ਹਲਕਾ ਦਾਖਾ ‘ਤੋਂ ਖ਼ਲੀਫਾ ਹੋਣੇ ਚਾਂਹੀਦੇ ਹਨ ਕਾਂਗਰਸ ਦੇ ਉਮੀਦਵਾਰ: ਵੇਟਲਿਫਟਰ ਤੀਰਥ ਰਾਮ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅਖੌਤੀ ਅਕਾਲੀ ਪੰਥਕ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਾਂ ਕਰਨ ਦੇ ਰੋਸ ਵਜੋਂ ਹਲਕਾ ਦਾਖਾ ਦੇ ਵਿਧਾਇਕ ਸਰਦਾਰ ਹਰਵਿੰਦਰ ਸਿੰਘ ਫੂਲਕਾ ਵੱਲੋਂ ਦਿਤੇ ਅਸਤੀਫੇ ਬਾਅਦ ਵਿਧਾਇਕ ਬਣਨ ਲਈ ਚਾਹਵਾਨ ਉਮੀਦਵਾਰ ਅਤੇ ਉਹਨਾਂ ਦੇ ਸਮਰਥਕਾਂ ਨੇ ਸਰਗਰਮੀਆਂ ਅਰੰਭ ਦਿੱਤੀਆਂ ਹਨ।
ਬੈਲਜ਼ੀਅਮ ਰਹਿੰਦੇ ਪਾਵਰ ਵੇਟਲਿਫਟਰ ਸ੍ਰੀ ਤੀਰਥ ਰਾਮ ਨੇ ਕਾਂਗਰਸ ਹਾਈ ਕਮਾਂਡ ‘ਤੋਂ ਮੰਗ ਕੀਤੀ ਹੈ ਕਿ ਸ੍ਰੀ ਪ੍ਰਸੋ਼ਤਮ ਲਾਲ ਖ਼ਲੀਫਾ ਹੀ ਕਾਂਗਰਸ਼ ਵਿੱਚੋ ਸਭ ‘ਤੋਂ ਯੋਗ ਉਮੀਦਵਾਰ ਹਨਜਿਹੜੇ ਇਸ ਹਲਕੇ ਵਿੱਚ ਬਹੁਤ ਹਰਮਨ ਪਿਆਰੇ ਵੀ ਹਨ ਤੇ ਲੋਕਾਂ ਦੀ ਸੇਵਾ ਵਿੱਚ 24 ਘੰਟੇਂ ਤੱਤਪਰ ਰਹਿੰਦੇ ਹਨ। ਸ੍ਰੀ ਤੀਰਥ ਰਾਮ ਦਾ ਕਹਿਣਾ ਹੈ ਕਿ ਸੀਨੀਅਰ ਕਾਂਗਰਸੀ ਆਗੂ ਤੇ ਸਮਾਜ ਸੇਵੀ ਸ੍ਰੀ ਪ੍ਰਸ਼ੋਤਮ ਲਾਲ ਖ਼ਲੀਫਾ ਜੋ ਪੰਜਾਬ ਖਾਦੀ ਬੋਰਡ ਦੇ ਚੇਅਰਮੈਂਨ ਰਹਿ ਚੁੱਕੇ ਹਨ ਨੂੰ ਦਾਖਾ ਹਲਕੇ ‘ਤੋਂ ਉਮੀਦਵਾਰ ਬਣਾਉਣਾ ਹੀ ਕਾਂਗਰਸ ਪਾਰਟੀ ਲਈ ਫਇਦੇਮੰਦ ਹੋਵੇਗਾ ਕਿਉਕਿ ਸ੍ਰੀ ਖ਼ਲੀਫਾ ਵੱਡੀ ਗਿਣਤੀ ਵੋਟਾਂ ਲੈ ਕੇ ਵਿਰੋਧੀ ਉਮੀਦਵਾਰਾਂ ਨੂੰ ਹਰਾਉਣ ਦੀ ਸਮਰੱਥਾ ਰਖਦੇ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *