ਕੁਮਾਰ, ਗੋਲਡੀ, ਪਰਮਜੀਤ ਕੌਰ, ਸਿਮਰ ਕੌਰ, ਸਿੰਕੂ ਦੇਵੀ ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *