ਨਾਰਵੇ ਦੇ ਸ਼ਹਿਰ ਅਸਲੋ ਵਿਖੇ ਦੁਰਗਾ ਪੂਜਾ ਮਨਾਈ ਗਈ।


ਅਸਲੋ(ਰੁਪਿੰਦਰ ਢਿੱਲੋ ਮੋਗਾ) ਬੀਤੇ ਦਿਨੀ ਨਾਰਵੇ ਦੀ ਰਾਜਧਾਨੀ ਅਸਲੋ ਦੇ ਲੀਲੇਆਕਰ ਸਥਿਤ ਅਸਲੋ ਪ੍ਰਵਾਸੀ ਬੰਗਾਲੀ ਸੰਸਥਾ ਵੱਲੋ ਤਿੰਨ ਦਿਨਾ ਦੁਰਗਾ ਮਾਂ ਨੂੰ ਸਮਰਪਿਤ ਦੁਰਗਾ ਉਤਸਵ ਮਨਾਇਆ ਗਿਆ। ਸੰਸਥਾ ਦੇ ਬੁਲਾਰੇ ਸੁਰੋਜੀਤ ਦਾਸ ਤੇ ਕਮਾਲੀਕਾ ਲੋਧ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਦੂਸਰੀ ਵਾਰ ਹੈ ਕਿ ਅਸੀ ਸੰਸਥਾ ਦੇ ਮੈਬਰ ਦੁਰਗਾ ਪੂਜਾ ਦਾ ਆਜੋਯਨ ਅਸਲੋ ਵਿਖੇ ਕਰ ਰਹੇ ਹਾਂ ਅਤੇ ਦੁਰਗਾ ਪੂਜਾ ਬੰਗਾਲੀਆ ਲਈ ਬਹੁਤ ਮਹੱਤਵ ਰੱਖਦੀ ਹਾਂ ਅਤੇ ਮਾਂ ਦੁਰਗਾ ਦੀਆ ਮੂਰਤੀਆ ਕੋਲਕਾਤਾ(ਭਾਰਤ) ਤੋ ਮੰਗਵਾਈਆ ਗਈਆ ਹੈ ਅਤੇ ਇਸ ਤੋ ਇਲਾਵਾ ਇਸ ਤਰਾ ਦੇ ਆਜੋਯਨ ਨਾਲ ਇੱਥੇ ਵਿਦੇਸ਼ੀ ਧਰਤੀ ਤੇ ਜੰਮੇ ਸਾਡੇ ਬੱਚਿਆ ਨੂੰ ਆਪਣੀ ਸੰਸਕ੍ਰਿਤੀ ,ਭਾਸ਼ਾ,ਵਿਰਸਾ ਅਤੇ ਧਰਮ ਨਾਲ ਜੁੜਨ ਦਾ ਮੋਕਾ ਮਿੱਲਦਾ ਹੈ।ਤਿੰਨ ਦਿਨ ਚੱਲੇ ਇਸ ਉਤਸਵ ਚ ਮਾਂ ਦੁਰਗਾ ਦੀ ਉਸਤਤ ਕੀਤੀ ਗਈ ਅਤੇ ਇਸ ਦੋਰਾਨ ਵੱਖ ਵੱਖ ਪ੍ਰਕਾਰ ਦੇ ਬੰਗਾਲੀ ਖਾਣੇ ਦਾ ਆਨੰਦ ਪੂਜਾ ਚ ਸ਼ਾਮਿਲ ਲੋਕਾ ਵੱਲੋ ਮਾਣਿਆ ਗਿਆ। ਇਸੇ ਮੋਕੇ ਵਿਸ਼ੇਸ ਤੋਰ ਤੇ ਕੋਲਕਾਤਾ ਤੋ ਆਏ ਬੰਗਾਲੀ ਸਿੰਗਰ ਈਮੋਨ ਚਟੈਰਜੀ ਵੱਲੋ ਆਪਣੇ ਗੀਤਾ ਨਾਲ ਸੱਭ ਦਾ ਮਨੋਰੰਜਨ ਕੀਤਾ ਗਿਆ।

Geef een reactie

Het e-mailadres wordt niet gepubliceerd. Vereiste velden zijn gemarkeerd met *