ਬੈਲਜੀਅਮ 29 ਅਕਤੂਬਰ(ਅਮਰਜੀਤ ਸਿੰਘ ਭੋਗਲ) ਭਾਰਤੀ ਭਾਈਚਾਰੇ ਵਲੋ ਆਰਟ ਲੁਨਗੇ 9 ਨਾਲ ਮਿਲ ਕੇ ਬੈਲਜੀਅਮ ਦੀ ਰਾਜਧਾਨੀ ਬਰੱਸਲਜ ਵਿਖੇ ਅਜੂਬੇ ਦੀ ਤਰਾ ਜਾਣੇ ਜਾਦੇ ਅਟੋਮੀਅਮ ਨੇੜੇ ਦੀਵਾਲੀ ਦੇ ਸਬੰਧ ਵਿਚ ਦੁਪਿਹਰ ਇਕ ਵਜੇ ਤੋ ਗਿਆਰਾ ਵਜੇ ਰਾਤ ਤੱਕ ਮੇਲਾ ਲਾਇਆ ਗਿਆ ਜਿਸ ਵਿਚ ਭਾਰਤ ਨਾਲ ਸਬੰਧਤ ਵੱਖ ਵੱਖ ਪ੍ਰਾਂਤਾ ਦੇ ਖਾਣਿਆ ਦੇ ਸਟਾਲ ਲਾਏ ਗਏ ਜਿਥੇ ਗੋਰੇ ਅਤੇ ਭਾਰਤੀ ਲੋਕਾ ਨੇ ਖੁਬ ਅਨੰਦ ਮਾਣਿਆ ਰਾਤ ਤੱਕ ਚੱਲੇ ਡੀ ਜੇ ਤੇ ਹਰ ਇਕ ਝੂਮਣ ਤੋ ਨਾ ਰੁਕ ਸਕਿਆ ਭਾਵੇ ਠੰਡ ਕਾਫੀ ਸੀ ਪਰ ਮੇਲੇ ਵਿਚ ਲੌਕਾ ਦੀ ਭਾਰੀ ਆਮਦ ਅਤੇ ਪਟਾਖਿਆ ਨਾਲ ਪੂਰਾ ਬੈਲਜੀਅਮ ਗੂਜ ਉਠਿਆ