ਅਣ-ਅਧਿਕਾਰਤ ਕਲੋਨੀਆਂ, ਪਲਾਟਾਂ ਜਾਂ ਇਮਾਰਤਾਂ ਨੂੰ ਰੈਗੂਲਰ ਕਰਵਾਉਣ ਲਈ ਮਿਸਲ ਜਮਾਂ ਕਰਵਾਈ ਜਾਵੇ-ਕਮਿਸ਼ਨਰ

ਫਗਵਾੜਾ 29 ਅਕਤੂਬਰ (ਚੇਤਨ ਸ਼ਰਮਾ)
ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਸ. ਬਖ਼ਤਾਵਰ ਸਿੰਘ ਨੇ ਫਗਵਾੜਾ ਸ਼ਹਿਰ ਦੇ ਵਾਸੀਆਂ ਨੂੰ ਸੂਚਿਤ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਅਣ-ਅਧਿਕਾਰਤ ਕਲੋਨੀਆਂ ਅਤੇ ਉਨਾਂ ਵਿਚ ਪੈਂਦੇ ਪਲਾਟਾਂ ਜਾਂ ਮਕਾਨਾਂ ਨੂੰ ਰੈਗੂਲਰ ਕਰਨ ਸਬੰਧੀ ਪਾਲਿਸੀ ਨੰ: 12/01/2017-5ਐਚ. ਜੀ2/1806 ਮਿਤੀ 18-10-2018 ਜਾਰੀ ਕਰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਜਿਹੜੇ ਬਿਨੇਕਾਰ ਆਪਣੀ ਅਣ-ਅਧਿਕਾਰਤ ਕਲੋਨੀ, ਪਲਾਟ ਜਾਂ ਇਮਾਰਤ ਨੂੰ ਰੈਗੂਲਰ ਕਰਵਾਉਣਾ ਚਾਹੁੰਦੇ ਹਨ, ਉਹ ਨਗਰ ਨਿਗਮ ਫਗਵਾੜਾ ਵਿਖੇ ਆਪਣੀ ਮਿਸਲ ਪਾਲਿਸੀ ਜਾਰੀ ਹੋਣ ਤੋਂ 17 ਫਰਵਰੀ 2019 ਤੱਕ ਬਿਲਡਿੰਗ ਸ਼ਾਖਾ ਵਿਚ ਜਮਾਂ ਕਰਵਾ ਸਕਦੇ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *