ਸੰਗਤ ਸਾਹਿਬ ਗੁਰੂਘਰ ਦੀ ਬਿਲਡਿੰਗ ਦਾ ਬਹੁਤ ਜਿਆਦਾ ਕੰਮ ਮੁਕੰਮਲ ਹੋ ਚੁੱਕਾ ਹੈ


ਬੈਲਜੀਅਮ 26 ਅਕਤੂਬਰ (ਹਰਚਰਨ ਸਿੰਘ ਢਿੱਲੋਂ) ਬੈਲਜੀਅਮ ਦੇ ਸੰਤਰੂੰਧਨ ਸੈਂਟਰ ਸ਼ਹਿਰ ਵਿਚ ਸੰਗਤ ਸਾਹਿਬ ਗੁਰਦੁਆਰੇ ਦੀ ਨਵੀ ਬਿਲਡਿੰਗ ਤਿਆਰ ਹੋ ਰਹੀ ਹੈ ਜਿਸ ਦਾ ਬਾਹਰਲੀਆਂ ਕੰਧਾਂ ਆਦਿ ਅਤੇ ਆਖਰੀ ਮੰਜਲ ਦੀ ਛੱਤ ਦਾ ਕੰਮ ਕੰਪਲੀਟ ਹੋ ਚੁੱਕਾ ਹੈ ਸਰਦੀਆਂ ਦੇ ਮੌਸਮ ਦੀ ਆਮਦ ਨੂੰ ਦੇਖਦੇ ਹੋਏ ਜਲਦੀ ਤੋ ਜਲਦੀ ਛੱਤ ਤੇ ਇਜੋਲਾਸਿਉ ਰੂਫਲਿੰਗ ਦਾ ਕੰਮ ਕੰਪਲੀਟ ਹੋ ਗਿਆ ਹੈ ਪਿਛਲੇ ਹਫਤੇ ਐਤਵਾਰ ਸ਼ਾਮੀ ਪੁਰਾਣੇ ਗੁਰਦੁਆਰੇ ਦੇ ਧਾਰਮਿਕ ਪ੍ਰੋਗਰਾਮ ਦੀ ਸਮਾਪਤੀ ਉਪਰੰਤ ਕੁਝ ਸੰਗਤਾਂ ਇਸ ਨਵੀ ਬਿਲਡਿੰਗ ਦੇਖਣ ਗਈਆਂ ਦਾਸ ਨੇ ਪ੍ਰਬੰਧਿਕ ਕਮੇਟੀ ਦੇ ਸਾਰੇ ਮੈਬਰਾਂ ਨੂੰ ਅਤੇ ਕੁਝ ਹੋਰ ਨੌਜੁਆਨ ਜਿਹਨਾ ਨੂੰ ਛਨੀਚਰ ਐਤਵਾਰ ਆਪਣੇ ਕੰਮਾਂ ਤੋ ਛੁੱਟੀ ਹੂੰਦੀ ਹੈ ਉਹ ਸਾਰੇ ਆਪਣੇ ਹੱਥੀ ਗੁਰਦੁਆਰੇ ਵਿਚ ਫਰੀ ਸੇਵਾ ਕਰਕੇ ਦਸਵੰਦ ਵਿਚ ਸਰਦਾ ਪੂਜਦਾ ਹਿਸਾ ਪਾਉਦੇ ਦੇਖਿਆਂ ਜੋ ਹੱਥੀ ਸੇਵਾ ਕਰ ਰਹੇ ਸਨ, ਬਿਨ ਕਰਮਾ ਹੱਥੀ ਸੇਵਾ ਨਸੀਬ ਨਹੀ ਹੂੰਦੀ , ਬਣੇ ਗੁਰਦੁਆਰਿਆਂ ਤੇ ਤਾਂ ਹਰ ਕੋਈ ਹੱਕ ਜਿਤਾਉਦਾ ਰਹਿੰਦਾ ਹੈ ਪਤਾ ਤਾਂ ਲੱਗਦਾ ਜਦ ਤੰਨ ਮੰਨ ਧੰਨ ਅਤੇ ਆਪਣੇ ਸਰੀਰ ਨੂੰ ਤਕਲੀਫ ਦੇ ਕੇ ਹੱਥੀ ਸੇਵਾ ਕੀਤੀ ਜਾਵੇ, ਅਸੀ ਇਹਨਾ ਪ੍ਰਬੰਧਿਕ ਕਮੇਟੀ ਮੈਂਬਰਾਂ ਅਤੇ ਸੇਵਾਦਾਰਾਂ ਦੇ ਬਹੁਤ ਧੰਨਵਾਦੀ ਹਾਂ ਅਤੇ ਹੌਸਲਾ ਅਫਜਾਈ ਕਰਦੇ ਹਾਂ, ਇਸ ਬਣ ਰਹੀ ਬਿਲਡਿੰਗ ਤੇ ਕਾਫੀ ਖਰਚਾ ਆ ਰਿਹਾ ਹੈ ਜੋ ਆਪ ਸਭ ਦੇ ਤਿੱਲ ਫੁੱਲ ਭੇਟਾ ਨਾਲ ਹੀ ਪੂਰਾ ਹੋਣਾ ਹੈ , ਬਹੁਤ ਸਾਰੇ ਸੇਵਾ ਪ੍ਰੇਮੀ ਲੋਕਾਂ ਨੇ ਆਪੋ ਆਪਣੇ ਕੰਮ ਕਾਰਾਂ ਬਿਜਨੈਸ ਵਗੈਰਾ ਤੇ ਦਾਨ ਪੱਤਰ – ਜਮਾ ਪੂਜੀ – ਦਸਵੰਦ ਲਈ (ਬਾਕਸ)ਬੇਨਤੀ ਕੀਤੀ ਹੂੰਦੀ ਹੈ ਅਤੇ ਕੁਝ ਪੁੱਛਦੇ ਹਨ ਕਿ ਮਾਇਆ ਜਮਾ ਹੈ ਦਸਵੰਦ ਕਿੱਥੇ ਭੇਜੀਏ, ਸੋ ਆਪ ਸਭ ਸੇਵਾ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਆਪਣਾ ਦਸਵੰਦ ਇਸ ਬਣ ਰਹੇ ਸੰਗਤ ਸਾਹਿਬ ਸੰਤਰੂੰਧਨ ਗੁਰੂਘਰ ਦੀ ਬਿਲਡਿੰਗ ਵਾਸਤੇ ਮਾਇਆ ਭੇਜ ਕੇ ਜੀਵਨ ਸਫਲ –ਦਸਵੰਦ ਭੇਜ ਸਕਦੇ ਹੋ ,28 ਅਕਤੂੰਬਰ ਦਿਨ ਐਤਵਾਰ ਨੂੰ ਸੰਗਤ ਸਾਹਿਬ ਸੰਤਰੂੰਧਨ ਗੁਰੂਘਰ ਦੇ ਪ੍ਰਬੰਧਿਕ ਸੇਵਦਾਰਾਂ ਅਤੇ ਸੰਗਤ ਵਲੋ ਮਿਲਕੇ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਆਪ ਸਭ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਨਗਰ ਕੀਰਤਨ ਵਿਚ ਪ੍ਰਵਾਰ ਸਮੇਤ ਹਾਜਰੀ ਭਰੋ ਜੀ,

Geef een reactie

Het e-mailadres wordt niet gepubliceerd. Vereiste velden zijn gemarkeerd met *