ਗੁਰਦੁਆਰਾ ਸੰਗਤ ਸਾਹਿਬ ਸੰਤਰੂੰਧਨ ਬੈਲਜੀਅਮ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ


ਬੈਲਜੀਅਮ 29 ਅਕਤੂੰਬਰ (ਹਰਚਰਨ ਸਿੰਘ ਢਿੱਲੋਂ) ਕੱਲ ਐਤਵਾਰ 28 ਅਕਤੂੰਬਰ ਨੂੰ ਗੁਰਦੁਆਰਾ ਸੰਗਤ ਸਾਹਿਬ ਸੰਤਰੂੰਧਨ ਦੀ ਪ੍ਰਬੰਧਿਕ ਕਮੇਟੀ ਅਤੇ ਸਾਰੀ ਸੰਗਤ ਦੇ ਉਦਮ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਐਤਵਾਰ ਬਾਰਾਂ ਵਜੇ ਨਗਰ ਕੀਰਤਨ ਗੁਰਦੁਆਰੇ ਤੋ ਸੈਂਟਰ ਸੰਤਰੂੰਧਨ ਵੱਲ ਨੂੰ ਸਾਰੀ ਸੰਗਤ ਦੇ ਵਾਹਿਗੁਰੂ ਜਾਪ ਅਤੇ ਰਾਗੀ ਸਿੰਘਾਂ ਵਲੋ ਸ਼ਬਦ ਕੀਰਤਨ ਦੀ ਹਾਜਰੀ ਵਿਚ ਚਾਲੇ ਪਾਇਆ , ਰਸਤੇ ਵਿਚ ਸੇਵਾਦਾਰਾਂ ਵਲੋ ਬੈਲਜੀਅਮ ਦੇ ਵਸਨੀਕ ਲੋਕਾਂ ਨੂੰ ਇਸ ਨਗਰ ਕੀਰਤਨ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਲਈ ਪੇਪਰ ਵੰਡੇ ਗਏ ਅਤੇ ਪ੍ਰਸ਼ਾਦਿ ਜੋ ਪੈਕਿਂਟਾਂ ਵਿਚ ਬੰਦ ਹੈ ਦਿੱਤਾ ਗਿਆ, ਨਗਰ ਕੀਰਤਨ ਦੇ ਚਲਦੇ ਰਸਤੇ ਵਿਚ ਬਹੁਤ ਸਾਰੇ ਸੇਵਾਦਾਰਾਂ ਵਲੋ ਚਾਹ ਪਾਣੀ ਸਮੋਸਿਆਂ ਅਤੇ ਫਲਾਂ ਦਾ ਲੰਗਰ ਲਗਾਇਆ ਗਿਆ ਸੀ , ਪੰਜ ਪਿਆਰਿਆਂ ਦੀ ਅਗਵਾਈ ਤੋ ਅੱਗੇ ਸ਼ਪੈਸ਼ਲ ਫਰਾਂਸ ਪੈਰਿਸ ਤੋ ਮੀਰੀ ਪੀਰੀ ਗਤਕਾ ਅਖਾੜਾ ਫਰਾਂਸ ਵਾਲਿਆਂ ਨੇ ਬੜੇ ਡਿਸਪਲਿੰਨ ਸਾਹਿਤ ਗਤਕੇ ਦੇ ਕਰਤਵ ਦਿਖਾਏ ਇਸ ਗਤਕਾ ਗਰੁੱਪ ਵਿਚ ਕੁਝ ਛੋਟੀ ਆਯੂ ਦੇ ਲੜਕੇ ਵੀ ਸਿੱਖੀ ਸਰੂਪ ਵਿਚ ਬਹੁਤ ਸੋਹਣਾ ਕਰਤਵ ਦਿਖਾਉਦੇ ਲੋਕਾਂ ਦਾ ਮੰਨ ਮੋਹ ਰਹੇ ਸਨ, ਸੈਂਟਰ ਸੰਤਰੂੰਧਨ ਵਿਚ ਜਾ ਕੇ ਗਤਕਾ ਪਾਰਟੀ ਨੇ ਆਪਣੇ ਕਰਤਵ ਦਿਖਾਉਦਿਆਂ ਹੋਇਆ ਇਥੌ ਦੇ ਪ੍ਰਸ਼ਾਸ਼ਨ ਅਤੇ ਗੋਰੇ ਲੋਕਾਂ ਅਤੇ ਵੱਡੇ ਆਫਿਸਰਾਂ ਦੀ ਵਾਹ ਵਾਹ – ਸ਼ਾਬਾਸ਼ ਵੀ ਖੱਟ ਲਈ ਹੈ , ਭਾਈ ਸਤਨਾਮ ਸਿੰਘ ਨਾਲ ਵਿਚਾਰ ਸਾਂਝੇ ਕਰਦੇ ਹੋਏ ਦਸਦੇ ਹਨ ਕਿ ਇਸ ਗਤਕਾ ਪਾਰਟੀ ਦੇ ਸਾਰੇ ਸਿੰਘ ਫਰਾਂਸ ਪੈਰਿਸ ਵਿਚ ਹੱਕ ਹਲਾਲ ਦੀ ਕਮਾਈ –ਸਖਤ ਮਿਹਨਤ ਕਰਕੇ ਘਰ ਪ੍ਰਵਾਰ ਚਲਾਉਦੇ ਹਨ ਅਤੇ ਸਿੱਖ ਕੌਮ ਦੇ ਧਾਰਮਿਕ ਕੰਮਾਂ ਵਿਚ ਖਾਸ ਯੋਗਦਾਨ ਪਾਉਦੇ ਹਨ ਅਤੇ ਨਵੀ ਪੀੜੀ ਦੇ ਬਚਿਆਂ ਨੂੰ ਸਿੱਖੀ ਸਿਖਿਆਂ ਦਿੰਦੇ ਹੋਏ ਗਤਕਾ ਵੀ ਸਿਖਾਉਦੇ ਹਨ, ਸੋ ਇਹ ਸਾਰੇ ਸਿੰਘ ਸ਼ਾਬਾਸ਼ ਦੇ ਹੱਕਦਾਰ ਹਨ, ਨਗਰ ਕੀਰਤਨ ਸੈਂਟਰ ਸੰਤਰੂੰਧਨ ਸ਼ਹਿਰ ਵਿਚ ਪਹੂੰਚਣ ਤੇ ਸਾਰੀਆਂ ਸੰਗਤ ਨੇ ਚਾਹ ਪਾਣੀ ਲੰਗਰ ਆਦਿ ਕਈ ਤਰਾਂ ਦੇ ਪਕਵਾਨ ਜੋ ਵੱਖ ਸ਼ਹਿਰਾਂ ਅਤੇ ਗੁਰਦੁਆਰਿਆਂ ਦੇ ਪ੍ਰਬੰਧਿਕਾਂ ਵਲੋ ਲਗਾਏ ਗਏ ਸਨ ਸਾਰਿਆ ਨੇ ਬੜੇ ਅਨੰਦ ਨਾਲ ਛਕਿਆ, ਇਥੇ ਬੈਲਜੀਅਮ ਦੇ ਸਾਰੇ ਦਿਸ਼ਾਵਾਂ ਤੋ ਸੰਗਤਾਂ ਪ੍ਰਵਾਰ ਸਮੇਤ ਪਹੂੰਚੀਆਂ ਸਨ, ਭਾਈ ਗੁਲਸ਼ਰਨ ਸਿੰਘ ਜੀ ਗੈਂਟ ਤੋ ਆਪਣੇ ਟਰੱਕ ਸਮੇਤ ਹਰ ਨਗਰ ਕੀਰਤਨ ਤੇ ਪਾਲਕੀ ਸਹਿਬ ਜੀ ਦੀ ਸੇਵਾ ਵਾਸਤੇ ਟਰੱਕ ਅਤੇ ਡਰਾਇਵਰੀ ਦੀ ਨਿਸ਼ਕਾਮ ਸੇਵਾ ਕਰਦੇ ਹਨ, ਗੁਰਦੁਆਰਾ ਸੰਤਰੂੰਧਨ , ਗੁਰਦੁਆਰਾ ਅਲਕਨ, ਗੁਰਦੁਆਰਾ ਉਪਰਟਿੰਗਿਨ, ਗੁਰਦੁਆਰਾ ਲੀਅਜ , ਗੁਰਦੁਆਰਾ ਡਿਉਰਨ ਐਟਵਰਪੰਨ ਆਦਿ ਤੋ ਸਾਰਿਆਂ ਨੇ ਕਈ ਤਰਾਂ ਦੇ ਪਕਵਾਨਾ ਦੀ ਸੇਵਾ ਨਿਭਾਈ, ਸਿੱਖ ਵੇਲਫੇਆਰ ਬੈਲਜੀਅਮ ਵਲੋ ਵੀ ਬਹੁਤ ਸਾਰੇ ਠੰਡੇ ਮਿੱਠੇ ਪਕਵਾਨਾ ਅਤੇ ਚਾਹ ਪਾਣੀ ਪਕੌੜਿਆਂ ਦੀ ਸੇਵਾ ਨਿਭਾਈ ਗਈ, ਸੰਤਰੂੰਧਨ ਸ਼ਹਿਰ ਦੀ ਮੇਅਰ ਹੈਲਨ ਫੇਰਲੇ ਵੀ ਆਪਣੇ ਸਾਥੀਆਂ ਸਮੇਤ ਸ਼ਪੈਸ਼ਲ ਪਹੂੰਚੀ ਹੋਈ ਸੀ ਜਿਸ ਨੇ ਆਪਣੇ ਭਾਸ਼ਣ ਵਿਚ ਸਿੱਖ ਧਰਮ ਦੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਵਧਾਈਆਂ ਦਿੱਤੀਆਂ ਅਤੇ ਸਿੱਖਾਂ ਦੇ ਧਾਰਮਿਕ ਅਤੇ ਗੁਰਦੁਆਰਾ ਸਾਹਿਬ ਜੀ ਦੀ ਨਵੀ ਇਮਾਰਤ ਲਈ ਲੋੜੀਦੀ ਹਰ ਮਦਦ ਵਾਸਤੇ ਵਚਨ ਦਿੱਤਾ, ਆਪ ਸਭਨਾਂ ਨੂੰ ਦੱਸ ਦੇਈਏ ਕਿ ਨਵੇ ਗੁਰਦੁਆਰੇ ਦੀ ਬਣ ਰਹੀ ਇਮਾਰਤ ਵਾਸਤੇ ਇਸ ਮੇਆਰ ਫੇਰਲੇ ਨੇ ਸਿੱਖਾਂ ਦੀ ਬਹੁਤ ਜਿਆਦਾ ਮਦਦ ਕੀਤੀ ਹੈ ਅਤੇ ਕਰ ਵੀ ਰਹੀ ਹੈ, ਮੇਅਰ ਅਤੇ ਨਾਲ ਆਏ ਬੈਲਜ ਸਾਥੀਆਂ ਨੂੰ ਵੀ ਗੁਰਦੁਆਰਾ ਪ੍ਰਬੰਧਿਕਾਂ ਵਲੋ ਖਾਸ ਸਨਮਾਣ ਦੇ ਕੇ ਨਿਵਾਜਿਆ , ਸਾਰੇ ਸੇਵਾਦਾਰਾਂ ਅਤੇ ਖਾਸ ਯੋਗਦਾਨ ਪਾਉਣ ਵਾਲਿਆਂ ਨੂੰ ਵੀ ਸਨਮਾਨਿਆ ਗਿਆ, ਨਗਰ ਕੀਰਤਨ ਵਾਪਸੀ ਗੁਰਦੁਆਰਾ ਸੰਗਤ ਸਾਹਿਬ ਪਹੂੰਚਣ ਤੇ ਪੰਜ ਪਿਆਰਿਆਂ ਅਤੇ ਮੀਡੀਆ , ਗਤਕਾ ਪਾਰਟੀ ਵਲੋ ਸਤਨਾਮ ਸਿੰਘ ਪੈਰਿਸ ਅਤੇ ਹੋਰ ਵੀ ਸਾਰੇ ਸੇਵਦਾਰਾਂ ਨੂੰ ਸਿਰੋਪਾਏ ਜੀ ਦੀ ਬਖਸ਼ਿਸ਼ ਨਾਲ ਸਨਮਾਨਿਆ ਗਿਆ, ਅਰਦਾਸ ਉਪਰੰਤ ਦੇਗ ਦੀ ਸੇਵਾ ਤੋ ਬਾਅਦ ਗੁਰੂ ਕਾ ਅਟੂੱਟ ਲੰਗਰ ਵਰਤਾਇਆ ਗਿਆ, ਮੁੱਖ ਸੇਵਾਦਾਰ ਸ੍ਰ ਕਰਨੈਲ ਸਿੰਘ ਜੀ ਨੇ ਆਏ ਸਾਰੇ ਸੇਵਾਦਾਰ ਅਤੇ ਸੰਗਤ ਦਾ ਗੁਰੂ ਘਰ ਸੰਗਤ ਸਾਹਿਬ ਵਲੋ ਖਾਸ ਧੰਨਵਾਦ ਕੀਤਾ, ਸਾਰੀ ਸੰਗਤ ਨੂੰ ਨਵੀ ਬਣ ਰਹੀ ਗੁਰੂ ਘਰ ਦੀ ਬਿਲਡਿੰਗ ਵਿਚ ਸਰਦਾ ਪੁਜਦਾ ਯੋਗਦਾਨ ਪਾਉਣ ਲਈ ਹਰ ਪ੍ਰਵਾਰ ਨੂੰ ਬੇਨਤੀ ਹੈ ਜੀ,

Geef een reactie

Het e-mailadres wordt niet gepubliceerd. Vereiste velden zijn gemarkeerd met *