ਸੰਤਿਰੂਧਨ ਵਿਖੇ ਨਗਰ ਕੀਰਤਨ ਸਜਾਏ ਗਏ

ਬੈਲਜੀਅਮ 29 ਅਕਤੁਬਰ (ਅਮਰਜੀਤ ਸਿੰਘ ਭੋਗਲ) ਗੁਰਦੁਆਰਾ ਸੰਗਤ ਸਾਹਿਬ ਸੰਤਿਰੂਧਨ ਵਿਖੇ ਗੁਰੂ ਨਾਨਕ ਦੇਵ ਜੀ ਦੇ ਆਗਮਨ ਦੇ ਸਬੰਧ ਵਿਚ ਸਮੂਹ ਸੰਗਤਾ ਦੇ ਸਹਿਯੋਗ ਨਾਲ ਦੁਪਿਹਰ ਦੇ ਹਫਤਾਵਾਰੀ ਦਿਵਾਨ ਤੋ ਬਾਦ ਨਗਰ ਕੀਰਤਨ ਗੁਰੂ ਗਰੰਥ ਸਾਹਿਬ ਦੀ ਹਜੂਰੀ ਅਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਸਜਾਏ ਗਏ, ਜੋ ਸ਼ਹਿਰ ਦੇ ਵੱਖ ਵੱਖ ਹਿਸਿਆ ਤੋ ਹੁਦਾ ਹੋਇਆ ਇਕ ਪੜਾਅ ਤੇ ਰੁਕਿਆ ਜਿਥੇ ਬੈਲਜੀਅਮ ਦੇ ਸਮੂਹ ਗੁਰਦੁਆਰਿਆ ਵਲੋ ਲੰਗਰ ਲਾਏ ਹੋਏ ਸਨ ਅਤੇ ਇਸੇ ਹੀ ਜਗਾ ਤੇ ਮੀਰੀ ਪੀਰੀ ਗੱਤਕਾ ਪਾਰਟੀ ਫਰਾਂਸ ਵਾਲਿਆ ਵਲੋਂ ਗੱਤਕੇ ਦੇ ਜੋਹਰ ਦਿਖਾਏ ਇਸੇ ਦੁਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਤਿਰੂਧਨ ਵਲੋ ਸ਼ਹਿਰ ਦੀ ਮੇਅਰ ਫੈਰਲੇ ਹੇਰਨਸ ਤੋ ਇਲਾਵਾ ਬੈਲਜੀਅਮ ਦੇ ਗੁਰੂਘਰਾ ਦੇ ਮੁਖ ਸੇਵਾਦਾਰਾ ਅਤੇ ਪਤਵੰਤੇ ਸੱਜਣਾ ਦਾ ਸਿਰੋਪਾਉ ਨਾਲ ਸਨਮਾਨ ਕੀਤਾ ਇਕ ਵਜੇ ਤੋ ਪੰਜ ਵਜੇ ਤੱਕ ਚੱਲੇ ਇਸ ਨਗਰ ਕੀਰਤਨ ਵਿਚ ਭਾਰੀ ਗਿਣਤੀ ਵਿਚ ਸੰਗਤਾ ਨੇ ਭਾਗ ਲਿਆ

Geef een reactie

Het e-mailadres wordt niet gepubliceerd. Vereiste velden zijn gemarkeerd met *