ਮੁੜ ਧਰਤੀ ਤੇ ਪਰਤ ਆਏ ਡਾਇਨਾਸੁਰ, ਸਾਇਸ ਸਿਟੀ ‘ਚ ਚਲਦੇ ਫਿਰਦੇ ਡਾਇਨਾਸੁਰਾਂ ਦੀ ਗੈਲਰੀ ਦਾ ਉਦਘਾਟਨ

????????????????????????????????????

(ਕਪੂਰਥਲਾ, ਇੰਦਰਜੀਤ ਸਿੰਘ ਚਾਹਲ)
ਸਾਇੰਸ ਸਿਟੀ ਦੇ ਡਾਇਨੋਸੋਰ ਪਾਰਕ ਵਿਚ ਹੁਣ ਘੁੰਮਦੇ-੍ਯਫਿਰਦੇ ਅਸਲ ਵਰਗੇ ਡਾਇਨੋਸੋਰ, ਕਰੋੜਾਂ ਸਾਲ ਪਹਿਲਾਂ ਦੇ ਡਾਇਨੋਸੋਰਾਂ ਦੀ ਯਾਦ ਤਾਜਾ ਕਰਵਾਉਣਗੇ। ਡਾਇਨੋਸੋਰ ਪਾਰਕ ਵਿਚ ਅਸਲੀ ਡਾਇਨੋਸੋਰਾਂ ਦੀ ਵੇਸਭੁਸਾ ਵਿਚ ਡਰਵਾਣੀਆਂ ਹਰਕਤਾਂ ਕਰਦੇ ਇਨਸਾਨ ਇਸ ਤਰ੍ਹਾਂ ਲਗਦੇ ਹਨ, ਜਿਵੇਂ ਡਾਇਨੋਸੋਰ ਫਿਰ ਧਰਤੀ ‘ਤੇ ਮੁੜ ਪਰਤ ਆਏ ਹੋਣ। ਸਾਇੰਸ ਸਿਟੀ ਦੀ ਸ਼ੋਭਾ ਵਧਾਉਂਦੇ ਇਹ ਚਲਦੇ-ਫਿਰਦੇ ਡਾਇਨੋਸੋਰ, ਜਿੱਥੇ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹਨ, ਉੱਥੇ ਹੀ ਜਾਣਕਾਰੀਆਂ ਭਰਪੂਰ ਵੀ ਹਨ। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਡਾਇਨੋਸੋਰ ਪਾਰਕ ਵਿਚ ਚਲਦੇ-ਫਿਰਦੇ ਡਾਇਨੋਸੋਰਾਂ ਦੀ ਗੈਲਰੀ ਦਾ ਉਦਘਾਟਨ ਕਰਦਿਆਂ ਡਾਇਰੈਕਟਰ ਜਨਰਲ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਾਇਅਬ ਨੇ ਕਿਹਾ ਕਿ ਰੌਬਟਿਕ ਡਾਇਨੋਸੋਰਾਂ ਦਾ ਸੈਲਾਨੀਆਂ ਨਾਲ ਆਕਰਸ਼ਣ ਜਿੱਥੇ ਇਕ ਅਦਭੁੱਤ ਨਜ਼ਾਰਾ ਪੇਸ਼ ਕਰਦਾ ਹੈ, ਉੱਥੇ ਆਧੁਨਿਕ ਤਕਨੀਕ ਨੂੰ ਵੀ ਦਰਸਾਉਂਦਾ ਹੈ। ਡਾਇਨੋਸੋਰਾਂ ਦੀ ਤਕਨਾਲੌਜੀ ਸਬੰਧੀ ਸਾਰੀ ਵਿਸਥਾਰਤ ਜਾਣਕਾਰੀ ਆਧੁਨਿਕ ਤਕਨੀਕ ਦਾ ਨਮੂਨਾ ਪੇਸ਼ ਕਰਨ ਦੇ ਨਾਲ ਨਾਲ, ਇੱਥੇ ਡਾਇਨੋਸੋਰਾਂ ਦੇ ਯੁੱਗ ਦਾ ਕਦੇ ਨਾ ਭੁੱਲਣ ਵਾਲਾ ਇਕ ਤਜਰਬਾ ਸਾਨੂੰ ਦਿੰਦਾ ਹੈ। ਹਿਲਦੇ-ਜੁਲਦੇ ਡਾਇਨੋਸੋਰਾਂ ਦਾ ਢਾਂਚਾ ਮਜ਼ਬੂਤ ਸਟੀਲ ਅਤੇ ਸੀਲਕਾ ਦਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਇਸ ਵਿਚ ਕਈ ਤਰ੍ਹਾਂ ਦੀਆਂ ਮੋਟਰਾਂ ਵੀ ਲਗਾਈਆਂ ਗਈਆਂ ਹਨ। ਸਾਇੰਸ ਸਿਟੀ ਵਿਖੇ ਆਏ ਸੈਲਾਨੀ ਡਾਇਨੋ ਪਾਰਕ ਵਿਚ ਜਦੋਂ ਡਾਇਨੋਸੋਰਾਂ ਦੀਆਂ ਅੱਖਾਂ ਦੀ ਚਬਕ, ਵੱਖ ਵੱਖ ਅਵਾਜ਼ਾ ਨਾਲ ਮੂੰਹ ਦਾ ਖੁੱਲ੍ਹਣਾ ਤੇ ਬੰਦ ਹੋਣਾ, ਪੂੰਛ ਦੀ ਹਰਕਤ ਅਤੇ ਸਾਹ ਲੈਂਦਾ ਪੇਟ ਦੇਖਣਗੇ ਤਾਂ ਉਹਨਾਂ ਨੂੰ ਇਵੇਂ ਲਗੇਗਾ ਜਿਵੇਂ ਸੱਚ-ਮੁੱਚ ਦੇ ਡਾਇਨੋਸੋਰਾਂ ਵਿਚ ਹੀ ਘੁੰਮ ਰਹੇ ਹੋਣ। ਇਸ ਗੈਲਰੀ ਵਿਚ ਜਿਉਂਦੇ ਜਾਗਦੇ ਦਿਸਦੇ ਟੀਨੋਸੋਰਸ (ਟੀ ਰੈਕਸ), ਸਟੀਗੋਸੋਰਸ,ਮੈਮੀਨੋਚੋਰਸ, ਟਰਾਈਸੀਰੋਟੋਪਸ ਅਤੇ ਬੈਰੀਓਨੋਕ ਆਦਿ ਡਾਇਨੋਸੋਰਾਂ ਦੇ ਮਾਡਲ ਲਗਾਏ ਗਏ ਹਨ।
ਸ੍ਰੀ ਤਾਇਅਬ ਨੇ ਦੱਸਿਆ ਕਿ ਇਸ ਤੋਂ ਇਲਾਵਾ 5 ਜਾਣਕਾਰੀ ਭਰਪੂਰ ਵਿਗਿਆਨਕ ਕਿਓਸਕ ਜਿਹੜੇ ਕਿ ਚੱਟਾਨਾਂ, ਨਗਾਂ ਅਤੇ ਮਿੱਟੀ ਦੇ ਵਿਗਿਆਨ ‘ਤੇ ਅਧਾਰਤ ਹਨ। ਉਨ੍ਹਾਂ ਕਿਹਾ ਕਿ ਇਹ ਕਿਓਸਕ ਇੱਥੇ ਆਉਣ ਵਾਲੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਵੱਖ-ਵੱਖ ਧਾਤਾਂ, ਵੱਖ-ਵੱਖ ਨਗਾ, ਚੱਟਾਨਾਂ ਦੀਆਂ ਕਿਸਮਾਂ, ਖਸ਼ਣਿਜਾਂ ਅਤੇ ਆਂਦੀ ਤੋਂ ਪਹਿਲਾਂ ਅਤੇ ਬਾਅਦ ਭਾਰਤੀ ਸਿੱਕਿਆਂ ਬਾਰੇ ਜਾਣਕਾਰੀ ਦੇਣਗੇ।
ਇਸ ਗੈਲਰੀ ਦੀ ਕੁੱਲ ਲਾਗਤ 1.5 ਕਰੋੜ ਰੁਪਏ ਦੀ ਹੈ। ਰੌਬਟਿਕ ਡਾਇਨੋਸੋਰ ਗੈਲਰੀ ਦਿੱਲੀ ਦੀ ਇਨੋਵੇਟਿਵ ਵਿਊ ਕੰਪਨੀ ਵਲੋਂ ਤਿਆਰ ਕੀਤੀ ਗਈ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *